Close

Recent Posts

ਗੁਰਦਾਸਪੁਰ

ਮੁਕਤ ਵਪਾਰ ਸਮਝੌਤਾ ਭਾਰਤ ਦੇ ਹਿੱਤਾਂ ਦੇ ਖ਼ਿਲਾਫ਼ : ਸੁਖਵਿੰਦਰ ਸਿੰਘ ਸੇਖੋਂ

ਮੁਕਤ ਵਪਾਰ ਸਮਝੌਤਾ ਭਾਰਤ ਦੇ ਹਿੱਤਾਂ ਦੇ ਖ਼ਿਲਾਫ਼ : ਸੁਖਵਿੰਦਰ ਸਿੰਘ ਸੇਖੋਂ
  • PublishedAugust 29, 2026

ਜ਼ਿਲ੍ਹਾ ਗੁਰਦਾਸਪੁਰ ਪਾਰਟੀ ਕਾਨਫਰੰਸ ਸੰਪੰਨ, 10 ਮੈਂਬਰੀ ਜ਼ਿਲ੍ਹਾ ਕਮੇਟੀ ਚੁਣੀ ਗਈ ।

ਕਾਮਰੇਡ ਲਖਵਿੰਦਰ ਸਿੰਘ ਮਰੜ ਬਣੇ ਜ਼ਿਲ੍ਹਾ ਸਕੱਤਰ

ਗੁਰਦਾਸਪੁਰ 29 ਅਗਸਤ 2026 (ਮੰਨਨ ਸੈਣੀ )। ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਜਿਲ੍ਹਾ ਗੁਰਦਾਸਪੁਰ ਦਾ ਦੀ 24 ਵੀਂ ਪਾਰਟੀ ਕਾਨਫਰੰਸ ਕੀਤੀ ਗਈ । ਸਭ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹੇ ਦੇ ਕਨਵੀਨਰ ਸਾਥੀ ਰਣਵੀਰ ਸਿੰਘ ਵਿਰਕ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ । ਸਾਥੀ ਲਖਵਿੰਦਰ ਸਿੰਘ ਮਰੜ ਨੇ ਪਿਛਲੇ ਸਮੇਂ ਦੌਰਾਨ ਜਿਲ੍ਹੇ ਦੇ ਵਿਛੜ ਚੁੱਕੇ ਸਾਥੀਆਂ ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਚਿਤੋੜਗੜ, ਫਤਿਹ ਚੰਦ ਅਵਾਂਖਾ ਮਨਜੀਤ ਸਿੰਘ ਸਿੱਧੂ, ਪ੍ਰੀਤਮ ਸਿੰਘ ਜੋੜਾ ਸਿੰਘਾ , ਮਹਿੰਦਰ ਸਿੰਘ ਕਾਦੀਆਂ , ਭੈਣ ਪ੍ਰੀਤਮ ਕੌਰ ਅਤੇ ਸੁਲੱਖਣ ਸਿੰਘ ਮੱਲਿਆਂਵਾਲ ਲਈ ਸ਼ੋਕ ਮਤਾ ਰੱਖਿਆ । ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ । ਡੇਲੀਗੇਟ ਹਾਊਸ ਵਿੱਚ 40 ਡੇਲੀਗੇਟਾਂ ਨੇ ਹਿੱਸਾ ਲਿਆ । ਹਾਊਸ ਦੀ ਪ੍ਰਧਾਨਗੀ ਸਰਵ ਸ਼੍ਰੀ ਰੂਪ ਸਿੰਘ ਪੱਡਾ , ਮੁਰਾਰੀ ਲਾਲ ਸ਼ਰਮਾ ਅਤੇ ਲਖਵਿੰਦਰ ਸਿੰਘ ਮਰੜ ਵਲੋਂ ਕੀਤੀ ਗਈ । ਸਾਥੀ ਰੂਪ ਸਿੰਘ ਪੱਡਾ ਵੱਲੋਂ ਸਵਾਗਤੀ ਭਾਸ਼ਣ ਕੀਤਾ ਗਿਆ ।

ਸਾਥੀ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਨੇ ਉਦਘਾਟਨੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਮੁਕਤ ਵਪਾਰ ਸਮਝੌਤਾ ਭਾਰਤ ਦੇ ਹਿੱਤਾਂ ਦੇ ਖਿਲਾਫ਼ ਹੈ ਕੇਂਦਰ ਸਰਕਾਰ ਤੁਰੰਤ ਇਸ ਨੂੰ ਰੱਦ ਕਰੇ । ਇਸ ਸਮਝੌਤੇ ਨਾਲ ਸਾਡਾ ਡੇਅਰੀ ਫਾਰਮ, ਮੰਡੀ ਰੁਜ਼ਗਾਰ, ਖੇਤੀਬਾੜੀ ਦਾ ਧੰਦਾ ਸਭ ਬਰਬਾਦ ਹੋ ਜਾਵੇਗਾ ਖੇਤੀ ਉਪਜਾਂ ਦਾ ਸਹੀ ਮੁੱਲ ਨਹੀਂ ਮਿਲੇਗਾ । ਉਹਨਾਂ ਦਸਿਆ ਕਿ ਸਾਡੀ ਪਾਰਟੀ ਦੂਜੀਆਂ ਪਾਰਟੀਆਂ ਨੂੰ ਨਾਲ ਲੈ ਕੇ ਇਸ ਸਮਝੌਤੇ ਦਾ ਵਿਰੋਧ ਕਰ ਰਹੀਆਂ ਹਨ । ਉਹਨਾਂ ਇਹ ਵੀ ਦੱਸਿਆ ਕਿ ਪਾਰਟੀ ਨੇ 31 ਅਗਸਤ 2026 ਤੋਂ 2 ਸਤੰਬਰ 2026 ਤੱਕ ਮਹਿੰਗਾਈ ਵਿਰੁੱਧ ਮਾਰਚ ਕਰਨ ਦਾ ਸੱਦਾ ਦਿੱਤਾ ਹੈ । ਇਸ ਤੋਂ ਬਾਅਦ ਮੁਰਾਰੀ ਲਾਲ ਸ਼ਰਮਾ ਨੇ ਪਿਛਲੇ ਤਿੰਨ ਸਾਲਾਂ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ । 4 ਡੈਲੀਗੇਟਾਂ ਨੇ ਰਿਪੋਰਟ ਤੇ ਆਪਣੇ ਵਿਚਾਰ ਰੱਖੇ । ੳਪਰੰਤ ਰਿਪੋਰਟ ਪਾਸ ਕੀਤੀ ਗਈ । ਇਸ ਤੋਂ ਬਾਅਦ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨਵੀਂ ਜ਼ਿਲ੍ਹਾ ਕਮੇਟੀ ਲਈ ਪੈਨਲ ਪੇਸ਼ ਕੀਤਾ ਗਿਆ ਜੋ ਹਾਊਸ ਵੱਲੋਂ ਪ੍ਰਵਾਨ ਕਰ ਲਿਆ ਗਿਆ । ਨਵੀਂ ਜਿਲ੍ਹਾ ਕਮੇਟੀ ਵਿੱਚ ਸਰਬ ਸ਼੍ਰੀ ਰੂਪ ਸਿੰਘ ਪੱਡਾ , ਜਨਕ ਰਾਜ, ਜਗਦੀਪ ਸਿੰਘ, ਲਖਵਿੰਦਰ ਸਿੰਘ ਮਰੜ , ਅਮਰਜੀਤ ਸਿੰਘ ਰਿਖਿਆ, ਅਨੂਪ ਸਿੰਘ, ਨਵਤੇਜ ਸਿੰਘ ਚੌਂਤਾ , ਧੀਰ ਸਿੰਘ ਸਿੱਧੂ, ਰਣਜੀਤ ਸਿੰਘ ਅਤੇ ਧੀਰ ਸਿੰਘ ਚਿਤੋੜਗੜ ਨੂੰ ਚੁਣਿਆ ਗਿਆ । ਤਿੰਨ ਸੀਟਾਂ ਖਾਲੀ ਰੱਖੀਆਂ । ਸਾਥੀ ਯੋਗੇਸ਼ ਸੂਦ , ਸੁਖਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਜੀ ਨੂੰ ਪਰਮਾਨੈਂਟ ਇਨਵਾਈਟੀ ਲਿਆ ਗਿਆ । ਸਾਥੀ ਰਣਵੀਰ ਸਿੰਘ ਵਿਰਕ, ਮੁਰਾਰੀ ਲਾਲ ਸ਼ਰਮਾ, ਕਸ਼ਮੀਰ ਸਿੰਘ , ਹਰਦੀਪ ਸਿੰਘ ਤਲਵੰਡੀ, ਹਰਭਜਨ ਸਿੰਘ, ਸੁਖਵਿੰਦਰ ਸਿੰਘ ਅਤੇ ਸਤਪਾਲ ਇਹ ਸਾਰੇ ਸੀਨੀਅਰ ਸਾਥੀ ਸਪੈਸ਼ਲ ਇਨਵਾਈਟੀ ਲਏ ਗਏ । ਇਸ ਤੋਂ ਇਲਾਵਾ ਸਾਥੀ ਰੂਪ ਸਿੰਘ ਪੱਡਾ ਨੇ ਵੱਧੀ ਮਹਿੰਗਾਈ ਵਿਰੁੱਧ, ਭ੍ਰਿਸ਼ਟਾਚਾਰ, ਅਮਨ ਕਾਨੂੰਨ ਦੀ ਸਥਿਤੀ ਬਾਰੇ ਮਤੇ ਪੜ੍ਹੇ । ਮੁਰਾਰੀ ਲਾਲ ਸ਼ਰਮਾ ਵੱਲੋਂ ਇਹਨਾਂ ਮਤਿਆਂ ਦੀ ਤਾਈਦ ਕੀਤੀ ਗਈ । ਅਖੀਰ ਵਿੱਚ ਸਾਥੀ ਮੇਜਰ ਸਿੰਘ ਭਿੱਖੀਵਿੰਡ ਨੇ ਸਭ ਸਾਥੀਆਂ ਦਾ ਧੰਨਵਾਦ ਕਰਦਿਆਂ ਪਾਰਟੀ ਲਈ ਵੱਧ ਤੋਂ ਵੱਧ ਫੰਡ ਇਕੱਠਾ ਕਰਕੇ ਭੇਜਣ ਦੀ ਅਪੀਲ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਸ਼੍ਰੀ ਪ੍ਰਸ਼ੋਤਮ ਸਿੰਘ ਮਨਹਾਸ, ਮਾਸਟਰ ਦੇਸ ਰਾਜ, ਜਗੀਰ ਸਿੰਘ ਅਤੇ ਨਿਰਮਲ ਸਿੰਘ ਮਰੜ ਆਦਿ ਹਾਜ਼ਰ ਸਨ ।

Written By
The Punjab Wire