ਗੁਰਦਾਸਪੁਰ

ਇਨੋਟੈਕ 2025 ‘ਚ ਇੰਜੀਨੀਅਰਿੰਗ ਦੇ ਵਿਦਿਆਰਥੀਆ ਵਲੋਂ ਸਾਇੰਸ ਸਿਟੀ ਦੇ 20ਵੇਸਥਾਪਨਾ ਦਿਵਸ ‘ਤੇ ਇਨੋਟੈਕਟ 2025 ਦਾ ਆਯੋਜਨ

ਇਨੋਟੈਕ 2025 ‘ਚ ਇੰਜੀਨੀਅਰਿੰਗ ਦੇ ਵਿਦਿਆਰਥੀਆ ਵਲੋਂ ਸਾਇੰਸ ਸਿਟੀ ਦੇ 20ਵੇਸਥਾਪਨਾ ਦਿਵਸ ‘ਤੇ ਇਨੋਟੈਕਟ 2025 ਦਾ ਆਯੋਜਨ
  • PublishedMarch 19, 2025

ਗੁਰਦਾਸਪੁਰ, 19 ਮਾਰਚ 2025 (ਦੀ ਪੰਜਾਬ ਵਾਇਰ)- ਇਨੋਟੈਕ 2025 ‘ਚ ਇੰਜੀਨੀਅਰਿੰਗ ਦੇ ਵਿਦਿਆਰਥੀਆ ਵਲੋਂ ਅਤਿ-ਆਧੁਨਿਕ ਤਕਨੀਕਾਂ ਦਾ ਪ੍ਰਦਰਸ਼ਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਆਈ.ਕੇ ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਮਿਲ ਕੇ ਸਾਇੰਸ ਸਿਟੀ ਦੇ 20ਵੇ ਸਥਾਪਨਾ ਦਿਵਸ ‘ਤੇ ਇਨੋਟੈਕਟ 2025 ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਵਿਚ ਪੰਜਾਬ ਭਰ ਦੇ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜਾਂ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਆਧੁਨਿਕ ਤਕਨੀਕਾਂ *ਤੇ ਆਧਾਰਤ ਖੋਜ ਭਰਪੂਰ ਮਾਡਲ ਪ੍ਰਦਰਸ਼ਿਤ ਕੀਤੇ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਇਨੋਟੈਕ 2025 ਵਿਚ ਹਿੱਸਾ ਲੈਣ ਆਏ ਸਾਰੇ ਵਿਦਿਆਰਥੀਆਂ ਦੀ ਨਵੀਨਤਕਾਰੀ ਸੋਚ, ਉਤਸ਼ਾਹ ਅਤੇ ਦ੍ਰਿੜ ਇਰਾਦੇ ਨੂੰ ਸਹਿਲਾਇਆ। ਉਨ੍ਹਾਂ ਨੌਜਾਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਅਜਿਹਾ ਵਿਸ਼ਵਾਸ਼ ਬਣਾਈ ਹੱਖੋ ਅਜਿਹੇ ਯਤਨ ਹੀ ਭਵਿੱਖ ਵਿਚ ਵਿਗਿਆਨ ਅਤੇ ਤਕਨਾਲੌਜੀ ਦੇ ਖੇਤਰ ਵਿਚ ਵਿਕਾਸ ਨੂੰ ਨਵੀਂ ਰਾਹ ਤੇ ਮੌਕੇ ਪ੍ਰਦਾਨ ਕਰਦੇ ਹਨ। ਡਾ. ਗਰੋਵਰ ਨੇ ਆਪਣੇ ਸੰਬੋਧਨ ਦੇ ਦੌਰਾਨ ਸਮਾਜਿਕ ਚੁਣੌਤੀਆਂ ਦੇ ਹੱਲ, ਆਰਥਿਕ ਵਿਕਾਸ ਅਤੇ ਵਾਤਾਵਰਣ ਦੀ ਸਥਿਰਤਾ ਲਈ ਵਿਗਿਆਨ,ਤਕਨਾਲੌਜੀ ਅਤੇ ਨਵੀਨਤਾਂ ਦੀ ਭੂਮਿਕਾ ਉਪਰ ਜ਼ੋਰ ਦਿੱਤਾ ਅਤੇ ਕਿਹਾ ਇਹ ਪ੍ਰੋਗਰਾਮ ਤਕਨੀਕੀ ਵਿਕਾਸ ਲਈ ਨਵੇਂ ਦ੍ਰਿਸ਼ਟੀਕੋਣ ਦੀ ਖੋਜ ਲਈ ਇਸ ਇਕ ਸਫ਼ਲ ਪਲੇਟਫ਼ਾਰਮ ਹੈ।

