1.50 ਕਿਲੋਗ੍ਰਾਮ ਅਫੀਮ ਸਮੇਤ 2 ਨੌਜਵਾਨ ਕਾਬੂ, ਮਾਮਲਾ ਦਰਜ਼
ਗੁਰਦਾਸਪੁਰ, 10 ਫਰਵਰੀ (ਦੀ ਪੰਜਾਬ ਵਾਇਰ)– ਕਾਉਂਟਰ ਇੰਟੈਲੀਜੈਸ ਗੁਰਦਾਸਪੁਰ ਦੀ ਟੀਮ ਨੇ ਖੇਤ ਕੋਲ ਨਸ਼ੀਲੇ ਪਦਾਰਥਾਂ ਨੂੰ ਸੁੱਟਦੇ ਹੋਏ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਜਿਸ ਵਿੱਚ 1.50 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ। ਇਸ ਮਾਮਲੇ ਵਿੱਚ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਸਹਾਇਕ ਸਬ ਇੰਸਪੈਕਟਰ ਸਲਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪੁਰਾਣਾ ਸਾਲਾ ਅੱਡਾ ਮੌਜੂਦ ਸੀ। ਇਸ ਦੌਰਾਨ ਉਸਨੂੰ ਹੈਡ ਕਾਂਸਟੇਬਲ ਰਾਜ ਕੁਮਾਰ ਨੇ ਦੱਸਿਆ ਕਿ ਕਾਉਂਟਰ ਇੰਟੈਲੀਜੈਸ ਗੁਰਦਾਸਪੁਰ ਸਮੇਤ ਸਪੈਸਲ ਬ੍ਰਾਚ ਪੁਲਿਸ ਪਾਰਟੀ ਦਾ ਫੋਨ ਆਇਆ ਹੈ ਕਿ ਪਿੰਡ ਭੱਟਿਆ ਪੱਕੀ ਸੜਕ ਨਜਦੀਕ ਕਮਾਦ ਵਾਲਾ ਖੇਤ ਲਾਗੇ ਦੋ ਨੌਜਵਾਨਾਂ ਨਸ਼ੀਲੇ ਪਦਾਰਥਾਂ ਨੂੰ ਸੁੱਟਦੇ ਸਮੇਂ ਕਾਬੂ ਕੀਤਾ ਹੈ। ਮੌਕਾ ਤੇ ਜਾ ਕੇ ਕਾਰਵਾਈ ਕੀਤੀ ਜਾਵੇ ਜਿਸ ਤੇ ਤਫਤੀਸੀ ਅਫਸਰ ਨੇ ਸਮੇਤ ਪੁਲਿਸ ਪਾਰਟੀ ਮੌਕਾ ਤੇ ਪੁੱਜ ਕਿ ਕਾਬੂ ਕੀਤੇ ਨੌਜਵਾਨਾ ਨੂੰ ਨਾਮ ਪਤਾ ਪੁਛਿਆ ਜਿਨ੍ਹਾਂ ਆਪਣਾ ਨਾਮ ਧਰਿੰਦਰ ਸ਼ਾਹ ਪੁੱਤਰ ਉਪਿੰਦਰ ਸ਼ਾਹ ਅਤੇ ਬੱਬਲੂ ਯਾਦਵ ਪੁੱਤਰ ਗਗਨਦੇਵ ਰਾਏ ਵਾਸੀਆਂ ਹਰਪੁਰ ਕਲਾਂ ਥਾਣਾ ਮੇਜਰ ਗੰਜ ਜਿਲ੍ਹਾਂ ਸੀਤਾਮੜੀ ਬਿਹਾਰ ਦੱਸਿਆ। ਜਿਨ੍ਹਾਂ ਵੱਲੋਂ ਕਮਾਦ ਦੇ ਖੇਤ ਵਿੱਚ ਸੁੱਟੇ ਹੋਏ ਦੋਵਾਂ ਲਿਫਾਇਆ ਨੂੰ ਬਰਾਮਦ ਕਰਕੇ ਚੈੱਕ ਕੀਤਾ ਜੋ ਲਿਫਾਫਿਆ ਵਿੱਚੋਂ 01 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ।