Close

Recent Posts

ਗੁਰਦਾਸਪੁਰ

ਮਾਰਕੀਟ ਕਮੇਟੀ ਚੇਅਰਮੈਨ ਗਗਨਦੀਪ ਸਿੰਘ ਭੋਲਾ ਵੱਲੋਂ ਗੁਰਦਾਸਪੁਰ ਹਲਕੇ ਦੀਆਂ 9 ਮੰਡੀਆਂ ਵਿੱਚ ਦੋਰਾ

ਮਾਰਕੀਟ ਕਮੇਟੀ ਚੇਅਰਮੈਨ ਗਗਨਦੀਪ ਸਿੰਘ ਭੋਲਾ ਵੱਲੋਂ ਗੁਰਦਾਸਪੁਰ ਹਲਕੇ ਦੀਆਂ 9 ਮੰਡੀਆਂ ਵਿੱਚ ਦੋਰਾ
  • PublishedOctober 1, 2026

ਕਿਸਾਨਾਂ ਨੂੰ ਸੁੱਕਾ ਝੋਨਾਂ ਮੰਡੀਆਂ ਵਿੱਚ ਲਿਆਉਣ ਦੀ ਅਪੀਲ

ਗੁਰਦਾਸਪੁਰ, 1 ਅਕਤੂਬਰ 2026 (ਮੰਨਨ ਸੈਣੀ)– ਗਗਨਦੀਪ ਸਿੰਘ ਭੋਲਾ,ਚੇਅਰਮੈਨ ਮਾਰਕਿਟ ਕਮੇਟੀ ਗੁਰਦਾਸਪੁਰ ਵਲੋਂ ਅੱਜ ਗੁਰਦਾਸਪੁਰ ਦਾਣਾ ਮੰਡੀ ਦੇ ਨਾਲ ਨਾਲ ਗੁਰਦਾਸਪੁਰ ਹਲਕੇ ਅੰਦਰ ਪੈਂਦੀਆਂ 9 ਦਾਣਾ ਮੰਡੀਆਂ ਦਾ ਦੌਰਾ ਕੀਤਾ ਜਿਸ ਵਿੱਚ ਸਾਰੇ ਪ੍ਰਬੰਧ ਮੁਕੰਮਲ ਪਾਏ ਗਏ। ਇਸ ਇਸ ਮੌਕੇ ਤੇ ਉਹਨਾਂ ਨਾਲ ਗੁਰਦਾਸਪੁਰ ਦਾਣਾ ਮੰਡੀ ਦੇ ਕੇ ਉਪ ਜ਼ਿਲਾ ਮੰਡੀ ਅਫ਼ਸਰ ਗੁਰਦਾਸਪੁਰ ਕਮ ਸਕੱਤਰ ਮਾਰਕੀਟ ਕਮੇਟੀ ਗੁਰਦਾਸਪੁਰ ਵਿਜੇ ਕੁਮਾਰ ਵੀ ਹਾਜ਼ਰ ਸਨ।

ਚੇਅਰਮੈਨ ਗਗਨਦੀਪ ਸਿੰਘ ਭੋਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰਦਾਸਪੁਰ ਦਾਣਾ ਮੰਡੀ ਸਮੇਤ ਹਲਕੇ ਦੀਆਂ 9 ਮੰਡੀਆਂ ਵਿੱਚ ਅੱਜ ਜਿੱਥੇ ਦੋਰਾ ਕੀਤਾ ਗਿਆ ਉੱਥੇ ਹੀ ਸਾਰੇ ਪ੍ਰਬੰਧ ਮੁਕੰਮਲ ਪਾਏ ਗਏ ਹਨ।

 ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੰਡੀਆਂ ਵਿੱਚ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ  ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਦਾਣਾ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 17% ਨਮੀਂ ਨਿਰਧਾਰਿਤ ਕੀਤੀ ਗਈ ਹੈ।

ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਕਿਸੇ ਵੀ ਕਿਸਾਨ ਨੂੰ ਯ ਕਿਸੇ ਵੀ ਪ੍ਰਕਾਰ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

Written By
The Punjab Wire