ਗੁਰਦਾਸਪੁਰ, 7 ਮਈ 2025 (ਦੀ ਪੰਜਾਬ ਵਾਇਰ)। ਭਾਰਤ ਪਾਕ ਬਾਰਡਰ ਤੇ ਤਨਾਵਪੂਰਵਕ ਅਤੇ ਸੁਰੱਖਿਆ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਗੁਰਦਾਸਪੁਰ ਦੇ ਸਮੂਹ ਸਰਕਾਰੀ/ ਗੈਰ ਸਰਕਾਰੀ ਸਕੂਲਾਂ ਅੰਦਰ 7 ਮਈ 2025 ਤੋਂ 9 ਮਈ 2025 ਤੱਕ ਅਤੇ ਜਿਲ੍ਹੇ ਦੇ ਸਮੂਹ ਕਾਲਜਾਂ / ਯੁਨੀਵਰਸਿਟੀਜ ਵੱਚ 7 ਮਈ 2025 ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਹ ਆਦੇਸ਼ ਵਧਿਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਾਰੀ ਕੀਤੇ ਗਏ ਹਨ। ਇਸ ਨਾਲ ਇਹ ਵੀ ਕਿਹਾ ਗਿਆ ਹੈ ਕਿ ਸਮੂਹ ਅਧਿਆਪਕ/ ਪ੍ਰੋਫੈਸਰ ਇਹਨਾਂ ਦਿਨਾਂ ਵਿੱਚ ਆਨਲਾਈਨ ਮਾਧਿਅਮ ਰਾਹੀ ਬੱਚਿਆਂ ਦੀ ਪੜਾਈ ਨੂੰ ਜਾਰੀ ਰਖੱਣਗੇ। ਇਸ ਤੋਂ ਇਲਾਵਾ ਜੇਕਰ ਕਿਸੇ ਸਕੂਲ ਕਾਲਜ ਯੂਨੀਵਸਿਟੀ ਵਿੱਚ ਇਮਤਿਹਾਨ ਹਨ ਤਾਂ ਉਹ ਆਮ ਦਿਨ ਦੀ ਤਰ੍ਹਾਂ ਖੁੱਲੇ ਰਹਿਣਗੇ।
