ਚੰਡੀਗੜ੍ਹ, 05 ਮਾਰਚ 2025 (ਮੰਨਣ ਸੈਣੀ)। ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਬੇਬਾਕ ਅਤੇ ਜਨ-ਕੇਂਦਰਿਤ ਲੀਡਰਸ਼ਿਪ ਨੇ ਪੰਜਾਬ ਦੀ ਜਨਤਾ ਦੇ ਦਿਲਾਂ ਵਿੱਚ ਇੱਕ ਨਵੀਂ ਉਮੀਦ ਜਗਾਈ ਹੈ। ਉਨ੍ਹਾਂ ਦੇ ਸਪਸ਼ਟ ਅਤੇ ਨਿਰਣਾਇਕ ਕਦਮਾਂ ਨੇ ਉਨ੍ਹਾਂ ਨੂੰ ਪੰਜਾਬ ਦਾ ਸੱਚਾ ਨਾਇਕ ਬਣਾ ਦਿੱਤਾ ਹੈ।
ਭ੍ਰਿਸ਼ਟਾਚਾਰ ਵਿਰੁੱਧ ਜੰਗ: ਇੱਕ ਨਵੀਂ ਸ਼ੁਰੂਆਤ
ਭਗਵੰਤ ਮਾਨ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਜੰਗ ਦਾ ਬਿਗਲ ਵਜਾ ਦਿੱਤਾ ਹੈ। ਤਹਸੀਲਦਾਰਾਂ ਅਤੇ ਅਧਿਕਾਰੀਆਂ ਦੀ ਸਸਪੈਂਸ਼ਨ ਨੇ ਲੋਕਾਂ ਵਿੱਚ ਇਹ ਵਿਸ਼ਵਾਸ ਪੈਦਾ ਕੀਤਾ ਹੈ ਕਿ ਹੁਣ ਪੰਜਾਬ ਵਿੱਚ ਸਾਫ਼-ਸੁਥਰੀ ਸਰਕਾਰ ਹੈ। ਇਹ ਕਦਮ ਨਾ ਸਿਰਫ਼ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਦੀ ਦਿਸ਼ਾ ਵਿੱਚ ਇੱਕ ਮਜਬੂਤ ਕਦਮ ਹੈ, ਸਗੋਂ ਪੰਜਾਬ ਦੀ ਨਵੀਂ ਪਛਾਣ ਵੀ ਬਣ ਰਿਹਾ ਹੈ।
ਕਿਸਾਨਾਂ ਦੇ ਹੱਕਾਂ ਲਈ ਮਜਬੂਤ ਆਵਾਜ਼
ਕਿਸਾਨਾਂ ਦੇ ਨਾਮ ‘ਤੇ ਰਾਜਨੀਤੀ ਕਰਨ ਵਾਲਿਆਂ ਨੂੰ ਭਗਵੰਤ ਮਾਨ ਨੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਪੰਜਾਬ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪ੍ਰਤੀਬੱਧ ਹੈ, ਪਰ ਕਿਸੇ ਨੂੰ ਵੀ ਆਮ ਜਨਤਾ ਨੂੰ ਗੁੰਮਰਾਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੇ ਇਸ ਬੇਬਾਕ ਵਤੀਰੇ ਨੇ ਨਾ ਸਿਰਫ਼ ਕਿਸਾਨਾਂ ਨੂੰ ਰਾਹਤ ਦਿੱਤੀ ਹੈ, ਬਲਕਿ ਵਪਾਰੀਆਂ ਅਤੇ ਉਦਯੋਗਪਤੀਆਂ ਵਿੱਚ ਵੀ ਨਵੀਂ ਉਮੀਦ ਜਗਾਈ ਹੈ। ਵਪਾਰੀਆਂ ਵੱਲੋਂ ਜਿੱਥੇ ਬਿਨ੍ਹਾਂ ਵਜ੍ਹਾ ਤੋਂ ਰੋਜ ਸੜ੍ਹਕਾਂ ਤੇ ਧਰਨੇ, ਬਾਜਾਰ ਬੰਦ ਕਰਨ ਦੀ ਨਿਖੇਦੀ ਕੀਤੀ ਗਈ ਉਥੇ ਹੀ ਪੰਜਾਬ ਅੰਦਰ ਸਨਤਕਾਰਾਂ ਵੱਲੋਂ ਪੰਜਾਬ ਅੰਦਰ ਨਿਵੇਸ਼ ਦੀ ਆਸ ਪ੍ਰਗਟਾਈ ਗਈ, ਹਾਲਾਕਿ ਕਈ ਜਮਹੂਰੀ ਸਭਾ ਵੱਲੋਂ ਇਸ ਦੀ ਨਿਖੇਦੀ ਵੀ ਕੀਤੀ ਗਈ
