Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਚੇਅਰਮੈਨ ਰਮਨ ਬਹਿਲ ਨੇ ਪੁਗਾਇਆ ਆਪਣਾ 9 ਸਾਲ ਪੁਰਾਣਾ ਵਾਅਦਾ: ਹੋਲੀ ਵਾਲੇ ਦਿਨ ਅਰਬਨ ਸੀਐਚਸੀ ਗੁਰਦਾਸਪੁਰ (ਪੁਰਾਣਾ ਸਿਵਲ ਹਸਪਤਾਲ) ਅੰਦਰ ਗੂੰਜੀ ਪਹਿਲੀ ਕਿਲਕਾਰੀ, ਬਹਿਲ ਨੇ ਪਾਇਆ ਸ਼ਗੁਨ

ਚੇਅਰਮੈਨ ਰਮਨ ਬਹਿਲ ਨੇ ਪੁਗਾਇਆ ਆਪਣਾ 9 ਸਾਲ ਪੁਰਾਣਾ ਵਾਅਦਾ: ਹੋਲੀ ਵਾਲੇ ਦਿਨ ਅਰਬਨ ਸੀਐਚਸੀ ਗੁਰਦਾਸਪੁਰ (ਪੁਰਾਣਾ ਸਿਵਲ ਹਸਪਤਾਲ) ਅੰਦਰ ਗੂੰਜੀ ਪਹਿਲੀ ਕਿਲਕਾਰੀ, ਬਹਿਲ ਨੇ ਪਾਇਆ ਸ਼ਗੁਨ
  • PublishedMarch 14, 2025

ਅਕਾਲੀ ਅਤੇ ਕਾਂਗਰਸ ਦੇ ਬਾਹੂਬਲੀ ਨੇਤਾ ਜਿਸ ਪ੍ਰੋਜੇਕਟ ਨੂੰ ਸਿਰੇ ਨਾ ਚੜ੍ਹਾ ਸਕੇ ਉਹ ਪ੍ਰੋਜਕੇਟ ਲੋਕਾਂ ਨੂੰ ਸਮਰਪਿਤ ਕੀਤਾ- ਰਮਨ ਬਹਿਲ

ਜਲਦੀ 30 ਬੈਡਾਂ ਦੇ ਇਸ ਹਸਪਤਾਲ ਨੂੰ 100 ਬੈਂਡ ਤੱਕ ਲਿਜਾਉਣ ਦੀ ਹੋਵੇਗੀ ਪੂਰੀ ਕੌਸ਼ਿਸ਼- ਰਮਨ ਬਹਿਲ

20 ਦੀ ਜਗ੍ਹਾਂ 32 ਕਰਮਚਾਰੀ ਅਤੇ ਡਾਕਟਰਾਂ ਦਾ ਕੰਮ ਕਰ ਰਿਹਾ ਸਟਾਫ – ਸਿਵਲ ਸਰਜਨ

ਗੁਰਦਾਸਪੁਰ, 14 ਮਾਰਚ 2025 (ਮੰਨਣ ਸੈਣੀ)। ਗੁਰਦਾਸਪੁਰ ਦੇ ਅਰਬਨ ਕਮਿਉਨੀਟੀ ਹੈਲਥ ਸੈਂਟਰ (ਯੂਸੀਐਚਸੀ) ਅੰਦਰ ਹੋਲੀ ਵਾਲੇ ਦਿਨ ਕਿਲਕਾਰੀ ਦੀ ਗੂੰਜ ਸੁਣਾਈ ਦਿੱਤੀ । ਇਸ ਗੂੰਜ ਨੇ ਜਿੱਥੇ ਇਕ ਪਰਿਵਾਰ ਨੂੰ ਖੁਸ਼ਿਆ ਦਿੱਤੀਆਂ ਉੱਥੇ ਹੀ ਇਸ ਕਿਲਕਾਰੀ ਨੇ ਗੁਰਦਾਸਪੁਰ ਸ਼ਹਿਰ ਨਿਵਾਸਿਆਂ ਲਈ ਵੀ ਖੁਸ਼ੀਆ ਦੀ ਇੱਕ ਨਵੀਂ ਉਮੀਦ ਜਗਾਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਦੀ ਆਵਾਮ ਨਾਲ ਕੀਤਾ ਵਾਅਦਾ ਪੁਗਾਉਂਦੇ ਹੋਏ ਆਵਾਮ ਦੀਆਂ ਆਸਾ ਉਮੀਦਾਂ ਉੱਤੇ ਖਰਾਂ ਉੱਤਰੇ ਦੀ ਹਨ, ਜੋ ਸ਼ਲਾਘਾਯੋਗ ਹੈ

