ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਭਾਰਤ ਵਲੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਦੁਨੀਆਂ ਦੇ ਨਕਸ਼ੇ ਤੋਂ ਹਮੇਸ਼ਾ ਲਈ ਮਿੱਟਾ ਦਿੱਤਾ ਜਾਵੇਗਾ : ਯਾਦਵਿੰਦਰ ਬੁੱਟਰ

ਭਾਰਤੀ ਫੌਜ ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨ ਦਾ ਹੌਂਸਲਾ ਰੱਖਦੀ ਹੈ
ਬਟਾਲਾ , 08 ਮਈ 2025 (ਦੀ ਪੰਜਾਬ ਵਾਇਰ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਸਲ ਅਗਵਾਈ ਹੇਠ ਇਕ ਵਾਰੀ ਫਿਰ ਇਹ ਸਾਬਤ ਹੋ ਗਿਆ ਹੈ ਕਿ ਭਾਰਤ ਨਾ ਸਿਰਫ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ, ਸਗੋਂ ਅੱਤਵਾਦ ਵਿਰੁੱਧ ਫੈਸਲਾਕੁਨ ਕਦਮ ਚੁੱਕਣ ਦੀ ਸਮਰੱਥਾ ਵੀ ਰੱਖਦਾ ਹੈ। ਪ੍ਰਧਾਨ ਮੰਤਰੀ ਨੇ ਖੁਦ ਪੂਰੀ ਰਾਤ ਜਾਗ ਕੇ “ਆਪ੍ਰੇਸਨ ਸਿੰਦੂਰ ਦੀ ਨਿਗਰਾਨੀ ਕੀਤੀ। ਇਹ ਕੋਈ ਆਮ ਆਪ੍ਰੇਸਨ ਨਹੀਂ ਸੀ, ਸਗੋਂ ਪ੍ਰਧਾਨ ਮੰਤਰੀ ਦੀ ਸੰਵੇਦਨਸੀਲਤਾ, ਸੁਚੇਤਤਾ ਅਤੇ ਸਰਗਰਮ ਨੇਤਿ੍ਰਤਵ ਦਾ ਪ੍ਰਤੀਕ ਸੀ। ਜਦੋਂ ਸਾਰੀ ਦੁਨੀਆਂ ਸੌ ਰਹੀ ਸੀ, ਤਦ ਭਾਰਤ ਦਾ ਪ੍ਰਧਾਨ ਮੰਤਰੀ ਜਾਗ ਕੇ ਹਰ ਭਾਰਤੀ ਦੀ ਜਾਨ ਦੀ ਰਾਖੀ ਯਕੀਨੀ ਬਣਾ ਰਿਹਾ ਸੀ।
ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਇਹ ਸਾਫ ਸੰਦੇਸ ਦਿੱਤਾ ਹੈ ਕਿ ਭਾਰਤੀ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਹੋਣ, ਭਾਰਤ ਸਰਕਾਰ ਉਨ੍ਹਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕੇਗੀ। ਇਸੇ ਭਾਵਨਾ ਹੇਠ ਅੱਜ ਭਾਰਤੀ ਸੈਨਾ ਨੇ ਆਤੰਕ ਦੇ ਅੱਡਿਆਂ ਉੱਤੇ ਇਕ ਹੋਰ ਕਰਾਰਾ ਹਮਲਾ ਕੀਤਾ ਹੈ। ਪਾਕਿਸਤਾਨ ਅਤੇ ਪਾਕਿਸਤਾਨ ਅਧਿਕਿ੍ਰਤ ਕਸਮੀਰ ਵਿਚ ਸਥਿਤ ਨੌ ਅੱਤਵਾਦੀ ਠਿਕਾਣਿਆਂ, ਜਿਵੇਂ ਕਿ ਮੁਰੀਦਕੇ ਅਤੇ ਬਹਾਵਲਪੁਰ (ਜੋ ਕਿ ਲਸਕਰ ਏ-ਤੈਯਬਾ ਅਤੇ ਜੈਸ-ਏ-ਮੋਹੰਮਦ ਦੇ ਗੜ੍ਹ ਹਨ), ਉੱਤੇ ਸਟੀਕ ਮਿਸਾਈਲ ਹਮਲਿਆਂ ਰਾਹੀਂ ਵੱਡੀ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਸਿਰਫ ਜਵਾਬੀ ਨਹੀਂ ਸੀ, ਸਗੋਂ ਇਹ ਭਾਰਤ ਦੀ ਰਣਨੀਤਕ ਦਿ੍ਰੜ੍ਹਤਾ ਅਤੇ ਨਵੇਂ ਭਾਰਤ ਦੇ ਆਤਮ ਵਿਸਵਾਸ ਦਾ ਪ੍ਰਤੀਕ ਹੈ। ਸਾਡੀ ਫੌਜ ਨੇ ਇਕ ਵਾਰੀ ਫਿਰ ਸਾਬਤ ਕਰ ਦਿੱਤਾ ਹੈ ਕਿ ਭਾਰਤ ਨਾ ਸਿਰਫ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ, ਸਗੋਂ ਅੱਤਵਾਦ ਦੀ ਜੜ ਤੱਕ ਜਾ ਕੇ ਉਸਨੂੰ ਖਤਮ ਕਰਨ ਦਾ ਹੌਸਲਾ ਵੀ ਰੱਖਦਾ ਹੈ।
ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਾਹਸੀ ਕਾਰਵਾਈ ਅਤੇ ਦੂਰਦਰਸਤਾਂ ਲਈ ਦਿਲੋਂ ਵਧਾਈ ਦਿੰਦਾ ਹਾਂ। ਨਾਲ ਹੀ, ਭਾਰਤੀ ਫੌਜ ਦੇ ਬਹਾਦੁਰ ਜਵਾਨਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਦੇਸ਼ ਦੀ ਰਾਖੀ ਲਈ ਆਪਣੀ ਜਾਨ ਤੱਕ ਵਾਰਣ ਤੋਂ ਕਦੇ ਪਿੱਛੇ ਨਹੀਂ ਹਟੇ। ਅੱਜ ਭਾਰਤ ਨਾ ਸਿਰਫ ਸਰਹੱਦਾਂ ਉੱਤੇ ਮਜਬੂਤੀ ਨਾਲ ਖੜ੍ਹਾ ਹੈ, ਸਗੋਂ ਅੰਤਰਰਾਸਟਰੀ ਮੰਚਾਂ ਉੱਤੇ ਵੀ ਆਪਣੀ ਮਜਬੂਤ ਹਾਜਰੀ ਦਰਜ ਕਰਵਾ ਰਿਹਾ ਹੈ। ਇਹ ਯੁੱਗ ਭਾਰਤ ਦੇ ਆਤਮਨਿਰਭਰ ਅਤੇ ਫੈਸਲੋਕੁਨ ਰਾਸਟਰ ਬਣਨ ਦਾ ਯੁੱਗ ਹੈ ਇਕ ਐਸਾ ਭਾਰਤ ਜੋ ਆਤੰਕਵਾਦ ਨੂੰ ਉਸਦੇ ਘਰ ਵਿਚ ਘੁਸ ਕੇ ਜਵਾਬ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੇਸ਼ ’ਚ ਗਰੀਬੀ ਅਤੇ ਭੁੱਖਮਰੀ ਨੂੰ ਦੂਰ ਕਰਨ ਲਈ ਉਪਰਾਲੇ ਕਰਨ ਨਾ ਕਿ ਭਾਰਤ ਨਾਲ ਜੰਗ ਕਰਨ ਦੀਆਂ ਸਾਜਿਸ਼ਾਂ ਰਚਨ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਭਾਰਤ ਵਲੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਦੁਨੀਆਂ ਦੇ ਨਕਸ਼ੇ ਤੋਂ ਹਮੇਸ਼ਾ ਲਈ ਮਿੱਟਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਵਲੋਂ ਕੀਤੀ ਗਈ ਇਸ ਕਾਰਵਾਈ ’ਚ ਕਿਸੇ ਵੀ ਪਾਕਿਸਤਾਨੀ ਨਾਗਰਿਕ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਬਲਕਿ ਸਿਰਫ ਅੱਤਵਾਦ ਠਿਕਾਣਿਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਦੇਸ਼ ’ਚ ਅੱਤਵਾਦੀਆਂ ਨੂੰ ਸ਼ਹਿ ਦੇਣ ਦੀ ਬਜਾਏ ਆਪਣੇ ਦੇਸ਼ ਲਈ ਤਰੱਕੀ ਲਈ ਕੰਮ ਕਰੇ ਅਤੇ ਭਾਰਤ ਨੂੰ ਨੁਕਸਾਨ ਪਹੰੁਚਾਉਣ ਲਈ ਚੱਲੀਆਂ ਜਾ ਰਹੀਆਂ ਚਾਲਾਂ ਨੂੰ ਬੰਦ ਕਰੇ ਨਹੀਂ ਤਾਂ ਪਾਕਿਸਤਾਨ ਨੂੰ ਇਸਦੇ ਗੰਭੀਰ ਨਤੀਜੇ ਭੁਗਤਣਗੇ ਪੈਣਗੇ।