ਕੱਲ੍ਹ 11 ਸਤੰਬਰ ਨੂੰ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਹੋਵੇਗਾ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦਾ ਮੰਚਨ
11 ਸਤੰਬਰ ਨੂੰ ਦੋ ਸ਼ੋਅ ਹੋਣਗੇ, ਪਹਿਲਾ ਦੁਪਹਿਰ 2 ਵਜੇ ਅਤੇ ਦੂਜਾ ਸ਼ੋਅ ਸ਼ਾਮ 6.30 ਵਜੇ
ਆਸ਼ੂਤੋਸ਼ ਰਾਣਾ ਤੇ ਉਨ੍ਹਾਂ ਦੀ ਟੀਮ ਭਗਵਾਨ ਰਾਮ ਜੀ ਦੇ ਜੀਵਨ, ਦਰਸ਼ਨ ’ਤੇ ਆਧਾਰਿਤ ਨਾਟਕ ਦੀ ਕਰਨਗੇ ਪੇਸ਼ਕਾਰੀ
ਗੁਰਦਾਸਪੁਰ, 10 ਸਤੰਬਰ 2026 (ਮੰਨਨ ਸੈਣੀ)– ਕੱਲ੍ਹ 11 ਸਤੰਬਰ ਨੂੰ ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦਾ ਮੰਚਨ ਕੀਤਾ ਜਾਵੇਗਾ। ਜਿਸ ਵਿੱਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਆਪਣੀ ਪੂਰੀ ਟੀਮ ਸਮੇਤ ਭਗਵਾਨ ਰਾਮ ਜੀ ਦੇ ਜੀਵਨ, ਆਦਰਸ਼ਾਂ ਅਤੇ ਦਰਸ਼ਨ ’ਤੇ ਆਧਾਰਿਤ ਨਾਟਕ ਪੇਸ਼ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਪਹਿਲਾਂ ਵੀ 6 ਸਤੰਬਰ ਨੂੰ ‘ਹਮਾਰੇ ਰਾਮ’ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਹੋਈ ਸੀ, ਜਿਸ ਵਿੱਚ ਬਟਾਲਾ, ਗੁਰਦਾਸਪੁਰ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਲੋਕ ਆਪਣੇ ਪਰਿਵਾਰਾਂ ਨਾਲ ਪਹੁੰਚੇ ਸਨ।
ਉਨ੍ਹਾਂ ਦੱਸਿਆ ਕਿ ਹੁਣ ਦੁਬਾਰਾ 11 ਸਤੰਬਰ ਨੂੰ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦਾ ਮੰਚਨ ਹੋਵੇਗਾ। ਉਨ੍ਹਾਂ ਦੱਸਿਆ ਕਿ 11 ਸਤੰਬਰ ਨੂੰ ਦੋ ਸ਼ੋਅ ਕਰਵਾਏ ਜਾਣਗੇ। ਪਹਿਲਾ ਸ਼ੋਅ ਦੁਪਹਿਰ 2 ਵਜੇ ਅਤੇ ਦੂਜਾ ਸ਼ੋਅ ਸ਼ਾਮ 6.30 ਵਜੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸ਼ੋਅ ਮੁਫ਼ਤ ਕਰਵਾਏ ਜਾ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪੇਸ਼ਕਾਰੀਆਂ ਵਿੱਚ ਸ਼ਾਮਲ ਹੋਣ ਅਤੇ ਭਗਵਾਨ ਰਾਮ ਜੀ ਦੇ ਜੀਵਨ ਅਤੇ ਦਰਸ਼ਨ ਨਾਲ ਜੁੜੇ ਸੰਦੇਸ਼ ਨੂੰ ਸਮਝਣ ਦੇ ਨਾਲ-ਨਾਲ ਇਸ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ ਦਾ ਅਨੁਭਵ ਪ੍ਰਾਪਤ ਕਰਨ।