ਗੁਰਦਾਸਪੁਰ

ਦੀਨਾਨਗਰ ’ਚ ‘ਆਪ’ ਨੂੰ ਵੱਡਾ ਝੱਟਕਾ, ਉੱਚਾ ਧਕਾਲਾ ਅਤੇ ਸ਼ਮਸ਼ੇਰਪੁਰ ਦੇ ਦੋ ਦਰਜਨ ਪਰਿਵਾਰ ਕਾਂਗਰਸ ’ਚ ਹੋਏ ਸ਼ਾਮਲ

ਦੀਨਾਨਗਰ ’ਚ ‘ਆਪ’ ਨੂੰ ਵੱਡਾ ਝੱਟਕਾ, ਉੱਚਾ ਧਕਾਲਾ ਅਤੇ ਸ਼ਮਸ਼ੇਰਪੁਰ ਦੇ ਦੋ ਦਰਜਨ ਪਰਿਵਾਰ ਕਾਂਗਰਸ ’ਚ ਹੋਏ ਸ਼ਾਮਲ
  • PublishedFebruary 23, 2025

ਵਿਧਾਇਕਾ ਅਰੁਣਾ ਚੌਧਰੀ ਅਤੇ ਅਸ਼ੋਕ ਚੌਧਰੀ ਨੇ ਕਾਂਗਰਸ ’ਚ ਕਰਵਾਇਆ ਜੁਆਇਨ

ਦੀਨਾਨਗਰ, 23 ਫਰਵਰੀ 2025 (ਦੀ ਪੰਜਾਬ ਵਾਇਰ) — ਦੀਨਾਨਗਰ ਹਲਕੇ ਦੇ ਪਿੰਡ ਉੱਚਾ ਧਕਾਲਾ ਅਤੇ ਸ਼ਮਸ਼ੇਰਪੁਰ ਦੇ ਦੋ ਦਰਜਨ ਪਰਿਵਾਰਾਂ ਨੇ ਸੱਤਾਧਾਰੀ ਪਾਰਟੀ ਤੋਂ ਕਿਨਾਰਾ ਕਰਦਿਆਂ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ।

ਸੀਨੀਅਰ ਆਗੂ ਸੁਖਦੇਵ ਸਿੰਘ ਸ਼ਮਸ਼ੇਰਪੁਰ ਦੇ ਯਤਨਾਂ ਨਾਲ ਕਾਂਗਰਸ ’ਚ ਸ਼ਾਮਲ ਹੋਏ ‘ਆਪ’ ਵਰਕਰ ਅਮਨਦੀਪ ਸਿੰਘ ਅਤੇ ਮੰਗਲ ਦਾਸ ਬਿੱਟੂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਅੰਦਰ ਵੱਡਾ ਬਦਲਾਅ ਹੋਣ ਦਾ ਰੌਲਾ ਸੁਣ ਕੇ ਉਹ ਆਮ ਆਦਮੀ ਪਾਰਟੀ ਨਾਲ ਜੁਡ਼ੇ ਸਨ ਪਰ ਲੰਘੇ ਤਿੰਨ ਸਾਲਾਂ ਦਰਮਿਆਨ ‘ਆਪ’ ਸਰਕਾਰ ਪੰਜਾਬ ਅੰਦਰ ਕੁਝ ਵੀ ਨਵਾਂ ਨਹੀਂ ਕਰ ਸਕੀ ਹੈ ਅਤੇ ਨਾ ਹੀ ਚੌਣਾਵੀ ਵਾਅਦੇ ਪੂਰੇ ਹੋਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਲੋਕਾਂ ਦਾ ਮੋਹ ‘ਆਪ’ ਪਾਰਟੀ ਤੋਂ ਪੂਰੀ ਤਰ੍ਹਾਂ ਭੰਗ ਹੋ ਗਿਆ ਹੈ। ਦੂਜੇ ਪਾਸੇ ਕਾਂਗਰਸ ਨਾਲ ਜੁਡ਼ਣ ਵਾਲੇ ਤਮਾਮ ਲੋਕਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਪੰਜਾਬ ਵਿੱਚ ਕਾਂਗਰਸ ਅਤੇ ਦੀਨਾਨਗਰ ਹਲਕੇ ਅੰਦਰ ਮੈਡਮ ਅਰੁਣਾ ਚੌਧਰੀ ਹੀ ਜਨਤਾ ਦੀ ਪਹਿਲੀ ਪਸੰਦ ਹਨ। ਜਿਸ ਕਾਰਨ ਉਨ੍ਹਾਂ ਨੇ ਅੱਜ ਕਾਂਗਰਸ ਪਾਰਟੀ ’ਚ ਸ਼ਮੂਲੀਅਤ ਕੀਤੀ ਹੈ।

