ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨਾਂ ਉੱਪਰ ਕੀਤੇ ਪੁਲਿਸ ਤਸ਼ੱਦਦ ਵਿਰੁੱਧ 28 ਮਾਰਚ ਨੂੰ ਕੀਤੇ ਜਾਣਗੇ ਰੋਸ਼ ਮੁਜਾਹਰੇ

ਗਿ੍ਫਤਾਰ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ, ਉਹਨਾਂ ਦਾ ਖੋਹਿਆ ਸਮਾਨ ਫੌਰੀ ਵਾਪਸ ਕਰਨ ਅਤੇ ਕੀਤੇ ਤਸ਼ੱਦਦ ਲਈ ਸਮੂਹ ਪੰਜਾਬੀਆਂ ਤੋਂ ਮੁਆਫੀ ਮੰਗਣ ਦੀ ਦੀ ਕੀਤੀ ਮੰਗ
ਗੁਰਦਾਸਪੁਰ, 24 ਮਾਰਚ 2024 (ਦੀ ਪੰਜਾਬ ਵਾਇਰ)– ਪੰਜਾਬ ਦੀ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ 19 ਮਾਰਚ ਦੀ ਕੇਂਦਰੀ ਸਰਕਾਰ ਨਾਲ ਗੱਲਬਾਤ ਕਰਕੇ ਬਾਹਰ ਨਿਕਲਦੇ ਸਮੇਂ ਗ੍ਰਿਫਤਾਰ ਕਰਨ ਅਤੇ ਖਨੌਰੀ ਤੇ ਸ਼ੰਭੂ ਬਾਰਡਰ ਉੱਪਰ ਕਿਸਾਨਾਂ ਨੂੰ ਜਬਰੀ ਗਿਰਫਤਾਰ ਕਰਕੇ ਉਹਨਾਂ ਦੇ ਸਾਰੇ ਟੈਂਟ ਪੁੱਟ ਕੇ ਟਰੈਕਟਰ ਟਰਾਲੀਆਂ ਜਬਤ ਕਰਕੇ ਜੋ ਤਸ਼ੱਦਦ ਕੀਤਾ ਤੇ ਕਹਿਰ ਢਾਹਿਆ ਹੈ ਉਸ ਵਿਰਧ 28 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਦੇਸ਼ ਵਿੱਚ ਰੋਸ ਮੁਜਾਹਰੇ ਕੀਤੇ ਜਾਣੇ ਹਨ। ਇਸ ਫੈਸਲੇ ਨੂੰ ਲਾਗੁ ਕਰਨ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਗੁਰਦਾਸਪੁਰ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਇਕ ਮੀਟਿੰਗ ਰਾਮ ਸਿੰਘ ਜਤ ਹਾਲ ਗੁਰਦਾਸਪੁਰ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸਾਥੀ ਲਖਵਿੰਦਰ ਸਿੰਘ ਮਰੜ ਹੋਰਾ ਕੀਤੀ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਰਘਬੀਰ ਸਿੰਘ ਭਕੀਵਾਂ ਗੁਰਵਿੰਦਰ ਸਿੰਘ ਜੀਵਨਚੱਕ ਮੱਖਣ ਸਿੰਘ ਕੁਹਾੜ ਸਤਬੀਰ ਸਿੰਘ ਸੁਕਤਾਨੀ ਸੁਖਦੇਵ ਸਿੰਘ ਭਾਗੋਕਾਵਾਂ ਕਸ਼ਮੀਰ ਸਿੰਘ ਤੁਗਲਵਾਲ ਸੁਰਿੰਦਰ ਸਿੰਘ ਕੋਠੇ ਜਗੀਰ ਸਿੰਘ ਸਲਾਚ ਗੁਰਦੀਪ ਸਿੰਘ ਮੁਸਤਫਾਾਬਾਦ ਬਲਬੀਰ ਸਿੰਘ ਬੈਂਸ ਮੰਗਤ ਸਿੰਘ ਜੀਵਨ ਚੱਕ ਆਦਿ ਨੇ ਦੋਸ਼ ਲਾਇਆ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਖੁਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਰਾਹ ਚੱਲਣ ਵਾਲੇ ਲੋਕਾਂ ਉੱਪਰ ਜੁਲਮ ਢਾਹ ਰਹੀ ਹੈ। ਆਗੂਆਂ ਕਿਹਾ ਕਿ ਸੜਕਾਂ ਰੁਕਣ ਨਾਲ ਪੰਜਾਬ ਦੀ ਤਰੱਕੀ ਰੋਕਣ ਦਾ ਚੇਤਾ ਸਾਲ ਤੋਂ ਨਹੀਂ ਸੀ ਆਇਆ ਤਾਂ ਹੁਣ ਇਕਦਮ ਕਿਉਂ ਆ ਗਿਆ ?ਕੀ ਇਸ ਨਾਲ ਬੇਰੁਜ਼ਗਾਰੀ ਦੂਰ ਹੋ ਜਾਵੇਗੀ ?ਕੀ ਇਸ ਨਾਲ ਲੋਕਾਂ ਦੇ ਮਸਲੇ ਹੱਲ ਹੋ ਜਾਣਗੇ? ਪੰਜਾਬ ਸਰਕਾਰ ਕੇਂਦਰ ਦੀ ਭਾਜਪਾ ਸਰਕਾਰ ਦੇ ਰਾਹ ਤੁਰ ਪਈ ਹੈ ਤੇ ਪੰਜਾਬੀਆਂ ਦਾ ਇਹ ਕਹਿਣਾ ਸੱਚ ਸਾਬਤ ਹੋਇਆ ਹੈ ਕਿ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਹੀ ਬੀ ਟੀਮ ਹੈ। ਕਹਿਣ ਨੂੰ ਭਾਵੇਂ ਵਿਰੋਧੀ ਪਾਰਟੀ ਹੈ ਪਰ ਵਿੱਚੋਂ ਇਹ ਦੋਵੇਂ ਦੋਵੇਂ ਸਰਕਾਰਾਂ ਲੋਕ ਵਿਰੋਧੀ ਜਾਲਮ ਤੇ ਇੱਕ ਹੀ ਹਨ। ਫੈਸਲਾ ਕੀਤਾ ਗਿਆ ਕਿ ਐਸਕੇਐਮ ਦੇ ਫੈਸਲੇ ਮੁਤਾਬਕ 28 ਮਾਰਚ ਸ਼ੁੱਕਰਵਾਰ ਨੂੰ ਠੀਕ 11 ਵਜੇ ਗੁਰੂ ਨਾਨਕ ਪਾਰਕ ਵਿਖੇ ਬਹੁਤ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਮਾਰਚ ਕਾਰਨ ਉਪਰੰਤ ਡੀਸੀ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਮੰਗ ਕੀਤੀ ਗਈ ਕਿ ਸਾਰੇ ਕਿਸਾਨ ਆਗੂ ਤੇ ਵਰਕਰ ਰਿਹਾ ਕੀਤੇ ਜਾਣ ਤੇ ਉਹਨਾਂ ਦਾ ਸਮੁੱਚਾ ਟਰੈਕਟਰ ਟਰਾਲੀਆਂ ਟੈਂਟ ਅਤੇ ਪੱਖੇ ਤੇ ਹੋਰ ਤਰਾਂ ਦਾ ਸਮਾਨ ਫੌਰੀ ਤੌਰ ਤੇ ਵਾਪਸ ਕੀਤਾ ਜਾਵੇ ।ਆਗੂਆਂ ਚੇਤਾਵਨੀ ਦਿੱਤੀ ਕਿ ਮਾਨ ਸਰਕਾਰ ਨੂੰ ਪੰਜਾਬ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨ ਬੇਰੁਜ਼ਗਾਰ ਤੇ ਹੋਰ ਲਿਤਾੜੇ ਦੁਖੀ ਵਰਗ ਢੁਕਵਾਂ ਜਵਾਬ ਦੇਣਗੇ ਤੇ ਜਲਦੀ ਹੀ ਪੰਜਾਬ ਚੋਂ ਚੱਲਦਾ ਕਰਨਗੇ । ਆਗੂਆਂ ਆਸ ਜਿਤਾਈ ਕਿ ਜਲਦ ਹੀ ਕਿਸਾਨ ਜਥੇਬੰਦੀਆਂ ਦਾ ਏਕਾ ਹੋ ਜਾਵੇਗਾ ਅਤੇ ਅੱਗੋਂ ਸਾਂਝੀ ਲੜਾਈ ਲੜੀ ਜਾਵੇਗੀ ਜਿਸ ਨਾਲ ਸਰਕਾਰ ਤੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮਨਾਉਣੀਆਂ ਸੌਖੀਆਂ ਹੋ ਜਾਣਗੀਆਂ।
ਇਸ ਸਮੇਂ ਹੋਰਨਾ ਤੋਂ ਇਲਾਵਾ ਕਪੂਰ ਸਿੰਘ ਘੁੰਮਣ ਰਘਬੀਰ ਸਿੰਘ ਚਾਹਲ ਕੁਲਵਿੰਦਰ ਸਿੰਘ ਤਿਬੜ ਡਾਕਟਰ ਬਲਬੀਰ ਸਿੰਘ ਪੀਰਾਂਬਾਗ ਸਤਿੰਦਰ ਸਿੰਘ ਕਾਹਲੋ ਹਯਾਤ ਨਗਰ ਜਸਵੰਤ ਸਿੰਘ ਪਾਹੜਾ ਦਲਬੀਰ ਸਿੰਘ ਜੀਵਨ ਦਰਸ਼ਨ ਸਿੰਘ ਤਿੱਬੜ ਹੈਡਮਾਸਟਰ ਅਵਿਨਾਸ਼ ਸਿੰਘ ਬਲਬੀਰ ਸਿੰਘ ਮਾੜੇ ਗੁਰਮੀਤ ਸਿੰਘ ਥਾਣੇਵਾਲ ਅਤੇ ਹੋਰ ਬਹੁਤ ਸਾਰੇ ਆਗੂ ਵੀ ਹਾਜ਼ਰ ਸਨ।