ਗੁਰਦਾਸਪੁਰ ਪੰਜਾਬ

ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਵਲੋਂ ਕਿਸ਼ਨਕੋਟ ਵਿਖੇ ਸ੍ਰੀ ਕ੍ਰਿਸ਼ਨਾ ਮੰਦਿਰ, ਪਿੰਡ ਰੰਗੜ ਨੰਗਲ ਵਿਖੇ ਸਰਦਾਰਾਂ ਦੀ ਹਵੇਲੀ, ਬਟਾਲਾ ਵਿਖੇ ਖੁੰਡਾ ਵਾਲਿਆਂ ਦਾ ਕਿਲਾ ਅਤੇ ਜਲ ਮਹਿਲ (ਬਾਰਾਂਦਰੀ) ਦਾ ਕੀਤਾ ਗਿਆ ਦੌਰਾ

ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਵਲੋਂ ਕਿਸ਼ਨਕੋਟ ਵਿਖੇ ਸ੍ਰੀ ਕ੍ਰਿਸ਼ਨਾ ਮੰਦਿਰ, ਪਿੰਡ ਰੰਗੜ ਨੰਗਲ ਵਿਖੇ ਸਰਦਾਰਾਂ ਦੀ ਹਵੇਲੀ, ਬਟਾਲਾ ਵਿਖੇ ਖੁੰਡਾ ਵਾਲਿਆਂ ਦਾ ਕਿਲਾ ਅਤੇ ਜਲ ਮਹਿਲ (ਬਾਰਾਂਦਰੀ) ਦਾ ਕੀਤਾ ਗਿਆ ਦੌਰਾ
  • PublishedFebruary 19, 2025

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਮੀਰ ਇਤਿਹਾਸਕ ਵਿਰਾਸਤਾਂ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਹਨ ਵਿਸ਼ੇਸ ਉਪਰਾਲੇ

ਬਟਾਲਾ, 19 ਫਰਵਰੀ 2025 (ਦੀ ਪੰਜਾਬ ਵਾਇਰ )। ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਵੱਲੋਂ ਕਿਸ਼ਨਕੋਟ ਵਿਖੇ ਸ੍ਰੀ ਕ੍ਰਿਸ਼ਨਾ ਮੰਦਿਰ, ਪਿੰਡ ਰੰਗੜ ਨੰਗਲ ਵਿਖੇ ਸਰਦਾਰਾਂ ਦੀ ਹਵੇਲੀ, ਬਟਾਲਾ ਵਿਖੇ ਖੁੰਡਾ ਵਾਲਿਆਂ ਦਾ ਕਿਲਾ ਅਤੇ ਜਲ ਮਹਿਲ (ਬਾਰਾਂਦਰੀ) ਦਾ ਕੀਤਾ ਦੌਰਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਹਰਮਨਪ੍ਰੀਤ ਸਿੰਘ ਚੀਮਾ, ਅਭਿਸ਼ੇਕ ਵਰਮਾ, ਮਨਜੋਤ ਸਿੰਘ, ਹਿਸਟੋਰੀਅਨ ਸਿਮਰ ਸਿੰਘ, ਠਾਕੁਰ ਮਨਹਰਨ ਸਿੰਘ, ਸਾਹਿਬ ਜੀਤ ਸਿੰਘ ਰੰਗੜ ਨੰਗਲ, ਐਡਵੋਕੇਟ ਪ੍ਰਵੇਜ਼ ਇੰਦਰ ਸਿੰਘ, ਗੁਰਮੇਹਰ ਸਿੰਘ, ਪ੍ਰੋ. ਰਾਜ ਕੁਮਾਰ ਸ਼ਰਮਾਂ, ਨਵਦੀਪ ਸਿੰਘ ਰਿੰਪੀ ਖੁੰਡਾ, ਖੁਸ਼ ਜੀਵਨ ਸਿੰਘ, ਹਰਮਨਪ੍ਰੀਤ ਸਿੰਘ, ਡਾ. ਸਤਨਾਮ ਸਿੰਘ ਸੱਤੀ, ਸਤਵਿੰਦਰ ਸਿੰਘ ਸਰਪੰਚ, ਸਵਾਮੀ ਪਾਲ ਖੋਸਲਾ, ਲੈਕਚਰਾਰ ਹਰਪ੍ਰੀਤ ਸਿੰਘ ਅਤੇ ਹਰਜੀਤ ਸਿੰਘ ਬੁਲੇਵਾਲ ਤੇ ਹੋਰ ਮੈਂਬਰ ਵੀ ਮੌਜੂਦ ਸਨ।

