Close

Recent Posts

ਗੁਰਦਾਸਪੁਰ

ਅਖਿਲ ਭਾਰਤੀ ਮਹਾਜਨ ਸ਼ਿਰੋਮਣੀ ਸਭਾ ਪੰਜਾਬ ਨੇ ਨੀਰਜ ਮਹਾਜਨ ਨੂੰ ਤਰੱਕੀ ਮਿਲਣ ‘ਤੇ ਕੀਤਾ ਸਨਮਾਨਿਤ

ਅਖਿਲ ਭਾਰਤੀ ਮਹਾਜਨ ਸ਼ਿਰੋਮਣੀ ਸਭਾ ਪੰਜਾਬ ਨੇ ਨੀਰਜ ਮਹਾਜਨ ਨੂੰ ਤਰੱਕੀ ਮਿਲਣ ‘ਤੇ ਕੀਤਾ ਸਨਮਾਨਿਤ
  • PublishedOctober 1, 2026

ਗੁਰਦਾਸਪੁਰ, 1 ਅਕਤੂਬਰ 2026 (ਮੰਨਨ ਸੈਣੀ)। ਗੁਰਦਾਸਪੁਰ ਦੇ ਈ.ਟੀ.ਓ. ਨੀਰਜ ਮਹਾਜਨ ਨੂੰ ਆਪਣੇ ਵਿਭਾਗ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਦੇਖਦਿਆਂ ਤਰੱਕੀ ਦੇ ਕੇ ਸਹਾਇਕ ਕਮਿਸ਼ਨਰ ਆਬਕਾਰੀ ਤੇ ਕਰ (ਐਕਸਾਈਜ਼ ਐਂਡ ਟੈਕਸੇਸ਼ਨ) ਦੇ ਅਹੁਦੇ ‘ਤੇ ਤਾਇਨਾਤ ਕੀਤੇ ਜਾਣ ‘ਤੇ ਅਖਿਲ ਭਾਰਤੀ ਮਹਾਜਨ ਸ਼ਿਰੋਮਣੀ ਸਭਾ ਪੰਜਾਬ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਪੰਜਾਬ ਮਹਾਜਨ ਸਭਾ ਦੇ ਪ੍ਰਧਾਨ ਸੀਤਾ ਰਾਮ ਮਹਾਜਨ, ਮੀਤ ਪ੍ਰਧਾਨ ਦਰਸ਼ਨ ਮਹਾਜਨ, ਆਲ ਇੰਡੀਆ ਮਹਾਜਨ ਸਭਾ ਦੇ ਸਕੱਤਰ ਅਸ਼ੋਕ ਵੈਦ, ਸੁਰਿੰਦਰ ਮਹਾਜਨ, ਪੰਕਜ ਮਹਾਜਨ ਤੇ ਸੁਮਿਤ ਮਹਾਜਨ ਨੇ ਨੀਰਜ ਮਹਾਜਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੀਰਜ ਮਹਾਜਨ ਨੇ ਜਿੱਥੇ ਆਪਣੇ ਸ਼ਹਿਰ ਗੁਰਦਾਸਪੁਰ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਹੀ ਮਹਾਜਨ ਬਿਰਾਦਰੀ ਦਾ ਨਾਂ ਵੀ ਚਮਕਾਇਆ ਹੈ। ਪੰਜਾਬ ਪ੍ਰਧਾਨ ਨੇ ਨੀਰਜ ਮਹਾਜਨ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਇਸੇ ਤਰ੍ਹਾਂ ਮਿਹਨਤ ਤੇ ਇਮਾਨਦਾਰੀ ਨਾਲ ਵਿਭਾਗ ਦਾ ਕੰਮ ਕਰਨ ਅਤੇ ਅੱਗੇ ਵੀ ਤਰੱਕੀਆਂ ਹਾਸਲ ਕਰਨ ਦੀ ਕਾਮਨਾ ਕੀਤੀ।

Written By
The Punjab Wire