Close

Recent Posts

ਗੁਰਦਾਸਪੁਰ

ਰਮਨ ਬਹਿਲ ਨੇ ਪਿੰਡ ਚਾਹੀਆ ਦੀ ਗਊਸ਼ਾਲਾ ਵਿੱਚ 8 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈੱਡ ਦਾ ਕੰਮ ਸ਼ੁਰੂ

ਰਮਨ ਬਹਿਲ ਨੇ ਪਿੰਡ ਚਾਹੀਆ ਦੀ ਗਊਸ਼ਾਲਾ ਵਿੱਚ 8 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈੱਡ ਦਾ ਕੰਮ ਸ਼ੁਰੂ
  • PublishedSeptember 14, 2026

ਗੁਰਦਾਸਪੁਰ, 14 ਸਤੰਬਰ 2026 (ਮੰਨਨ ਸੈਣੀ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਮੂਹ ਪਾਰਟੀ ਲੀਡਰਸ਼ਿਪ ਦੇ ਸਹਿਯੋਗ ਨਾਲ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਪਿੰਡ ਚਾਹੀਆ ਸਥਿਤ ਸ਼ਿਵ ਸ਼ਕਤੀ ਮੰਦਰ ਟਰੱਸਟ (ਰਜਿ.) ਗੋਬਿੰਦ ਧਾਮ ਗਊਸ਼ਾਲਾ ਵਿਖੇ ਗਊਆਂ ਲਈ ਨਵੇਂ ਸਟੀਲ ਕਵਰ ਸ਼ੈੱਡ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ ਗਈ।

ਇਸ ਮੌਕੇ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀ ਏਜੰਸੀ ਵੱਲੋਂ ਗਊਸ਼ਾਲਾ ਵਿੱਚ 1,225 ਵਰਗ ਫੁੱਟ ਖੇਤਰਫਲ ਵਿੱਚ ਇਹ ਸਟੀਲ ਕਵਰ ਸ਼ੈੱਡ ਤਿਆਰ ਕੀਤਾ ਜਾ ਰਿਹਾ ਹੈ, ਜਿਸ ’ਤੇ ਲਗਭਗ 8 ਲੱਖ ਰੁਪਏ ਦੀ ਲਾਗਤ ਆਵੇਗੀ। ਸ਼ੈੱਡ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਲਗਭਗ ਦੋ ਮਹੀਨੇ ਦੇ ਅੰਦਰ ਮੁਕੰਮਲ ਕਰਕੇ ਗਊਆਂ ਦੀ ਸਹੂਲਤ ਲਈ ਉਪਲਬਧ ਕਰਵਾ ਦਿੱਤਾ ਜਾਵੇਗਾ।

ਰਮਨ ਬਹਿਲ ਨੇ ਕਿਹਾ ਕਿ ਗਊਸ਼ਾਲਾਵਾਂ ਵਿੱਚ ਗਊਆਂ ਲਈ ਬਿਹਤਰ ਅਤੇ ਸੁਰੱਖਿਅਤ ਰਹਿਣ-ਸਹਿਣ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਮਾਜਿਕ ਜ਼ਿੰਮੇਵਾਰੀ ਹੈ। ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੀਆਂ ਲੋੜਾਂ ਅਨੁਸਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਵਿਕਾਸ ਲਈ ਜਿੱਥੇ ਵੀ ਲੋੜ ਮਹਿਸੂਸ ਹੋਵੇਗੀ, ਉੱਥੇ ਪਹਿਲ ਦੇ ਆਧਾਰ ’ਤੇ ਕੰਮ ਕਰਵਾਏ ਜਾਣਗੇ।

ਉਨ੍ਹਾਂ ਇਸ ਵਿਕਾਸ ਕਾਰਜ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਮੂਹ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੀ ਅਗਵਾਈ ਹੇਠ ਲੋਕ ਭਲਾਈ ਅਤੇ ਵਿਕਾਸ ਦੇ ਕੰਮ ਨਿਰੰਤਰ ਜਾਰੀ ਹਨ।

ਇਸ ਮੌਕੇ ਸੰਦੀਪ ਕੁਮਾਰ ਟਰੱਸਟੀ, ਸਰਪੰਚ ਸ਼ੇਰਗਿੱਲ ਬੱਬਰੀ, ਫੁੱਲਾਂ ਵਾਲੀ ਮਾਤਾ, ਸੈਕਟਰੀ ਰਜਨੀਸ਼ ਮਹਾਜਨ ਸਮੇਤ ਟਰੱਸਟ ਦੇ ਮੈਂਬਰ, ਪਿੰਡ ਦੀ ਗ੍ਰਾਮ ਪੰਚਾਇਤ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ।

Written By
The Punjab Wire