ਗੁਰਦਾਸਪੁਰ, 01 ਮਾਰਚ 2025 (ਦੀ ਪੰਜਾਬ ਵਾਇਰ)। ਬਾਬਾ ਸ਼੍ਰੀ ਚੰਦ ਜੀ ਦੀ ਕਿਰਪਾ ਨਾਲ, ਬਾਬਾ ਸ਼੍ਰੀ ਚੰਦ ਜੀ ਗੁਰਦਵਾਰਾ ਚੈਰੀਟੇਬਲ ਟਰੱਸਟ, ਡੇਰਾ ਬਾਬਾ ਨਾਨਕ ਦੀ ਪ੍ਰਬੰਧਕ ਕਮੇਟੀ ਵੱਲੋਂ, ਪ੍ਰਧਾਨ ਸ. ਰਾਜਿੰਦਰ ਸਿੰਘ ਬੇਦੀ ਜੀ ਦੇ ਸਮਰਥਨ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸ਼ਣ ਜੀ ਦੇ ਉਪਰਾਲਿਆਂ ਨਾਲ, ਅੱਜ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਦੇ ਐਸਐਮਓ ਡਾ ਅਰਵਿੰਦ ਮਹਾਜਨ ਨੂੰ ਇੱਕ ਆਧੁਨਿਕ ਆਟੋਮੈਟਿਕ ਸਕ੍ਰਬ ਮਸ਼ੀਨ ਦਾਨ ਕੀਤੀ ਗਈ।

ਇਹ ਮਸ਼ੀਨ, ਜਿਸ ਦੀ ਲਾਗਤ 1.5 ਲੱਖ ਰੁਪਏ ਹੈ, ਹਸਪਤਾਲ ਵਿੱਚ ਸਫ਼ਾਈ ਪ੍ਰਬੰਧ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਇਨਫੈਕਸ਼ਨ ਫੈਲਣ ਤੋਂ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਪ੍ਰਬੰਧਕ ਕਮੇਟੀ ਵੱਲੋਂ ਇਸ ਯਤਨ ਦੀ ਹਸਪਤਾਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ‘ਤੇ ਹਸਪਤਾਲ ਦੇ ਵੱਖ-ਵੱਖ ਅਧਿਕਾਰੀ, ਐਸਐਮਓ ਡੇਰਾ ਬਾਬਾ ਨਾਨਕ ਡਾ ਹਰਪਾਲ, ਟਰੱਸਟ ਦੇ ਮੈਂਬਰ ਅਤੇ ਹੋਰ ਸਤਿਕਾਰਯੋਗ ਵਿਅਕਤੀ ਮੌਜੂਦ ਰਹੇ।