Close

Recent Posts

ਗੁਰਦਾਸਪੁਰ

ਪੁਲਿਸ ਵੱਲੋਂ ਕਿਸਾਨਾਂ ਤੇ ਕੀਤੇ ਅੰਨੇ ਤਸ਼ੱਦਦ ਦੇ ਵਿਰੋਧ ਵਿੱਚ ਡੀਸੀ ਦਫਤਰ ਗੁਰਦਾਸਪੁਰ ਸਾਹ੍ਹਮਣੇ ਅਣਮਿੱਥੇ ਸਮੇ ਲਈ ਪੱਕਾ ਮੋਰਚਾ ਸ਼ੁਰੂ

ਪੁਲਿਸ ਵੱਲੋਂ ਕਿਸਾਨਾਂ ਤੇ ਕੀਤੇ ਅੰਨੇ ਤਸ਼ੱਦਦ ਦੇ ਵਿਰੋਧ ਵਿੱਚ ਡੀਸੀ ਦਫਤਰ ਗੁਰਦਾਸਪੁਰ ਸਾਹ੍ਹਮਣੇ ਅਣਮਿੱਥੇ ਸਮੇ ਲਈ ਪੱਕਾ ਮੋਰਚਾ ਸ਼ੁਰੂ
  • PublishedMarch 17, 2025

ਗੁਰਦਾਸਪੁਰ, 17 ਮਾਰਚ 2025 (ਦੀ ਪੰਜਾਬ ਵਾਇਰ)– ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵੱਲੋ ਅੱਜ ਜਿਲ੍ਹਾਂ ਗੁਰਦਾਸਪੁਰ ਦੇ ਡੀਸੀ ਦਫ਼ਤਰ ਦਾ ਘਿਰਾਓ ਕਰ ਅਣਮਿਥੇ ਸਮੇ ਲਈ ਮੌਰਚਾ ਸੁਰੂ ਕਰ ਦਿੱਤਾ ਗਿਆ ।

ਇਸ ਮੌਕੇ ਸੂਬਾ ਕਿਸਾਨ ਆਗੂ ਸਤਨਾਮ ਸਿੰਘ ਪੰਨੂ,ਸਵਿੰਦਰ ਸਿੰਘ ਚੁਤਾਲਾ, ਹਰਵਿੰਦਰ ਸਿੰਘ ਮਾਸਣੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ  ਦੇ ਦਿਸ਼ਾ ਨਿਰਦੇਸ਼ਾਂ ਤੇ ਭਗਵੰਤ ਮਾਨ ਸਰਕਾਰ ਵੱਲੋਂ ਪੁਲਿਸ ਦੀਆਂ ਧਾੜਾਂ ਹਥਿਆਰਾਂ ਤੇ ਸਾਜੋ ਸਮਾਨ ਨਾਲ ਲੈਸ ਹੋਕੇ ਬਿਨਾਂ ਜਮੀਨਾਂ ਦਾ ਮੁਆਵਜਾ ਦਿੱਤੇ ਕਬਜ਼ਾ ਕਰਨ ਦੀ ਨੀਯਤ ਨਾਲ ਜੋ ਕਿਸਾਨਾਂ ਤੇ ਅੰਨਾ ਤਸ਼ੱਦਦ ਕੀਤਾ ਹੈ ਇਹ ਇੱਕ ਨਵੇਂ ਕਾਲੇ ਯੁੱਗ ਦਾ ਆਗਾਜ਼ ਹੈ। ਜੋ ਪਿਛਲੇ ਸਦੀਆਂ ਤੋਂ ਹੋ ਰਹੇ ਹਕੂਮਤੀ ਜਬਰ ਨੂੰ ਵੀ ਮਾਤ ਪਾ ਗਿਆ ਹੈ। ਭਗਵੰਤ ਮਾਨ ਸਰਕਾਰ ਨੇ ਭੂਮੀ ਗ੍ਰਹਿਣ ਐਕਟ 2013 ਦੀ ਘੋਰ ਉਲੰਘਣਾ ਕੀਤੀ ਹੈ ਇਸ ਐਕਟ ਵਿੱਚ ਸਾਫ ਲਿਖਿਆ ਹੈ ਕਿ ਕਿਸੇ ਵੀ ਪ੍ਰੋਜੈਕਟ ਲਈ ਜੇਕਰ ਸਰਕਾਰ ਜਮੀਨ ਅਕੁਾਇਰ ਕਰਦੀ ਹੈ ਤਾਂ ਕਿਸਾਨਾਂ ਦੀ 70 ਫੀਸਦੀ ਸਹਿਮਤੀ ਜਰੂਰੀ ਹੈ ਜੇਕਰ ਕਿਸਾਨ ਸਹਿਮਤੀ ਦਿੰਦੇ ਹਨ ਤਾਂ ਜਮੀਨ ਦਾ ਮਾਰਕੀਟ ਰੇਟ ਤੋਂ ਚਾਰ ਗੁਣਾ ਵੱਧ ਮੁਆਵਜ਼ਾ ਤੇ 30 ਫੀਸਦੀ ਉਜਾੜਾ ਪੱਤਾ ਤੇ ਨਾਲ ਹੀ ਮਜ਼ਦੂਰਾਂ ਦੁਕਾਨਦਾਰਾਂ ਤੇ ਵਾਤਾਵਰਨ ਤੇ ਪੈਣ ਵਾਲੇ ਪ੍ਰਭਾਵ ਦਾ ਸਰਵੇ ਕਰਾਉਣਾ ਜਰੂਰੀ ਹੈ। ਪਰ ਇਹ ਵਿਨਾਸ਼ਕਾਰੀ ਪ੍ਰੋਜੈਕਟ ਕੋਈ ਵੀ ਸ਼ਰਤ ਪੂਰੀ ਨਹੀਂ ਕਰਦਾ ਕਾਰਪੋਰੇਟ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਇਹ ਤਸ਼ੱਦਦ ਢਾਇਆ ਜਾ ਰਿਹਾ ਹੈ ਅਤੇ ਜਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਹਨ। ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਨੂੰ ਤਹਿਸ਼ ਨਹਿਸ਼ ਕੀਤਾ ਜਾ ਰਿਹਾ ਹੈ। ਜਿਲ੍ਹਾ ਗੁਰਦਾਸਪੁਰ ਵਿੱਚ ਬਿਨਾਂ ਮੁਆਵਜੇ ਦਿੱਤੇ ਜਮੀਨਾਂ ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਸਮੇਂ ਕੀਤੀ ਗਈ ਸਰਕਾਰੀ ਹਿੰਸਾ ਅਤੇ ਫ਼ਸਲਾਂ ਦੇ ਕੀਤੇ ਗਏ ਉਜਾੜੇ ਖਿਲਾਫ ਗੁਰਦਾਸਪੁਰ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ।