ਡਿਪਟੀ ਕਮਿਸ਼ਨਰ ਵੱਲੋਂ ਸਭ ਤੋਂ ਪਹਿਲਾਂ ਪਿੰਡ ਕਿਸ਼ਨਕੋਟ ਵਿਖੇ ਸ੍ਰੀ ਕ੍ਰਿਸ਼ਨਾ ਮੰਦਿਰ ਦਾ ਦੌਰਾ ਕੀਤਾ ਗਿਆ। ਮੰਦਿਰ ਕਮੇਟੀ ਅਤੇ ਪਿੰਡ ਦੇ ਸਰਪੰਚ ਤੇ ਮੋਹਤਬਰਾਂ ਵਲੋਂ ਇਸ ਪੁਰਾਤਨ ਸ੍ਰੀ ਕਿ੍ਰਸ਼ਨਾ ਮੰਦਿਰ ਸਬੰਧੀ ਉਨਾਂ ਨੂੰ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਉਪਰੰਤ ਡਿਪਟੀ ਕਮਿਸ਼ਨਰ ਪਿੰਡ ਰੰਗੜ ਨੰਗਲ ਵਿਖੇ ਸਰਦਾਰਾਂ ਦਾ ਹਵੇਲੀ ਵਿਖੇ ਪਹੁੰਚੇ। ਇਸ ਮੌਕੇ ਸਾਹਿਬ ਜੀਤ ਸਿੰਘ ਰੰਗੜ ਨੰਗਲ ਵਲੋਂ ਡਿਪਟੀ ਕਮਿਸ਼ਨਰ ਨੂੰ ਸਰਦਾਰਾਂ ਦੀ ਹਵੇਲੀ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।

ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਬਟਾਲਾ ਵਿਖੇ ਖੁੰਡਿਆਂ ਦਾ ਕਿਲਾ ਦੇਖਿਆ। ਇਸ ਮੌਕੇ ਨਵਦੀਪ ਸਿੰਘ ਰਿੰਪੀ ਖੁੰਡਾ ਵਲੋਂ ਕਿਲੇ ਦੇ ਇਤਿਹਾਸ ਤੋਂ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਗਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਜਲ ਮਹਿਲ (ਬਾਰਾਂਦਰੀ) ਦਾ ਦੌਰਾ ਕੀਤਾ ਗਿਆ ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਲਈ।

ਇਸ ਮੌਕੇ ਗੱਲ ਕਰਦਿਆਂ ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇਤਿਹਾਸਕ ਅਤੇ ਧਾਰਮਿਕ ਵਿਰਸਾ ਬਹੁਤ ਅਮੀਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਮੀਰ ਇਤਿਹਾਸਕ ਵਿਰਾਸਤਾਂ ਨੂੰ ਸੰਭਾਲਣ ਅਤੇ ਨਵੀਂ ਪੀੜੀ ਨੂੰ ਆਪਣੀ ਵੱਡਮੁੱਲੇ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਅੱਜ ਉਨਾਂ ਵਲੋਂ ਵੱਖ-ਵੱਖ ਇਤਿਹਾਸਕ ਵਿਰਾਸਤਾਂ ਦਾ ਦੌਰਾ ਕਰਨ ਦਾ ਵੀ ਮੁੱਖ ਮੰਤਵ ਇਹੀ ਹੈ ਕਿ ਇਸ ਅਮੀਰ ਖਜ਼ਾਨੇ ਨੂੰ ਪ੍ਰਫੁੱਲਤ ਕਰਨ ਲਈ ਨਵੀਂ ਰਣਨੀਤੀ ਉਲੀਕ ਕੇ ਵਿਸ਼ੇਸ ਯਤਨ ਕੀਤੇ ਜਾਣ, ਤਾਂ ਜੋ ਸਾਡੀ ਨੌਜਵਾਨ ਪੀੜੀ ਆਪਣੇ ਅਮੀਰ ਇਤਿਹਾਸ ਅਤੇ ਵਿਰਾਸਤ ਤੋਂ ਜਾਣੂੰ ਹੋ ਸਕੇ।

Written By
The Punjab Wire