ਨਸ਼ਿਆਂ ਦੇ ਖਿਲਾਫ਼ ਜ਼ੀਰੋ ਟਾਲਰੈਂਸ
ਨਸ਼ਿਆਂ ਦੀ ਲੜਾਈ ਵਿੱਚ ਭਗਵੰਤ ਮਾਨ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਜ਼ਿਲ੍ਹਾ ਅਤੇ ਪੁਲਿਸ ਅਧਿਕਾਰੀਆਂ ਨੂੰ ਨਸ਼ਿਆਂ ਦੇ ਖਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਉਣ ਦਾ ਹੁਕਮ ਦਿੱਤਾ ਗਿਆ ਹੈ। ਇਹ ਕਦਮ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਹਾਨਿਕਾਰਕ ਪ੍ਰਭਾਵ ਤੋਂ ਬਚਾਉਣ ਅਤੇ ਪੰਜਾਬ ਨੂੰ ਨਸ਼ਿਆਂ ਦੀ ਆਗ ਤੋਂ ਮੁਕਤ ਕਰਨ ਲਈ ਉਠਾਇਆ ਗਿਆ ਹੈ। ਆਮ ਲੋਕਾਂ ਦੀ ਰਾਏ ਹੈ ਕਿ ਨਸ਼ੇ ਖਿਲਾਫ਼ ਛੇੜੇ ਗਏ ਯੁੱਦ ਨਸ਼ਿਆ ਵਿਰੁੱਧ ਦਾ ਫਿਲਹਾਲ ਤਾਂ ਸਾਰਥਕ ਅਸਰ ਦਿੱਖ ਰਿਹਾ ਪਰ ਇਹ ਅਸਰ ਕਾਯਮ ਰਹਿਣਾ ਚਾਹਿਦਾ ਹੈ ਤਾਂ ਜੋ ਨੌਜਵਾਨਾਂ ਬੱਚ ਸਕੇ।
ਸਿਆਸੀ ਬਿਆਨਬਾਜ਼ੀ ਦੀ ਬਜਾਏ ਕਾਰਵਾਈ ‘ਤੇ ਜ਼ੋਰ
ਪੰਜਾਬ ਦੀ ਜਨਤਾ ਹੁਣ ਸਿਰਫ਼ ਕਾਰਵਾਈ ਦੀ ਉਮੀਦ ਰੱਖਦੀ ਹੈ। ਜਿੱਥੇ ਆਮ ਜਨਤਾ ਨੇ ਭਗਵੰਤ ਮਾਨ ਨੂੰ ਸਿਆਸੀ ਬਿਆਨਬਾਜ਼ੀ ਦੀ ਬਜਾਏ ਕੰਮ ‘ਤੇ ਧਿਆਨ ਕੇਂਦਰਿਤ ਕਰਨ ਦਾ ਸੰਦੇਸ਼ ਦਿੱਤਾ ਹੈ, ਉਥੇ ਹੀ ਵਿਰੋਧੀਆਂ ਨੂੰ ਵੀ ਬਿਨ੍ਹਾਂ ਕਿਸੇ ਕਾਰਨ ਫੋਕੇ ਫਾਇਰ ਕਰਨ ਤੋਂ ਗੁਰੇਜ ਕਰਨ ਲਈ ਕਿਹਾ ਹੈ। ਮਲੇਰਕੋਟਲਾ ਦੇ ਰਾਜਨ ਨੇ ਕਿਹਾ ਕਿ ਅਗਰ ਕਾਂਗਰਸ ਐਨੀਂ ਹੀ ਚੰਗੀ ਸੀ ਤਾਂ ਕਿਸਾਨਾਂ ਦੇ ਕਰਜੇ ਮੁਆਫ਼ ਕਿਓ ਨਹੀਂ ਹੋਏ, ਕਿਓ ਬੇਅਦਬੀ ਦੇ ਦੋਸ਼ੀਆਂ ਨੂੰ ਸਜਾ ਨਹੀਂ ਮਿਲੀ।
ਪੰਜਾਬ ਦਾ ਨਵਾਂ ਨਾਇਕ