ਕਿਸਾਨ ਆਗੂਆ ਨੇ ਮੰਗ ਕਰਦਿਆਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਅਧੀਨ ਗੈਰ ਕਾਨੂੰਨੀ ਢੰਗ ਨਾਲ ਐਕਵਾਇਰ ਕੀਤੀ ਜ਼ਮੀਨ ਦਾ ਨੋਟੀਫਿਕੇਸ਼ਨ ਰੱਦ ਕਰਕੇ ਭੂੰਮੀ ਗ੍ਰਹਿਣ ਐਕਟ 2013 ਅਨੁਸਾਰ 70% ਪਿੰਡਾਂ ਦੇ ਲੋਕਾਂ ਦੀ ਸਹਿਮਤੀ ਲੈਣ ਅਤੇ  ਮਜ਼ਦੂਰਾਂ,ਦੁਕਾਨਦਾਰਾਂ, ਵਾਤਾਵਰਨ ਤੇ ਹੋਰ ਪੈਣ ਵਾਲੇ ਪ੍ਰਭਾਵਾਂ ਦਾ ਹੱਲ ਕੱਢਕੇ ਬਜ਼ਾਰੀ ਰੇਟ ਨਾਲੋ 4 ਗੁਣਾਂ ਤੇ ਇਸ ਉਤੇ 30% ਉਜਾੜਾ ਭੱਤਾ ਦੇਕੇ ਜ਼ਮੀਨ ਲਈ ਜਾਵੇ ਤੇ ਇਹਨਾਂ ਮੱਦਾਂ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇ। 11 ਮਾਰਚ ਨੂੰ ਤਹਿਸੀਲ ਬਟਾਲਾ ਦੇ ਪਿੰਡ ਭਰਥ ਤੇ ਨੰਗਲ ਦੇ ਕਿਸਾਨਾਂ ਦੀ ਬਿਨਾਂ ਮੁਆਵਜ਼ਾ ਦਿੱਤੇ ਕਣਕ ਦੀ ਫ਼ਸਲ ਵਾਹੁਣ ਤੇ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਉਤੇ ਲਾਠੀਚਾਰਜ ਕਰਕੇ 7 ਕਿਸਾਨਾਂ ਨੂੰ ਜ਼ਖ਼ਮੀ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ, ਨਸ਼ਟ ਕੀਤੀ ਫ਼ਸਲ ਤੇ ਜ਼ਖ਼ਮੀ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤੇ ਥਾਣਾ ਹਰਗੋਬਿੰਦਪੁਰ ਵਿੱਚ ਕਿਸਾਨਾਂ ਉਤੇ ਕੀਤੇ ਪਰਚੇ ਰੱਦ ਕੀਤੇ ਜਾਣ।ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਦੌਰਾਨ ਸ਼ੰਭੂ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨ ਸੁਖਵਿੰਦਰ ਸਿੰਘ ਪਿੰਡ ਰੰਘੜ ਨੰਗਲ ਤਹਿਸ਼ੀਲ ਬਟਾਲਾ ਤੇ ਸ਼ਹੀਦ ਹਰਜਿੰਦਰ ਸਿੰਘ ਪਿੰਡ ਵਰਸੋਲਾ ਤਹਿਸ਼ੀਲ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਵਾਰ ਨੂੰ ਮੰਨੀ ਹੋਈ ਮੰਗ ਮੁਤਾਬਕ 5 ਲੱਖ ਦਾ ਮੁਆਵਜ਼ਾ ਤੇ ਪਰਿਵਾਰ ਦੇ 1 ਮੈਂਬਰ ਨੂੰ ਸਰਕਾਰੀ ਨੌਕਰੀ ਤੇ ਉਹਨਾਂ ਦਾ ਸਮੁੱਚਾ ਕਰਜ਼ਾ ਪੰਜਾਬ ਸਰਕਾਰ ਦੇਵੇ।ਗੁਰਦਾਸਪੁਰ ਜ਼ਿਲ੍ਹੇ ਵਿੱਚ ਨਿਜੀ ਤੇ ਸਰਕਾਰੀ ਗੰਨਾ ਮਿੱਲਾਂ, ਗੰਨਾ ਐਕਟ ਅਨੁਸਾਰ 14 ਦਿਨਾਂ ਬਾਦ ਪੇਮੈਂਟ ਕਰਨ ਤੋਂ ਲੇਟ ਹੋਣ ਤੇ ਹਾਈਕੋਰਟ ਦੇ ਫ਼ੈਸਲੇ ਅਨੁਸਾਰ 15% ਵਿਆਜ਼ ਦਿੱਤਾ ਜਾਵੇ, ਪੰਜਾਬ ਸਰਕਾਰ ਗੰਨੇ ਦਾ 61-50 ਪੈਸੇ ਪ੍ਰਤੀ ਕੁਇੰਟਲ ਬਣਦੀ ਰਾਸ਼ੀ ਤਰੁੰਤ ਗੰਨਾ ਮਿੱਲਾਂ ਨੂੰ ਜਾਰੀ ਕੀਤੀ ਜਾਵੇ|ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਕੌਰ, ਸੁਖਦੇਵ ਕੌਰ,ਹਰਭਜਨ ਸਿੰਘ,ਗੁਰਮੁਖ ਸਿੰਘ ,ਸੁਖਜਿੰਦਰ ਸਿੰਘ,ਨਿਸ਼ਾਨ ਸਿੰਘ , ਝਿਲਮਿਲ ਸਿੰਘ ਬਜ਼ੁਮਾਨ,ਕੰਵਲਜੀਤ ਸਿੰਘ,ਮਾਸਟਰ ਗੁਰਜੀਤ ਸਿੰਘ,ਗੁਰਪ੍ਰੀਤ ਸਿੰਘ ਖਾਨਪੁਰ,ਸੁਖਵਿੰਦਰ ਸਿੰਘ ਅਲਾਰਪਿੰਡੀ,ਅਨੂਪ ਸਿੰਘ ਸੁਲਤਾਨੀ,ਸੁਖਜਿੰਦਰ ਸਿੰਘ,ਗੁਰਪ੍ਰੀਤ ਨਾਨੋਵਾਲ,ਬਲਦੇਵ ਸਿੰਘ,ਹਰਜੀਤ ਸਿੰਘ ਲੀਲਾ ਕਲਾਂ, ਹਰਚਰਨ ਸਿੰਘ ਅਤੇ ਹੋਰ ਵੱਖ ਵੱਖ ਕਿਸਾਨ ਆਗੂ ਕਾਫਲੇ ਲੈਕੇ ਮੋਰਚੇ ਵਿੱਚ ਪਹੁੰਚੇ|

Written By
The Punjab Wire