ਨੈਸ਼ਨਲ ਖੇਡਾਂ 2025 ਪੰਜਾਬ ਜੂਡੋ ਟੀਮ ਦੇਹਰਾਦੂਨ ਉਤਰਾਖੰਡ ਲਈ ਰਵਾਨਾ, ਗੁਰਦਾਸਪੁਰੀਆ ਹੱਥ ਹੋਵੇਗੀ ਟੀਮ ਦੀ ਕਮਾਨ

ਗੁਰਦਾਸਪੁਰ 9 ਫਰਵਰੀ (ਦੀ ਪੰਜਾਬ ਵਾਇਰ)– 27 ਜਨਵਰੀ ਤੋਂ ਉਤਰਾਖੰਡ ਵਿਖੇ ਚੱਲ ਰਹੀਆਂ ਨੈਸ਼ਨਲ ਗੇਮਸ ਦੇ ਆਖਰੀ ਪੜਾਅ ਵਿੱਚ ਜੂਡੋ ਮੁਕਾਬਲੇ 10 ਫਰਵਰੀ ਤੋਂ 13 ਫਰਵਰੀ ਤੱਕ ਹੋ ਰਹੇ ਹਨ। ਜਿਸ ਵਿੱਚ 10 ਲੜਕੇ ਅਤੇ 5 ਲੜਕੀਆਂ ਭਾਗ ਲੈ ਰਹੀਆਂ ਹਨ। ਇਸ ਟੀਮ ਦੇ ਐ ਗੁਰਦਾਸਪੁਰ ਦੇ ਸਤੀਸ਼ ਕੁਮਾਰ ਟੈਕਨੀਕਲ ਚੇਅਰਮੈਨ, ਅਤੇ ਰਵੀ ਕੁਮਾਰ ਜੂਡੋ ਕੋਚ ਗੁਰਦਾਸਪੁਰ ਹਨ।ਟੀਮ ਦੇ ਕੋਚ ਅੰਤਰਰਾਸ਼ਟਰੀ ਜੂਡੋ ਖਿਡਾਰੀ ਨਵਜੋਤ ਸਿੰਘ ਚਾਨਾ ਹੁਸ਼ਿਆਰਪੁਰ, ਅਤੇ ਸੁਮਿਤ ਠਾਕੁਰ ਓਲੰਪੀਅਨ ਕੋਚ ਹੋਣਗੇ।
ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਇਸ ਟੀਮ ਵਿਚ ਗੁਰਦਾਸਪੁਰ ਦੇ ਪਿਛੋਕੜ ਵਾਲੇ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਹਨ। ਜਿਹਨਾਂ ਵਿਚ ਕਰਨਜੀਤ ਸਿੰਘ ਮਾਨ, ਰਾਕੇਸ਼ ਗਿੱਲ, ਸਾਗਰ ਸ਼ਰਮਾ, ਮਨਪ੍ਰੀਤ ਸਿੰਘ, ਰਣਜੀਤਾ ਸ਼ਾਮਲ ਹਨ। ਇਹਨਾਂ ਖਿਡਾਰੀਆਂ ਦੀ ਚੋਣ ਸੀਨੀਅਰ ਨੈਸ਼ਨਲ ਜੂਡੋ ਚੈਂਪੀਅਨਸ਼ਿਪ ਦਿੱਲੀ ਵਿਚ ਪਹਿਲੇ 16 ਖਿਡਾਰੀਆਂ ਦੇ ਕਰਕੇ ਹੋਈ ਹੈ। ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ, ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ, ਡੀ ਐਸ ਪੀ ਰਾਜ ਕੁਮਾਰ ਸ਼ਰਮਾ, ਡੀ ਐਸ ਪੀ ਕਪਿਲ ਕੌਂਸਲ ਸ਼ਰਮਾ, ਮੈਡਮ ਬਲਵਿੰਦਰ ਕੌਰ ਜਰਨਲ ਸਕੱਤਰ ਗੁਰਦਾਸਪੁਰ ਜੂਡੋ ਐਸੋਸੀਏਸ਼ਨ, ਇੰਸਪੈਕਟਰ ਜਤਿੰਦਰ ਪਾਲ ਸਿੰਘ, ਸਾਹਿਲ ਪਠਾਣੀਆਂ, ਮਿਤ੍ਰ ਬਾਸੂ ਸ਼ਰਮਾ, ਅਮਰਜੀਤ ਸਿੰਘ ਮਨੀ, ਡਾਕਟਰ ਰਵਿੰਦਰ ਸਿੰਘ, ਏ ਡੀ ਓ ਹਰਦੀਪ ਕੁਮਾਰ, ਗਗਨਦੀਪ ਸਿੰਘ, ਦਿਨੇਸ਼ ਕੁਮਾਰ, ਅਤੁਲ ਕੁਮਾਰ ਨੇ ਆਸ ਪ੍ਰਗਟਾਈ ਹੈ ਕਿ ਪੰਜਾਬ ਦੀ ਜੂਡੋ ਟੀਮ ਮੈਡਲ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕਰੇਗੀ।