ਛੋਟੀ ਸ਼ੈਡ ਵਿੱਚ ਬੁਰੀ ਤਰ੍ਹਾਂ ਨਾਲ ਬੰਨੀਆਂ ਗਾਵਾਂ ਅਤੇ ਵੱਛੇ ਬਰਾਮਦ ਹੋਣ ਦੇ ਮਾਮਲੇ ਵਿੱਚ ਦੋ ਮੁਲਜ਼ਮ ਖਿਲਾਫ ਮਾਮਲਾ ਦਰਜ਼

ਗੁਰਦਾਸਪੁਰ, 20 ਮਾਰਚ 2025 (ਦੀ ਪੰਜਾਬ ਵਾਇਰ)— ਛੋਟੀ ਸ਼ੈਡ ਵਿੱਚ ਬੁਰੀ ਤਰ੍ਹਾਂ ਨਾਲ ਬੰਨੀਆਂ ਗਾਵਾਂ ਅਤੇ ਵੱਛੇ ਬਰਾਮਦ ਹੋਣ ਦੇ ਮਾਮਲੇ ਵਿੱਚ ਥਾਣਾ ਦੀਨਾਨਗਰ ਦੀ ਪੁਲਿਸ ਨੇ 2 ਲੋਕਾਂ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਫਿਲਹਾਲ ਅਜੇ ਕਿਸੀ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਮੁੱਖਬਰ ਖਾਸ ਦੀ ਇਤਲਾਹ ਦਿੱਤੀ ਕਿ ਵਿਜੇ ਮਸੀਹ ਉਰ੍ਫ ਕਾਲੀ ਪੁੱਤਰ ਮੰਗਾ ਮਸੀਹ ਅਤੇ ਰੁਲਦੂ ਮਸੀਹ ਉਰਫ ਪੱਪੂ ਪੁੱਤਰ ਮਨਜੂਰ ਮਸੀਹ ਵਾਸੀਆਂ ਮੱਦੋਵਾਲ ਜੋ ਡੰਗਰਾਂ ਦਾ ਕੰਮ ਕਰਦੇ ਹਨ ਇੰਨਾ ਦੋਨਾਂ ਨੇ ਇੱਕ ਸਾਂਝੀ ਸੈਡ ਵਿਜੇ ਮਸੀਹ ਦੇ ਘਰ ਨੇੜੇ ਬਣਾਈ ਹੋਈ ਹੈ ਜਿਸ ਵਿੱਚ ਇੱਕ ਛੋਟੀ ਖੁਰਲੀ ਬਣੀ ਹੋਈ ਹੈ।ਜਿਸ ਵਿੱਚ ਗਾਵਾਂ ਅਤੇ ਵੱਛੇ ਸਮਰਥਾ ਤੋਂ ਵੱਧ ਤੰਗ ਕਰਕੇ ਬੰਨੇ ਹੋਏ ਹਨ ਜਿਸ ਨਾਲ ਇੰਨਾਂ ਪਸ਼ੂਆਂ ਨੂੰ ਬੈਠਣ ਉਠਣ ਤੇ ਸਾਹ ਲੈਣ ਵਿੱਚ ਮੁਸਕਿਲ ਆ ਰਹੀ ਹੈ। ਇਸ ਸਬੰਧੀ ਇਤਲਾਹ ਮਿਲਣ ਤੇ ਉੱਕਤ ਜਗਾ ਤੇ ਰੇਡ ਕੀਤਾ ਜਿਥੇ ਕੋਈ ਵੀ ਹਾਜਰ ਨਹੀ ਮਿਲਿਆ। ਮੌਕੇ ਤੋਂ 8 ਗਊਆਂ ਅਤੇ ਇੱਕ ਵੱਛਾ ਇੱਕ ਛੋਟੀ ਸੈਂਡ ਵਿੱਚ ਸਮਰਥਾ ਤੋਂ ਵੱਧ ਬੰਨੇ ਹੋਏ ਸਨ ਬ੍ਰਾਮਦ ਕੀਤੇ ਹਨ।