8 ਫਰਵਰੀ ਨੂੰ ਇਨ੍ਹਾਂ ਇਲਾਕਿਆਂ ਦੀ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ

ਗੁਰਦਾਸਪੁਰ, 7 ਫਰਵਰੀ (ਦੀ ਪੰਜਾਬ ਵਾਇਰ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਇੰਜੀ: ਰਾਜ ਕੁਮਾਰ ਨੇ ਪ੍ਰੈਸ ਨੋਟ ਵਿੱਚ ਦੱਸਿਆ ਕਿ 11 ਕੇ.ਵੀ ਬਾਬਾ ਟਹਿਲ ਸਿੰਘ ਫੀਡਰ ਅਤੇ 11 ਕੇ.ਵੀ ਗੋਲ ਮੰਦਰ ਫੀਡਰ ਦੀ ਜਰੂਰੀ ਮੁਰੰਮਤ ਲਈ 8 ਫਰਵਰੀ ਨੂੰ ਸਵੇਰੇ 11 ਵਜੇ ਤੋ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਨਾਲ ਤਿੱਬੜੀ ਰੋਡ, ਸ਼ਹਿਜ਼ਾਦਾ ਨੰਗਲ ਅਰਿਨਾ ਇਨਕਲੇਵ, ਨਾਗ ਦੇਵਤਾ ਮੰਦਿਰ, ਮੁਹਲਾ ਨੰਗਲ ਕੋਟਲੀ, ਸੰਗਲਪੁਰਾ ਰੋਡ, ਆਦਰਸ਼ ਨਗਰ, ਸ਼੍ਰੀ ਰਾਮ ਕਲੋਨੀ, ਓਂਕਾਰ ਨਗਰ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।