ਗੁਰਦਾਸਪੁਰ

ਗੁਰਦਾਸਪੁਰ ‘ਚ ‘ਸਵੱਛਤਾ ਹੀ ਸੇਵਾ’ ਮੁਹਿੰਮ ਜਾਰੀ, ਇਹ ਸਿਰਫ਼ ਮੁਹਿੰਮ ਨਹੀਂ, ਹਰ ਨਾਗਰਿਕ ਦੀ ਜ਼ਿੰਮੇਵਾਰੀ

ਗੁਰਦਾਸਪੁਰ ‘ਚ ‘ਸਵੱਛਤਾ ਹੀ ਸੇਵਾ’ ਮੁਹਿੰਮ ਜਾਰੀ, ਇਹ ਸਿਰਫ਼ ਮੁਹਿੰਮ ਨਹੀਂ, ਹਰ ਨਾਗਰਿਕ ਦੀ ਜ਼ਿੰਮੇਵਾਰੀ
  • PublishedSeptember 20, 2026

ਗੁਰਦਾਸਪੁਰ, 20 ਸਤੰਬਰ 2026 (ਮੰਨਨ ਸੈਣੀ)– ਅੱਜ ਗੁਰਦਾਸਪੁਰ ਜ਼ਿਲ੍ਹੇ ਵਿੱਚ “ਸਵੱਛਤਾ ਹੀ ਸੇਵਾ” ਮੁਹਿੰਮ ਨਿਗਰਾਨ ਇੰਜੀਨੀਅਰ ਸ਼੍ਰੀ ਅਨੁਜ ਸ਼ਰਮਾ ਅਤੇ ਕਾਰਜ਼ਕਾਰੀ ਇੰਜੀਨਿਅਰ ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਕਰਵਾਈ ਗਈ।

ਇਸ ਪ੍ਰੋਗਰਾਮ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ. ਕੰਵਰਜੀਤ ਸਿੰਘ ਰੱਤੜਾ, ਬਲਾਕ ਕੋਆਰਡੀਨੇਟਰ ਮਨਦੀਪ ਸਿੰਘ ਅਤੇ ਸ ਅਮਨਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਇਸ ਮੁਹਿੰਮ ਦਾ ਆਗਾਜ਼ ਆਮ ਆਦਮੀ ਪਾਰਟੀ ਦੇ ਮਾਰਕਿਟ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਗਗਨਦੀਪ ਸਿੰਘ, ਜ਼ਿਲ੍ਹਾ ਸਕੱਤਰ ਅਤੇ ਜਿਲ੍ਹਾ ਯੋਜਨਾ ਬੋਰਡ ਮੈਂਬਰ ਸ਼੍ਰੀ ਜਗਜੀਤ ਸਿੰਘ ਪਿੰਟਾ ਜੀ ਵੱਲੋਂ ਮੁੱਖ ਤੌਰ ਤੇ ਕਰਵਾਇਆ ਗਿਆ। ਇਸ ਮੌਕੇ ਸਰਪੰਚ ਪਿੰਡ ਬਰਨਾਲਾ ਤੋਂ ਪਰਸ਼ੋਤਮ ਲਾਲ ਅਤੇ ਪਾਰਟੀ ਦੇ ਹੋਰ ਆਗੂ ਸਹਿਬਾਨ ਅਤੇ ਮੈਂਬਰ ਹਾਜ਼ਰ ਸਨ।

ਸਵੱਛਤਾ ਹੀ ਸੇਵਾ ਮੁਹਿੰਮ 2026 ਦੇ ਆਗਾਜ਼ ਦੇ ਮੌਕੇ ਤੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ “ਸਵੱਛਤਾ ਹੀ ਸੇਵਾ” ਸਿਰਫ਼ ਮੁਹਿੰਮ ਨਹੀਂ, ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਸਾਫ਼-ਸੁਥਰਾ ਪਿੰਡ ਤੇ ਸ਼ਹਿਰ ਹੀ ਸਿਹਤਮੰਦ ਪੰਜਾਬ ਦੀ ਪਹਿਚਾਣ ਹੈ। ਉਹਨਾਂ ਨੇਂ ਲੋਕਾਂ ਨੂੰ ਇਸ ਮੁਹਿੰਮ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਆਪਣਾ ਆਲ਼ਾ ਦੁਆਲਾ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਅਤੇ ਸਾਫ਼ ਸੁਥਰਾ ਰੱਖਣ ਲਈ ਆਪਣੇ ਅਣਮੁੱਲੇ ਵਿਚਾਰ ਦਿੱਤੇ ਹਨ।

Written By
The Punjab Wire