ਬਟਾਲਾ, 16 ਮਾਰਚ 2025 (ਦੀ ਪੰਜਾਬ ਵਾਇਰ)। ਅਖਿਲ ਭਾਰਤੀਯ ਸਵਰਨਕਾਰ ਸੰਘ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸਵਰਣਕਾਰ ਵਿੰਗ ਦੇ ਪੰਜਾਬ ਪ੍ਰਧਾਨ ਯਸ਼ਪਾਲ ਚੌਹਾਨ 20 ਮਾਰਚ 2025 ਨੂੰ ਬਤੋਰ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਵਜੋ ਆਪਣਾ ਚਾਰਜ਼ ਸਭਾਲਣ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਬਟਾਲਾ ਇੰਪਰੂਵਮੈਂਟ ਟਰਸੱਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯਸ਼ਪਾਲ ਚੌਹਾਨ ਨੇ ਦੱਸਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਹਰਮਨ ਪਿਆਰੇ ਵਿਧਾਇਕ ਸ.ਅਮਰਜੋਤ ਸਿੰਘ ਸ਼ੈਰੀ ਕਲਸੀ ਦਾ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਤੇ ਭਰੋਸਾ ਜਤਾਉਂਦੇ ਹੋਏ ਇਹ ਅਹਿਮ ਜਿਮੇਵਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵੀਰਵਾਰ 20 ਮਾਰਚ 2025 ਨੂੰ ਸਵੇਰੇ 11 ਵਜੇ ਦਫਤਰ ਇੰਪਰੂਵਮੈਂਟ ਟਰੱਸਟ ਸ਼ਾਸ਼ਤਰੀ ਨਗਰ ਬਟਾਲਾ ਵਿੱਖੇ ਆਪਣਾ ਉਹਦਾ ਸੰਭਾਲਣਗੇਂ। ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜਿਮੇਵਾਰੀ ਸੌਪੀ ਗਈ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਉਧਰ ਗੁਰਦਾਸਪੁਰ ਤੋਂ ਪੰਜਾਬ ਸਵਰਨਕਾਰ ਸੰਘ (ਸੰਗਠਨ) ਦੇ ਵਾਇਸ ਚੇਅਰਮੈਨ ਪਵਨ ਚੌਹਾਨ, ਕੇਵਲ ਕ੍ਰਿਸ਼ਨ, ਸੁਰਿੰਦਰ ਵਰਮਾ, ਵਿੱਕੀ ਕਾਹਨ ਚੰਦ, ਟੋਨੀ, ਰਾਜ ਕੁਮਾਰ ਰਾਜੂ, ਅਸ਼ਵਨੀ ਬੱਬਰ, ਅਸ਼ਵਨੀ ਵਰਮਾ, ਵਰੂਣ ਮਹਾਜਨ ਆਦਿ ਨੇ ਯਸਪਾਲ ਚੌਹਾਨ ਨੂੰ ਨਗਰ ਸੁਧਾਰ ਟਰਸੱਟ ਦਾ ਚੇਅਰਮੈਨ ਬਨਣ ਤੇ ਵਧਾਈ ਦਿੱਤੀ।