ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਨੇ ਵਿਧਾਨਸਭਾ ‘ਚ ਜੋਰ ਨਾਲ ਚੁੱਕਿਆ ਸੀ ਮੁੱਦਾ
ਗੁਰਦਾਸਪੁਰ, 25 ਫਰਵਰੀ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਆਪਣੇ ਸਖ਼ਤ ਰਵਈਏ ਦਾ ਪ੍ਰਗਟਾਅ ਕਰਦੇ ਹੋਏ, ਗੁਰਦਾਸਪੁਰ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਬਲਜੀਤ ਸਿੰਘ ਨੂੰ ਲੱਖਾਂ ਰੁਪਏ ਦੇ ਗਬਨ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ ਨੂੰ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਧਾਨਸਭਾ ਅੰਦਰ ਜੋਰ ਦੇ ਕੇ ਚੁੱਕਿਆ ਗਿਆ ਸੀ। ਜਿਸ ਦੀ ਹਿਮਾਇਤ ਆਮ ਆਮਦੀ ਪਾਰਟੀ ਦੇ ਮੰਤਰੀ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਵੱਲੋਂ ਕੀਤੀ ਗਈ ਅਤੇ ਅਰੌੜਾ ਨੇ ਸਖ਼ਤ ਨੋਟਿਸ ਲੈਂਦੇ ਹੋਏ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਧ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਜਿਸ ਤੋਂ ਬਾਅਦ ਮੌਦੂਦਾ ਬੀਡੀਪੀਓ ਗੁਰਦਾਸਪੁਰ ਬਲਜੀਤ ਸਿੰਘ ਨੂੰ ਸਸਪੈਂਠ ਕਰਨ ਦੇ ਹੁੱਕਮ ਜਾਰੀ ਕੀਤੇ ਗਏ।
ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਨੇ ਵਿਧਾਨ ਸਭਾ ਵਿੱਚ ਇਸ ਮਾਮਲੇ ਨੂੰ ਗੰਭੀਰਤਾ ਨਾਲ ਉਠਾਉਂਦੇ ਹੋਏ ਦੱਸਿਆ ਕਿ ਬੀਡੀਪੀਓ ਬਲਜੀਤ ਸਿੰਘ ਨੇ ਪਿੰਡ ਲੋਧੀਨੰਗਲ ਦੀ ਪੰਚਾਇਤ ਦੇ ਪ੍ਰਬੰਧਕ ਵਜੋਂ ਸੇਵਾਵਾਂ ਦੌਰਾਨ ਵਿਕਾਸ ਕਾਰਜਾਂ ਦੇ ਨਾਂ ‘ਤੇ 9 ਲੱਖ ਰੁਪਏ ਦਾ ਗਬਨ ਕੀਤਾ। ਵਿਧਾਇਕ ਪਹਾੜਾ ਨੇ ਇਹ ਵੀ ਖੁਲਾਸਾ ਕੀਤਾ ਕਿ ਅਧਿਕਾਰੀ ਨੇ 4 ਕਰੋੜ ਰੁਪਏ ਦੇ ਫੰਡਾਂ ਦਾ ਹਿਸਾਬ-ਕਿਤਾਬ ਪੇਸ਼ ਨਾ ਕਰਨ ਦੇ ਨਾਲ-ਨਾਲ ਬਿਨਾਂ ਅਨੁਮਤੀ ਦੋ ਵਾਰ ਵਿਦੇਸ਼ ਦਾ ਦੌਰਾ ਵੀ ਕੀਤਾ, ਜੋ ਭ੍ਰਿਸ਼ਟਾਚਾਰ ਦੀਆਂ ਹੋਰ ਲਾਲਬਤੀਆਂ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਦੱਸਿਆ ਸੀ ਕਿ ਇਸ ਦੀ ਸ਼ਿਕਾਇਤ ਵਿਧਾਨਸਭਾ ਦੀ ਪੰਚਾਇਤ ਕਮੇਟੀ ਨੂੰ ਵੀ ਕੀਤੀ ਗਈ ਅਤੇ ਉਕਤ ਵੱਲੋਂ ਕਮੇਟੀ ਨੂੰ ਗੁਮਰਾਹ ਕਰ ਅਤੇ ਕਮੇਟੀ ਦੀ ਖਿੱਲੀ ਉਡਾਈ ਗਈ। ਉਨ੍ਹਾਂ ਇਹ ਵੀ ਦੋਸ਼ ਲਗਾਏ ਕਿ ਗੁਰਦਾਸਪੁਰ ਅੰਦਰ ਇਧਰੋ ਉਧਰ ਗਿਆ ਇੰਸਾਨ ਹੀ ਇਸ ਭ੍ਰਿਸ਼ਟਾਚਾਰ ਅੰਦਰ ਲਿਪਤ ਅਧਿਕਾਰੀ ਨੂੰ ਬਚਾਉਣ ਲਈ ਲਗਾ ਰਿਹਾ ਹੈ।
ਇਸ ਤੇ ਮੰਤਰੀ ਅਮਨ ਅਰੌੜਾ ਨੇ ਇਸ ਮਾਮਲੇ ‘ਤੇ ਵਿਧਾਇਕ ਬਰਿੰਦਰਮੀਤ ਪਾਹੜਾ ਦੀ ਹਿਮਾਇਤ ਕਰਦੇ ਹੋਏ ਸਰਕਾਰ ਵੱਲੋਂ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਪਣਾਉਂਣ ਦੀ ਗੱਲ ਦੋਹਰਾਈ । ਜਿਸ ਦੇ ਚਲਦੇ ਉਨ੍ਹਾਂ ਪੰਚਾਇਤ ਵਿਭਾਗ ਦੇ ਉਨ੍ਹਾਂ ਕਿਹਾ ਕਿ ਬਿਨ੍ਹਾਂ ਦੱਸੇ ਬਾਹਰ ਜਾਣਾ, ਭ੍ਰਿਸ਼ਟਾਚਾਰ ਕਰਨ ਅਤੇ ਕਮੇਟੀ ਨੂੰ ਟਿੱਚ ਸਮਝਣ ਲਈ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੂੰ ਕਾਰਵਾਈ ਕਰਨ ਲਈ ਕਿਹਾ ।
