ਸਿਹਤ ਵਿਭਾਗ ਗੁਰਦਾਸਪੁਰ ਦੀ ਫੂਡ ਸੇਫਟੀ ਟੀਮ ਵੱਲੋਂ ਮਿਠਾਈ ਅਤੇ ਬੇਕਰੀ ਉਤਪਾਦ ਵੇਚਨ ਵਾਲੇ ਵਿਕਰੇਤਾਵਾਂ ਦੇ 10 ਯੂਨਿਟਾਂ ਦੀ ਚੈਕਿੰਗ
ਕਮੀਆਂ ਪਾਏ ਜਾਣ ਤੇ ਫੋਸਕੋਸ ਤੇ ਆਨਲਾਈਨ ਇਮਪਰੂਵਮੈਂਟ ਨੋਟਿਸ ਜਾਰੀ ਕੀਤੇ
ਗੁਰਦਾਸਪੁਰ, 21 ਸਤੰਬਰ 2026 (ਮੰਨਨ ਸੈਣੀ)— ਮਾਨਯੋਗ ਕਮਿਸ਼ਨਰ ਫੂਡ , ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਗੁਰਦਾਸਪੁਰ ਦੀ ਫੂਡ ਸੇਫਟੀ ਟੀਮ ਵੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ ਦੀ ਅਗੁਵਾਈ ਹੇਠ ਮਿਠਾਈ ਅਤੇ ਬੇਕਰੀ ਉਤਪਾਦ ਵੇਚਨ ਵਾਲੇ ਵਿਕਰੇਤਾਵਾਂ ਦੇ 10 ਯੂਨਿਟਾਂ ਦੀ ਚੈਕਿੰਗ ਅਤੇ ਇੰਸਪੈਕਸ਼ਨ ਕੀਤੀ ਗਈ। ਜਿੱਥੇ ਕਮੀਆਂ ਪਾਈਆਂ ਗਈਆਂ, ਉਨਾਂ ਦੇ ਫੋਸਕੋਸ ਤੇ ਆਨਲਾਈਨ ਇਮਪਰੂਵਮੈਂਟ ਨੋਟਿਸ ਜਾਰੀ ਕੀਤੇ ਗਏ।
ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਡਾਕਟਰ ਜੀ. ਐਸ ਪੰਨੂ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਉਨ੍ਹਾਂ ਨੇ ਫੂਡ ਸੇਫਟੀ ਅਫਸਰ ਰੇਖਾ ਸ਼ਰਮਾ ਤੇ ਅਧਾਰਤ ਟੀਮ ਨਾਲ ਖੇਤਰ ਵਿੱਚ ਮਿਠਾਈ ਅਤੇ ਬੇਕਰੀ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਹੈ। ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਦੁਕਾਨਦਾਰਾਂ ਨੂੰ 1 ਹਫ਼ਤੇ ਦੇ ਵਿੱਚ ਸਾਰੀ ਕਾਮਿਆਂ ਦੂਰ ਕਰਨ ਲਈ ਕਿਹਾ ਗਿਆ। ਜੇ ਕਰ ਦੁਕਾਨਦਾਰ ਕਾਮਿਆਂ ਦੂਰ ਨਹੀਂ ਕਰਨਗੇ ਤਾਂ ਓਹਨਾ ਵਿਰੁੱਧ ਫੂਡ ਸੇਫਟੀ ਐਕਟ ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੁਕਾਨਦਾਰ ਨੂੰ ਸਾਫ ਸਫ਼ਾਈ ਰੱਖਣ ਸਬੰਧੀ, ਸਿਰ ਢੱਕ ਕੇ ਰੱਖਣ ਸਬੰਧੀ, ਚੰਗੀ ਗੁਣਵੰਤਾ ਦਾ ਮਟੀਰੀਅਲ ਵਰਤਣ ਲਈ, ਕੀਟ ਨਾਸ਼ਕ ਦਾ ਛਿੜਕਾਓ ਕਰਨ ਲਈ ਕਿਹਾ ਗਿਆ ਹੈ । ਪਾਣੀ ਦਾ ਟੈਸਟ ਕਰਵਾਉਣ ਲਈ ਵੀ ਕਿਹਾ ਗਿਆ ਹੈ। ਜੇ ਕਰ ਦੁਕਾਨਦਾਰ ਫੂਡ ਸੇਫਟੀ ਐਕਟ ਦੀ ਪਾਲਣਾ ਨਹੀਂ ਕਰਨਗੇ ਤਾਂ ਓਹਨਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਾਕਟਰ ਜੀ ਐਸ ਪੰਨੂ ਨੇ ਕਿਹਾ ਕਿ ਸਮੂਹ ਦੁਕਾਨਦਾਰਾਂ ਨੂੰ fssai ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਪੂਰਨ ਸਫ਼ਾਈ ਵਿਵਸਥਾ ਰੱਖਣ ਲਈ ਕਿਹਾ ਗਿਆ। ਜੇਕਰ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਸ ਖਿਲਾਫ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਸਮੂਹ ਦੁਕਾਨਦਾਰਾਂ ਨੂੰ ਫੂਡ ਸੇਫਟੀ ਦੇ ਨਿਯਮਾਂ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ ਜਾ ਲਾਇਸੈਂਸ ਲੈਣ ਲਈ ਕਿਹਾ ਗਿਆ। ਇਸ ਦੌਰਾਨ ਡਾ. ਪਨੂੰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕੇ ਉਹ ਵੀ ਜਾਇਦਾ ਰੰਗਾਂ ਤੋ ਰਹਿਤ ਮਠਿਆਈਆਂ ਹੀ ਖ਼ਾਨ ਤਾ ਜੋ ਉਨਾਂ ਦੀ ਅਤੇ ਉਨਾਂ ਦੇ ਪਰਿਵਾਰ ਦੀ ਸਿਹਤ ਤੇ ਕੋਈ ਮਾੜਾ ਪਰਭਾਵ ਨਾ ਹੋਵੇ। ਚੰਗੀ ਤਰਾਂ ਵੇਖ ਪਰਖ ਕੇ ਹੀ ਖਾਣ ਪੀਣ ਦਾ ਸਾਮਾਨ ਖਰੀਦਿਆ ਜਾਵੇ।