ਇਸ ਮੌਕੇ ਇੰਜੀ ਰਿਤੇਸ਼ ਪਾਠਕ ਨੇ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨੋਟੈਕਟ 2025 ਪ੍ਰੇਰਨਾਦਾਇਕ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਇਕ ਅਜਿਹਾ ਮੌਕਾ ਹੈ ਜੋ ਵਿਗਿਆਨ ਤੇ ਤਕਨਾਲੌਜੀ ਦੇ ਵਿਕਾਸ ਲਈ ਨੌਜਾਵਨ ਵਰਗ ਨੂੰ ਨਵੀਨਤਾ ਅਤੇ ਸਿਰਜਣਾਤਮਿਕਾ ਵੱਲ ਉਤਸ਼ਾਹਿਤ ਕਰਦਾ ਹੈ । ਇਸ ਮੌਕੇ ਮਾਹਿਰਾ ਦੀ ਟੀਮ ਨੇ ਵਿਦਿਆਰਥੀਆਂ ਵਲੋਂ ਪ੍ਰਦਰਸ਼ਿਤ ਮਾਡਲਾਂ ਦਾ ਨਿਰੀਖਣ ਕੀਤਾ ਅਤੇ ਇਸ ਤੋਂ ਬਾਅਦ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਪ੍ਰਦਰਸ਼ਿਤ ਮਾਡਲਾਂ ਦੇ ਨਤੀਜੇ ਇਸ ਪ੍ਰਕਾਰ ਰਹੇ: ਆਟੋਮੋਬਾਇਲ ਇੰਜੀਨੀਅਰਿੰਗ ਕਾਲਜਾਂ  ਦੀ ਕੈਟਾਗਿਰੀ ਵਿਚ ਪਹਿਲਾ ਇਨਾਮ ਚੰਡੀਗੜ੍ਹ ਯੂਨੀਵਰਸਿਟੀ ਲਾਂਡਰਾ ਦੇ ਵਿਦਿਆਰਥੀਆਂ ਦੀ ਟੀਮ ਨੇ ( ਪ੍ਰੋਜੈਕਟ : ਸੋਲਰ ਪਾਵਰ ਟ੍ਰੈਸ਼ ਕੁਲੈਕਟਰ) ਅਤੇ ਪੋਲੀਟੈਕਨਿਕ ਦੀ ਕੈਟਾਗਿਰੀ ਵਿਚ ਪਹਿਲਾ ਇਨਾਮ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੀ ਟੀਮ ਜਿੱਤਿਆ। ਇਸੇ ਤਰ੍ਹਾਂ ਹੀ ਮੈਕਾਟ੍ਰੋਨਿਕ ਕੈਟਾਗਿਰੀ ਵਿਚ ਜੀ.ਐਨ ਏ ਯੂਨੀਵਰਸਿਟੀ ਫ਼ਗਵਾੜਾ ਦੇ ਵਿਦਿਆਰਥੀ ਪਹਿਲੇ ਸਥਾਨ ਤੇ ਰਹੇ ( ਪ੍ਰੋਜੈਕਟ: ਰੌਬਟਿਕ ਹੈਂਡ) ਜਦੋਂ ਕਿ ਪੋਲੀਟੈਕਨਿਕ ਕਾਲਜਾਂ ਦੀ ਕੈਟਾਗਿਰੀ ਵਿਚ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਟੀਮ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ ( ਸਮਾਰਟ ਏਅਰ ਪਿਊਰੀਫ਼ਾਈ) ਮਸਲੇਨੀਅਸ ਇੰਜੀਨੀਅਰਿੰਗ ਕਾਲਜਾਂ ਦੀ ਕੈਟਾਗਿਰੀ ਵਿਚ ਗ੍ਰਾਫ਼ਿਕ ਯੂਨੀਵਰਸਿਟੀ ਦੇਹਰਾਦੂਨ ਦੇ ਵਿਦਿਆਰਥੀ ਦੀ ਟੀਮ ਪਹਿਲੇ ਨੰਬਰ ਤੇ ਆਈ (ਸੀਵਰੇਜ਼ ਟੂ ਸਸਟੇਨੇਬਿਲਟੀ ) ਅਤੇ ਪੋਲੀਟੈਕਨਿਕ ਕਾਲਜਾਂ ਦੀ ਕੈਟਾਗਿਰੀ ਵਿਚ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਪਹਿਲੇ ਸਥਾਨ ‘ਤੇ ਆਏ। ਇਸੇ ਤਰ੍ਹਾਂ ਹੀ ਸਾਫ਼ਟਵੇਅਰ ਇੰਜੀਨੀਅਰਿੰਗ ਕਾਲਜਾਂ ਦੀ ਕੈਟਾਗਿਰੀ ਵਿਚ ਵੀ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਜੇਤੂ ਰਹੀ (ਐਡਵਾਂਸ ਏ-ਆਈ ਇੰਟੀਗ੍ਰੇਟਿਡ) ਜਦੋਂ ਕਿ ਪੋਲੀਟੈਕਨਿਕ ਕਾਲਜਾਂ ਦੀ ਕੈਟਾਗਿਰੀ ਵਿਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀ ਜੇਤੂ ਬਣੇ ( ਪ੍ਰੋਜੈਕਟ: ਸਟੋਕ ਪ੍ਰੋਡੈਕਟਰ)

Written By
The Punjab Wire