ਆਪਣੀ ਦਾਸਤਾਂ ਸਾਂਝੀ ਕਰਦੇ ਹੋਏ ਪ੍ਰਿਯਕਾਂ ਪਤਨੀ ਰਾਮਸਰੋਬਣ ਨਿਵਾਸੀ ਬੱਬਰੀ ਬਾਈਪਾਸ ਗੁਰਦਾਸਪੁਰ ਨੇ ਦੱਸਿਆ ਕਿ ਉਹ ਗਰਭਵਤੀ ਸੀ ਅਤੇ ਉਹ ਸਿਵਲ ਹਸਪਤਾਲ ਗੁਰਦਾਸਪੁਰ (ਬੱਬਰੀ) ਤੋਂ ਆਪਣਾ ਚੈਕਅਪ ਕਰਵਾ ਰਹੀ ਸੀ। ਉਸ ਨੂੰ ਅਚਾਨਕ ਦਰਦਾਂ ਲੱਗਿਆਂ ਅਤੇ ਉਸ ਨੂੰ ਅਰਬਨ ਸੀ.ਐਚ.ਸੀ ਗੁਰਦਾਸਪੁਰ ਦਾਖਿਲ ਹੋਣਾ ਪਿਆ। ਪਰ ਆਮ ਧਾਰਨਾ ਦੇ ਖਿਲਾਫ਼ ਉਸ ਲਈ ਇਹ ਹਸਪਤਾਲ ਉਸ ਲਈ ਭਾਗਾਂ ਵਾਲਾ ਸਿੱਧ ਹੋਇਆ ਹੈ ਜੋ ਉਸ ਨੂੰ ਪੁੱਤ ਦੀ ਦਾਤ ਮਿਲੀ ਹੈ। ਉਸ ਲਈ ਇਹ ਹਸਪਤਾਲ ਸਾਰੀ ਉਮਰ ਲਈ ਯਾਦਾਂ ਸੰਜੋਏ ਰੱਖੇਗਾ। ਉਸ ਨੇ ਦੱਸਿਆ ਕਿ ਉਹ ਪਹਿਲ੍ਹਾਂ ਡਰੀ ਹੋਈ ਸੀ ਪਰ ਉਸ ਨੂੰ ਇਸ ਥਾਂ ਤੇ ਆ ਕੇ ਬਹੁਤ ਸਤਿਕਾਰ ਅਤੇ ਦੇਖਭਾਲ ਮਿਲੀ। ਨਵੇਂ ਕੰਬਲ, ਨਵਿਆਂ ਚਾਦਰਾਂ ਕਿਸੇ ਵੀ ਡਾਰਕਰਾਂ ਵੱਲੋਂ ਬਾਹਰੋਂ ਦਵਾਈ ਨਹੀਂ ਮੰਗਵਾਂ ਕੇ ਅੰਦਰੋਂ ਦਵਾਈ ਦੇਣਾ ਉਸ ਤੇ ਗਹਿਰਾ ਛਾਪ ਛੱਡ ਗਿਆ ਹੈ। ਉਸ ਨੇ ਸਾਫ ਸ਼ਬਦਾ ਅੰਦਰ ਕਿਹਾ ਕਿ ਉਹ ਆਮ ਆਦਮੀ ਹੈ ਅਤੇ ਆਮ ਆਦਮੀ ਦੇ ਹਿੱਤਾ ਨੂੰ ਸਮਝਣ ਵਾਲੀ ਸਰਕਾਰ ਦੀ ਦਿੱਲੋ ਪ੍ਰਸ਼ਸਾ ਕਰਦੀ ਹੈ।

ਇਸ ਸਮੇਂ ਕਾਰਜਕਾਰੀ ਸਿਵਲ ਸਰਜਨ ਗੁਰਦਾਸਪੁਰ ਡਾ ਪ੍ਰਭਜੋਤ ਕਲਸੀ, ਡੀਐਮਸੀ ਡਾ ਰੋਮੀ ਰਾਜਾ ਅਤੇ ਐਸਐਮਓ ਡਾ ਅਰਵਿੰਦ ਮਹਾਜਨ ਨੇ ਦੱਸਿਆ ਕਿ ਇਸ ਕਮਿਉਨਟੀ ਹੈਲਥ ਸੈਂਟਰ ਅੰਦਰ 20 ਦਾ ਸਟਾਫ ਲੋਡੀਂਦਾ ਸੀ ਪਰ ਚੇਅਰਮੈਨ ਰਮਨ ਬਹਿਲ ਵੱਲੋਂ ਇਸ ਸੈਂਟਰ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਜਿਸ ਦੇ ਚਲਦੇ 20 ਦੀ ਬਜਾਏ ਹੁਣ 32 ਕਰਮਚਾਰੀਆਂ ਅਤੇ ਡਾਕਟਰਾਂ ਦਾ ਸਟਾਫ ਇੱਥੇ ਕੰਮ ਕਰ ਰਿਹਾ ਹੈ।

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸੁਧਾਰਾਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਰੰਜ ਕਰਦੇ ਹੋਏ ਗੁਰਦਾਸਪੁਰ ਦੇ ਪੁਰਾਣੇ ਅਕਾਲੀ ਅਤੇ ਕਾਂਗਰਸ ਦੇ ਬਾਹੂਬਲੀ ਅਖ਼ਵਾਉਣ ਵਾਲੇ ਲੀਡਰਾਂ ਤੇ ਸਵਾਲ ਖੜ੍ਹੇ ਕਰਦਿਆ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਕਿਉ ਇਸ ਪੂਰੇ ਸਿਹਤ ਸਹੁਲਤਾਂ ਨਾਲ ਲੈਸ ਅਹਿਮ ਪੁਰਾਣੇ ਸਿਵਲ ਹਸਪਤਾਲ ਨੂੰ ਬੰਦ ਕਰ ਦਿੱਤਾ ਗਿਆ ਸੀ? ਉਨ੍ਹਾਂ ਸਾਫ ਕਿਹਾ ਕਿ ਉਹ ਆਮ ਲੋਕਾਂ ਵਿੱਚੋਂ ਹਨ ਅਤੇ ਆਮ ਲੋਕਾਂ ਦੀਆਂ ਜਰੂਰਤਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਵੱਲੋਂ ਇਸ 30 ਬੈਡ ਦੇ ਹਸਪਤਾਲ ਨੂੰ 100 ਬੈਡ ਦਾ ਹਸਪਤਾਲ ਕੀਤੇ ਜਾਣ ਦੇ ਯਤਨ ਆਰੰਭ ਦਿੱਤੇ ਗਏ ਹਨ।

ਰਮਨ ਬਹਿਲ ਨੇ ਦੱਸਿਆ ਕਿ ਉੁਨ੍ਹਾਂ ਵੱਲੋਂ ਇਹ ਮਾਮਲਾ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਅਤੇ ਉਨ੍ਹਾਂ ਦੀ ਉਚੇਚੇ ਤੋਰ ਤੇ ਗੁਰਦਾਸਪੁਰ ਵਿਜਿਟ ਕਰਵਾਈ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਗੁਰਦਾਸਪੁਰ ਦੀ ਆਵਾਮ ਨਾਲ ਹਸਪਤਾਲ ਨੂੰ ਦੁਬਾਰਾ ਚਲਾਉਣ ਦਾ ਵਾਅਦਾ ਕੀਤਾ ਗਿਆ ਸੀ ਅਤੇ ਜਿਸ ਨੂੰ ਦੁਬਾਰਾ ਹੁਣ ਆਪਣਾ ਵਾਅਦਾ ਵਿਭਾਉਂਦਿਆ ਹੋਇਆ ਉਨ੍ਹਾਂ ਨੇ ਹੁਣ ਇਸ ਹਸਪਤਾਲ ਨੂੰ ਦੋਬਾਰਾ ਪੁਨਰਜੀਵਿਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਨੂੰ ਚਾਲੂ ਕਰਵਾਉਣ ਸੰਬੰਧੀ ਉਨ੍ਹਾਂ ਵੱਲੋਂ ਪੁਰਾਣੀ ਸਰਕਾਰਾਂ ਦੇ ਖਿਲਾਫ਼ ਧਰਨੇ ਵੀ ਲਗਾਏ ਗਏ ਸਨ । ਇਸ ਸੰਬੰਧੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮੌਜੂਦਾ ਸਿਹਤ ਮੰਤਰੀ ਡਾ ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਉਨ੍ਹਾਂ ਦੀ ਮੰਜੂਰੀ ਸਦਕਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਹਸਪਤਾਲ ਨੂੰ ਦੁਬਾਰਾ ਪੁਨਰਜੀਵਿਤ ਕਰ ਦਿੱਤਾ ਹੈ। ਜਿਸ ਦਾ ਫੱਲ ਗੁਰਦਾਸਪੁਰ ਅਤੇ ਨੇੜਲੇ ਹਲਕੇ ਦੇ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ।