ਭਗਵੰਤ ਮਾਨ ਦੀ ਲੀਡਰਸ਼ਿਪ ਨੇ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਲੋਕ ਉਨ੍ਹਾਂ ਨੂੰ ਕੇਵਲ ਇੱਕ ਫਿਲਮੀ ਨਾਇਕ ਨਹੀਂ, ਸਗੋਂ ਪੰਜਾਬ ਦੀ ਅਸਲ ਮੰਗ ਨੂੰ ਪੂਰਾ ਕਰਨ ਵਾਲਾ ਸੱਚਾ ਨਾਇਕ ਮੰਨ ਰਹੇ ਹਨ। ਉਨ੍ਹਾਂ ਦੇ ਨਿਰਣਾਇਕ ਕਦਮਾਂ ਨੇ ਪੰਜਾਬ ਵਿੱਚ ਨਵੀਂ ਉਮੀਦ ਅਤੇ ਚੜ੍ਹਦੀ ਕਲਾ ਦਾ ਸੰਕੇਤ ਦਿੱਤਾ ਹੈ।
ਲੋਕਾਂ ਦੀ ਆਵਾਜ਼
ਪੰਜਾਬ ਦੇ ਇੱਕ ਆਮ ਨਾਗਰਿਕ ਫਿਰੋਜਪੁਰ ਦੇ ਸੁਰਜੀਤ ਸਿੰਘ ਨੇ ਕਿਹਾ, “ਭਗਵੰਤ ਮਾਨ ਨੇ ਸਾਡੇ ਵਿੱਚ ਨਵੀਂ ਉਮੀਦ ਜਗਾਈ ਹੈ। ਉਨ੍ਹਾਂ ਦੇ ਕਦਮਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਪੰਜਾਬ ਵਿੱਚ ਸਚਮੁੱਚ ਬਦਲਾਅ ਆਇਆ ਹੈ।” ਉਸ ਨੇ ਕਿਹਾ ਕਿ ਬੇਸ਼ੱਕ ਦਿੱਲੀ ਦੀ ਹਾਲ ਤੋਂ ਬਾਅਦ ਹੀ ਪਰ ਪੰਜਾਬ ਅੰਦਰ ਬਦਲਾਵ ਆ ਰਿਹਾ। ਇਸੇ ਤਰ੍ਹਾਂ ਗੁਰਦਾਸਪੁਰ ਦੇ ਹਰਜਿੰਦਰ ਸਿੰਘ, ਰਾਮ ਦਾਸ, ਪ੍ਰਸ਼ੋਤਮ ਰਾਮ, ਪਵਨ ਕੁਮਾਰ ਅਤੇ ਗੁਰਦਿੱਤ ਸਿੰਘ ਨੇ ਕਿਹਾ ਕਿ ਇਹ ਚੰਗਾ ਕਦਮ ਹੈ, ਪਰ ਇਹ ਕਦਮ ਕਿੰਨੇ ਕੂ ਅੱਗੇ ਕਾਰਗਰ ਸਾਬਿਤ ਹੁੰਦੇ ਹਨ ਇਹ ਵੇਖਣਾ ਹੋਵੇਗਾ। ਭਗਵੰਤ ਮਾਨ ਦੀ ਇਸ ਕਾਰਵਾਈ ਨੇ ਦੂਸਰੀ ਪਾਰਟੀਆਂ ਦੇ ਲੋਕਾਂ ਅਤੇ ਆਗੂਆ ਨੂੰ ਵੀ ਆਕ੍ਰਸ਼ਿਤ ਕੀਤਾ ਹੈ ਅਤੇ ਉਹ ਮਾਨ ਦੀ ਸ਼ਲਾਘਾ ਕਰ ਰਹੇ ਹਨ। ਇਸੇ ਤਰ੍ਹਾਂ ਬਰਨਾਲਾ ਤੋਂ ਸਿਹਤ ਵਿਭਾਗ ਵਿੱਚ ਚੁਣੇ ਗਏ ਉਮੀਦਵਾਰ ਜਸਮੀਤ ਕੌਰ ਨੇ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਸ ਦਾ ਸੁਪਨਾ ਸਾਕਾਰ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਸਿਰਫ਼ ਯੋਗਤਾ ਦੇ ਆਧਾਰ ‘ਤੇ ਰੈਗਲੂਰ ਨੌਕਰੀ ਮਿਲੀ ਹੈ। ਉਨ੍ਹਾਂ ਨੇ ਸੂਬੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।