ਗੁਰਦਾਸਪੁਰ

ਗੁਰਦਾਸਪੁਰ ਪੁਲਿਸ ਵੱਲੋਂ ਇਰਾਦਾ ਕਤਲ ਅਤੇ ਲੁੱਟਾਂ-ਖੋਹਾਂ ਵਿੱਚ ਲੋੜੀਂਦਾ ਦੋਸ਼ੀ ਕਾਬੂ

ਗੁਰਦਾਸਪੁਰ ਪੁਲਿਸ ਵੱਲੋਂ ਇਰਾਦਾ ਕਤਲ ਅਤੇ ਲੁੱਟਾਂ-ਖੋਹਾਂ ਵਿੱਚ ਲੋੜੀਂਦਾ ਦੋਸ਼ੀ ਕਾਬੂ
  • PublishedMarch 23, 2025

ਗੁਰਦਾਸਪੁਰ, 23 ਮਾਰਚ 2025 (ਦੀ ਪੰਜਾਬ ਵਾਇਰ ) – ਸ੍ਰੀ ਆਦਿੱਤਯ, ਆਈ.ਪੀ.ਅੱੈਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬੀਤੀ 17 ਮਾਰਚ 2025 ਨੂੰ ਸਠਿਆਲੀ ਪੁੱਲ ਨੇੜੇ ਪੰਜਾਬ ਇਲੈਕਟਰੋ ਵਰਲਡ ਦੇ ਸੋਰੂਮ ਦੇ ਮਾਲਕ ਨੂੰ ਗੋਲੀ ਚਲਾ ਕੇ ਜ਼ਖਮੀ ਕਰਨ ਵਾਲੇ ਇੱਕ ਦੋਸ਼ੀ ਨੂੰ ਗੁਰਦਾਸਪੁਰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ।

ਐੱਸ.ਐੱਸ.ਪੀ. ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਦੋ ਨੌਜਵਾਨਾਂ ਦੀ ਪਛਾਣ ਸਾਹਿਬ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬੁੱਟਰ ਕਲਾਂ ਅਤੇ ਬਲਦੇਵ ਸਿੰਘ ਵਾਸੀ ਨਸੀਰਪੁਰ ਵਜੋਂ ਹੋਈ ਸੀ ਅਤੇ ਉਕਤਾਂ ਦੇ ਖਿਲਾਫ ਮੁਕੱਦਮਾ ਨੰਬਰ 15, ਮਿਤੀ 18.03.2025 ਜੁਰਮ 333, 109, 3(5) ਭਂਸ਼ 25-54-59 ਅਸਲਾ ਐਕਟ ਥਾਣਾ ਕਾਹਨੂੰਵਾਨ ਦਰਜ ਰਜਿਸਟਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਕੱਦਮਿਆਂ ਦੀ ਤਫਤੀਸ਼ ਸਪੈਸ਼ਲ ਟੀਮਾ ਬਣਾ ਕੇ ਟੈਕਨੀਕਲ ਤਰੀਕੇ ਰਾਹੀਂ ਕਰਵਾਈ ਗਈ। ਜੋ ਦੋਸ਼ੀ ਸਾਹਿਬ ਸਿੰਘ ਨੂੰ ਮਿਤੀ 18.03.2024 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਦੌਰਾਨ ਵਰਤਿਆ 01 ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 01 ਖਿਡੌਨਾ ਪਿਸਟਲ ਵੀ ਬ੍ਰਾਮਦ ਕੀਤਾ ਗਿਆ। ਐੱਸ.ਐੱਸ.ਪੀ. ਸ੍ਰੀ ਆਦਿੱਤਿਆ ਨੇ ਦੱਸਿਆ ਕਿ ਦੌਰਾਨੇ ਪੁੱਛ-ਗਿੱਛ ਸਾਹਿਬ ਸਿੰਘ ਨੇ ਦੱਸਿਆ ਕਿ ਉਸਨੇ ਅਤੇ ਉਸਦੇ ਸਾਥੀ ਬਲਦੇਵ ਸਿੰਘ ਵੱਲੋਂ ਫਰੈਡਜ਼ ਪੈਟਰੋਲ ਪੰਪ, ਘੁਮਾਣ ਤੋਂ 14400/- ਰੁਪਏ, ਹਰਕ੍ਰਿਸ਼ਨ ਪੈਟਰੋਲ ਪੰਪ, ਸਠਿਆਲੀ ਤੋਂ 3600/- ਰੁਪਏ ਅਤੇ ਇੱਕ ਮੋਬਾਇਲ ਫੋਨ ਅਤੇ ਕਸਬਾ ਮਹਿਤਾ ਵਿਖੇ ਇੱਕ ਵਿਅਕਤੀ ਦਾ ਦਾਤਰ ਮਾਰ ਕੇ ਬੈਗ ਖੋਹ ਕੀਤਾ ਸੀ, ਜਿਸ ਵਿੱਚ 12000/- ਰੁਪਏ, 01 ਪਿਸਟਲ 32 ਬੋਰ, 02 ਮੈਗਜੀਨ, 12 ਰੋਂਦ ਜਿੰਦਾ, 01 ਮੋਬਾਇਲ `ਤੇ ਹੋਰ ਕਾਗਜ਼ਾਤ ਸਨ। ਇਸ ਤੋਂ ਇਲਾਵਾ ਉਕਤ ਦੋਸ਼ੀਆ ਵੱਲੋਂ ਮਿਤੀ 16.03.2025 ਨੂੰ ਪੈਟਰੋਲ ਪੰਪ, ਉਧਨਵਾਲ ਵਿਖੇ ਖੋਹ ਕਰਨ ਦੀ ਕੋਸ਼ਿਸ ਕੀਤੀ ਗਈ, ਜਿੱਥੇ ਉਕਤਾਂ ਨੇ ਪੈਟਰੋਲ 02 ਕਰਿੰਦੀਆਂ ਨੂੰ ਗੋਲੀ ਮਾਰ ਕੇ ਜਖਮੀ ਕੀਤਾ ਕਰ ਦਿੱਤਾ, ਜਿਹਨਾਂ ਵਿੱਚੋ ਇੱਕ ਕਰਿੰਦੇ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਦਾ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਦੂਸਰੇ ਦੋਸ਼ੀ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ।

Written By
The Punjab Wire