ਕਾਰਜਕਾਰੀ ਸਿਵਲ ਸਰਜਨ ਡਾ ਪ੍ਰਭਜੋਤ ਕਲਸੀ ਅਤੇ ਡੀਐਮਸੀ ਡਾ ਰੋਮਾ ਰਾਜਾ ਨੇ ਵਿਸ਼ੇਸ਼ ਧਿਆਨ ਦੁਆਂਦਿਆ ਦੱਸਿਆ ਕਿ ਐਸਐਮਓ ਡਾ ਅਰਵਿੰਦ ਮਹਾਜਨ ਦੀ ਦੇਖ ਰੇਖ ਹੇਠ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਗੁਰਦਾਸਪੁਰ ਅੰਦਰ ਪੀ.ਜੀ.ਆਈ ਤੋਂ ਆਏ ਬੱਚਿਆ ਦੇ ਮਾਹਿਰ ਡਾ ਵਿਕਾਸ ਮਿਨਹਾਸ, ਮੈਡਿਕਲ ਸਪੇਸ਼ਲਿਸਟ ਡਾ ਲਲਿਤ ਮੋਹਨ, ਜਨਾਨਾ ਰੋਗਾ ਦੇ ਮਾਹਿਰ ਡਾ ਭੁਪਿੰਦਰ, ਡਾ ਅਨੁਪ੍ਰਿਆ, ਈਐਮਓ ਡਾ ਸ਼ਰਨਪ੍ਰੀਤ ਸਿੰਘ, ਡਾ ਰਿੱਚਾ, ਡਾ ਪ੍ਰਿਯਕਾਂ ਆਦਿ ਵਲੋਂ ਇਸ ਸੈਂਟਰ ਅੰਦਰ ਸੇਵਾਵਾਂ ਦਿੱਤਿਆ ਜਾ ਰਹਿਆ ਹਨ। ਇਸ ਸੈਂਟਰ ਅੰਦਰ ਨਰਸਿੰਗ ਸਿਸਟਰ ਕਮਲਦੀਪ ਘੁਮਨ, ਫਾਰਮੇਸ਼ੀ ਅਫ਼ਸਰ ਕ੍ਰਿਸ਼ਨ ਗੋਪਾਲ,ਪੁਸ਼ਪਿੰਦਰ ਕੋਰ, ਰੰਜਨ ਵਫਾ, ਰੇਡਿਓਗ੍ਰਾਫਰ ਮਨਦੀਪ, ਸ਼ੀਤਲ ਅਤੇ ਲੈਬ ਟਕਨਿਸ਼ਨ ਅਰਮਿੰਦਰ ਸਿੰਘ ਵੱਲੋਂ ਵੀ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਇਸ ਸੈਂਟਰ ਅੰਦਰ ਡਿਜਿਟਲ ਐਕਸਰੇ ਅਤੇ ਲੈਬ ਸੇਵਾਵਾਂ ਵੀ ਚਾਲੂ ਹੋ ਚੁੱਕੀਆ ਹਨ ਅਤੇ ਇਸ ਦੇ ਨਾਲ ਹੀ ਸਰਕਾਰੀ ਮੁਫ਼ਤ ਦਵਾਇਆ ਦੇ ਮੈਡਿਕਲ ਸਟੋਰ ਤੋਂ ਇਲਾਵਾ ਜਨਔਸ਼ਦੀ ਸਟੋਰ ਵੀ ਖੋਲ ਦਿੱਤਾ ਗਿਆ ਹੈ। ਜਿੱਥੇ ਬਾਕੀ ਮੈਡੀਕਲ ਸਟੋਰਾਂ ਨਾਲੋ ਕਾਫੀ ਸਸਟੇ ਰੇਟਾਂ ਤੇ ਮਰੀਜਾਂ ਨੂੰ ਵਧੀਆਂ ਦਵਾਇਆ ਦਿੱਤੀਆਂ ਜਾ ਰਹਿਆ ਹਨ।

ਇਹ ਸੈਂਟਰ ਕਾਫੀ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਇਸ ਸੈਂਟਰ ਅੰਦਰ ਐਂਟੀ ਰੈਬੀਜ ਵੈਕਸੀਨ ਵੀ ਮੁਹਇਆ ਕਰਵਾ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਇਹ ਦੱਸਿਆ ਗਿਆ ਕਿ ਚੇਅਰਮੈਨ ਰਮਨ ਬਹਿਲ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਗਿਆ ਹੈ ਕਿ ਜਲਦੀ ਹੀ ਗੁਰਦਾਸਪੁਰ ਅਰਬਨ ਸੀ.ਐਚ.ਸੀ ਅੰਦਰ ਹੋਰ ਜਿਆਦਾ ਸਿਹਤ ਸੁਵਿਧਾਵਾਂ ਉਪਲੱਬਰ ਕਰਵਾਇਆ ਜਾਣਗਿਆ ਤਾਂ ਜੋਂ ਆਮ ਆਦਮੀ ਨੂੰ ਕਿਸੇ ਵੀ ਖੱਜਲ ਖੁਆਰੀ ਦਾ ਸਾਮਨਾ ਨਾ ਕਰਨਾ ਪਵੇ।




Written By
The Punjab Wire