Close

Recent Posts

ਭਾਰਤ ’ਚ ਸੰਸਥਾਵਾਂ ਦੀ ਭਰੋਸੇਯੋਗਤਾ ਗੰਭੀਰ ਸੰਕਟ ਵਿੱਚ, ਲੋਕਾਂ ਨੂੰ ’ਚੁਣੀ ਹੋਈ ਤਾਨਾਸ਼ਾਹੀ’ ਵੱਲ ਧੱਕਿਆ ਜਾ ਰਿਹੈ: ਅਮਨ ਅਰੋੜਾ ਵੱਲੋਂ ਚੋਣ ਕਮਿਸ਼ਨ ਦੀ ਖੁਦਮੁਖਤਿਆਰੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ

ਭਾਰਤ ’ਚ ਸੰਸਥਾਵਾਂ ਦੀ ਭਰੋਸੇਯੋਗਤਾ ਗੰਭੀਰ ਸੰਕਟ ਵਿੱਚ, ਲੋਕਾਂ ਨੂੰ ’ਚੁਣੀ ਹੋਈ ਤਾਨਾਸ਼ਾਹੀ’ ਵੱਲ ਧੱਕਿਆ ਜਾ ਰਿਹੈ: ਅਮਨ ਅਰੋੜਾ ਵੱਲੋਂ ਚੋਣ ਕਮਿਸ਼ਨ ਦੀ ਖੁਦਮੁਖਤਿਆਰੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ

ਗੁਰਦਾਸਪੁਰ

ਪਿੰਡ ਬੱਬੇਹਾਲੀ ਵਿਖੇ 31 ਅਗਸਤ ਨੂੰ ਕਰਵਾਇਆ ਜਾਵੇਗਾ ਦੋ ਰੋਜ਼ਾ ਛਿੰਝ ਮੇਲਾ

ਪਿੰਡ ਬੱਬੇਹਾਲੀ ਵਿਖੇ 31 ਅਗਸਤ ਨੂੰ ਕਰਵਾਇਆ ਜਾਵੇਗਾ ਦੋ ਰੋਜ਼ਾ ਛਿੰਝ ਮੇਲਾ
  • PublishedAugust 29, 2026

1 ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਹੋਣਗੇ ਬਤੌਰ ਮੁੱਖ ਮਹਿਮਾਨ ਸ਼ਾਮਲ, ਲੋਕਾਂ ਨੂੰ ਕਰਨਗੇ ਸੰਬੋਧਨ

ਗੁਰਦਾਸਪੁਰ, 29 ਅਗਸਤ 2026 (ਮੰਨਨ ਸੈਣੀ)—ਜਿਲ੍ਹੇ ਦੇ ਪਿੰਡ ਬੱਬੇਹਾਲੀ ਵਿਖੇ ਦੋ ਰੋਜ਼ਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਜੋਰ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਜਾਣਕਾਰੀ ਦਿੰਦੇ ਹੋਏ ਸਰਪੰਚ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਨੇ ਦੱਸਿਆ ਕਿ 31 ਅਗਸਤ ਤੋਂ 1 ਸਤੰਬਰ ਤੱਕ ਪਿੰਡ ਬੱਬੇਹਾਲੀ ਵਿਖੇ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। 31 ਅਗਸਤ ਨੂੰ ਸ਼ਾਮ ਚਾਰ ਵਜੇ ਜਿਲਾ ਗੁਰਦਾਸਪੁਰ ਸ਼ਹਿਰੀ ਪ੍ਰਧਾਨ, ਮੈਂਬਰ ਵਰਕਿੰਗ ਕਮੇਟੀ, ਮੈਂਬਰ ਕੋਰ ਕਮੇਟੀ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਗੁਰਬਚਨ ਸਿੰਘ ਬੱਬੇਹਾਲੀ ਪੁਰਾਤਨ ਖੇਡਾਂ ਦਾ ਉਦਘਾਟਨ ਸਵ. ਸ. ਮਹਿੰਦਰ ਸਿੰਘ ਬੱਬੇਹਾਲੀ ਖੇਲ ਸਟੇਡੀਅਮ ਵਿਖੇ ਕਰਨਗੇ। ਜਦੋਂ ਕਿ 1 ਸਤੰਬਰ ਨੂੰ ਦੁਪਹਿਰ 12 ਵਜੇ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਭਿਆਚਾਰਕ ਪ੍ਰੋਗ੍ਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਇਸ ਮੌਕੇ ਪੰਜਾਬ ਦੇ ਮਸ਼ਹੂਰ ਗਾਇਕ ਵਿਰਾਸਤ ਸੰਧੂ ਸਭਿਆਚਾਰਕ ਪ੍ਰੋਗ੍ਰਾਮ ਰਾਹੀਂ ਆਏ ਹੋਏ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਬਾਅਦ ਸ਼ਾਮ 4 ਵਜੇ ਸਟੇਡੀਅਮ ਵਿਖੇ ਪਹਿਲਵਾਨ, ਅਥਲੀਟ ਅਤੇ ਕਬੱਡੀ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਗੇ।

Written By
The Punjab Wire