ਇਸ ਦੌਰਾਨ ਮੌਜੂਦਾ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਉਕਤ ਪਰਿਵਾਰਾਂ ਨੂੰ ਸਿਰੋਪੇ ਪਹਿਨਾ ਕੇ ਆਪਣੀ ਪਾਰਟੀ ’ਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਕਾਂਗਰਸ ਅੰਦਰ ਪੂਰਾ ਮਾਣ ਸਨਮਾਨ ਦਿੱਤੇ ਜਾਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਕਿਹਾ ਕਿ ਪੰਜਾਬ ਅੰਦਰ ਹੁਣ ਆਮ ਆਦਮੀ ਪਾਰਟੀ ਦੇ ਪੈਰ ਉੱਖਡ਼ ਚੁੱਕੇ ਹਨ ਅਤੇ ਦਿੱਲੀ ਵਰਗੀ ਹਾਰ ਇਹਨਾਂ ਨੂੰ 2027 ਵਿੱਚ ਪੰਜਾਬ ਅੰਦਰ ਵੀ ਦੇਖਣ ਨੂੰ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ 92 ਸੀਟਾਂ ਜਿੱਤਣ ਵਾਲੀ ‘ਆਪ’ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੰਗਲ ਅੰਕਡ਼ੇ ਤੱਕ ਆ ਜਾਵੇਗੀ।ਇਸ ਮੌਕੇ ਕਾਂਗਰਸ ’ਚ ਸ਼ਾਮਲ ਹੋਣ ਵਾਲਿਆਂ ’ਚ ਉੱਚਾ ਧਕਾਲਾ ਤੋਂ ਅਮਨਦੀਪ ਸਿੰਘ, ਤਰਸੇਮ ਲਾਲ, ਚਮਨ ਲਾਲ, ਜਗਦੀਸ਼ ਸਿੰਘ, ਕਮਲਜੀਤ ਕੁਮਾਰ, ਮਨਦੀਪ ਕੁਮਾਰ, ਰਫ਼ੀਕ ਮਸੀਹ, ਪਲਵਿੰਦਰ ਕੁਮਾਰ, ਕਰਮ ਚੰਦ, ਅਮਰਜੀਤ ਕੁਮਾਰ, ਹਰਦੇਵ ਸਿੰਘ, ਬਲਵਿੰਦਰ ਕੁਮਾਰ, ਪ੍ਰੇਮ ਮਸੀਹ ਅਤੇ ਰਮਨ ਕੁਮਾਰ ਅਤੇ ਸ਼ਮਸ਼ੇਰਪੁਰ ਤੋਂ ਮੰਗਲ ਦਾਸ, ਸੁਖਬੀਰ ਸਿੰਘ ਅਤੇ ਜਗਦੀਪ ਸਿੰਘ ਦੇ ਨਾਂ ਪ੍ਰਮੁੱਖ ਹਨ। ਇਸ ਮੌਕੇ ਬਲਾਕ ਸੰਮਤੀ ਦੀਨਾਨਗਰ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੱਟੀ ਵੀ ਮੌਜੂਦ ਸਨ।

Written By
The Punjab Wire