ਗੁਰਦਾਸਪੁਰ

ਪੰਜਵਾ ਆਯੂਸ਼ ਕੈਂਪ ਪਿੰਡ ਰਣਜੀਤ ਬਾਗ ਵਿਖੇ ਲੱਗਾ

ਪੰਜਵਾ ਆਯੂਸ਼ ਕੈਂਪ ਪਿੰਡ ਰਣਜੀਤ ਬਾਗ ਵਿਖੇ ਲੱਗਾ
  • PublishedSeptember 19, 2026

555 ਰੋਗੀਆਂ ਵਿੱਚੋਂ 273 ਆਯੁਰਵੇਦਿਕ 282 ਨੇ ਹੋਮਿਓਪੈਥਿਕ ਇਲਾਜ ਪ੍ਰਣਾਲੀ ਦਾ ਲਾਭ ਲਿਆ

ਗੁਰਦਾਸਪੁਰ, 19 ਸਤੰਬਰ 2026 (ਮੰਨਨ ਸੈਣੀ)— ਡਾਇਰੈਕਟਰ ਆਯੁਰਵੇਦ ਪੰਜਾਬ ਡਾਕਟਰ ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ (ਵਧੀਕ ਚਾਰਜ) ਡਾਕਟਰ ਸੀਮਾ ਗਰੇਵਾਲ ਦੀ ਯੋਗ ਅਗਵਾਈ ਹੇਠ ਮੁਖੀ ਹੋਮਿਓਪੈਥਿਕ ਵਿਭਾਗ ਦੇ ਸਹਿਯੋਗ ਨਾਲ ਗੁਰਦਾਸਪੁਰ ਜ਼ਿਲ੍ਹੇ ਵਿੱਚ 30 ਸਤੰਬਰ ਤੱਕ 10 ਆਯੂਸ਼ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ ਵਿੱਚ ਮਾਹਿਰ ਡਾਕਟਰਾਂ ਵੱਲੋਂ ਰੋਗੀਆਂ ਦੀ ਜਾਂਚ ਕਰਨ ਉਪਰੰਤ ਮੁਫਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਚੰਗੇ ਖਾਣ ਪੀਣ ਅਤੇ ਰਹਿਣ ਸਹਿਣ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਯੋਗ ਬਾਰੇ ਯੋਗ ਇੰਸਟਰਕਟਰਾਂ ਵੱਲੋਂ ਜਾਣਕਾਰੀ ਅਤੇ ਟ੍ਰੇਨਿੰਗ ਦਿੱਤੀ ਜਾ ਰਹੀ ਰੈ। ਇਹ ਆਯੁਰਵੇਦ ਅਤੇ ਹੋਮਿਓਪੈਥੀ ਦੇ ਵਿਕਾਸ ਅਤੇ ਪ੍ਰਸਾਰ ਲਈ ਇੱਕ ਬਹੁਤ ਉੱਤਮ ਉਪਰਾਲਾ ਹੈ। ਇਸ ਸਿਲਸਿਲੇ ਪੰਜਵਾ ਆਯੂਸ਼ ਕੈਂਪ ਪਿੰਡ ਰਣਜੀਤ ਬਾਗ. ਵਿਖੇ ਲਗਾਇਆ ਗਿਆ । ਡਾਕਟਰ ਸੀਮਾ ਗਰੇਵਾਲ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਵੱਲੋਂ ਕੈਂਪ ਦਾ ਦੌਰਾ ਕਰਕੇ ਸਮੁੱਚੇ ਪ੍ਰਬੰਧਾਂ ਨੂੰ ਦੇਖਿਆ ਗਿਆ। ਆਯੁਰਵੈਦਿਕ ਮੈਡੀਕਲ ਅਫਸਰਾਂ ਡਾਕਟਰ ਮੀਨਾਕਸ਼ੀ ਅਤੇ ਡਾਕਟਰ ਨੀਤੂ ਅਗਰਵਾਲ ਅਤੇ ਹੋਮਿਓਪੈਥਿਕ ਮੈਡੀਕਲ ਅਫਸਰ ਡਾਕਟਰ ਬਿਕਰਮਜੀਤ ਸਿੰਘ ਅਤੇ ਡਾਕਟਰ ਸਤਵਿੰਦਰ ਕੌਰ ਨੇ ਰੋਗੀਆਂ ਦਾ ਮੁਆਇਨਾ ਕੀਤਾ। ਕੈਂਪ ਵਿੱਚ ਕੁੱਲ ਆਏ 555 ਰੋਗੀਆਂ ਵਿੱਚੋਂ 273 ਆਯੁਰਵੇਦਿਕ 282 ਨੇ ਹੋਮਿਓਪੈਥਿਕ ਇਲਾਜ ਪ੍ਰਣਾਲੀ ਦਾ ਲਾਭ ਲਿਆ।

ਉਪਵੈਦ ਮਹਿਕਦੀਪ ਸਿੰਘ ਅਤੇ ਗੁਰਮੀਤ ਸਿੰਘ ਨੇ ਆਯੁਰਵੈਦਿਕ ਦਵਾਈਆਂ ਵੰਡੀਆਂ ਅਤੇ ਹੋਮਿਓਪੈਥੀ ਫਾਰਮਾਸਿਸਟ ਨੀਤੂ ਮਹਾਜਨ ਅਤੇ ਸ੍ਰੀ ਰਾਜੀਵ ਚੋਨਾ ਨੇ ਹੋਮਿਓਪੈਥਿਕ ਦਵਾਈਆਂ ਵੰਡੀਆਂ। ਇੰਚਾਰਜ  ਡਾਕਟਰ ਬਿਕਰਮਜੀਤ ਸਿੰਘ  ਨੇ ਸਮੁੱਚੇ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ। ਆਏ ਹੋਏ ਰੋਗੀਆਂ ਦੀ ਪਾਣੀ ਅਤੇ ਚਾਹ ਨਾਲ ਸੇਵਾ ਕੀਤੀ ਗਈ  ਅਤੇ ਮੈਡੀਕਲ ਟੀਮ ਅਤੇ ਦੌਰੇ ‘ਤੇ ਆਈ ਟੀਮ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ।

Written By
The Punjab Wire