ਰੈਸਟੋਰੈਂਟ ਦੇ ਸਟਾਫ ਨੂੰ ਡਰਾਉਣ ਲਈ ਵਕੀਲ ਵੱਲੋਂ ਸਾਥੀ ਨਾਲ ਮਿਲ ਕੇ ਚਲਾਈ ਗੋਲੀਆਂ
ਪੁਲਿਸ ਵੱਲੋਂ ਬਰਾਮਦ ਕੀਤੇ ਗਏ ਗੋਲੀਆਂ ਦੇ ਖੋਲ, ਮਾਮਲਾ ਦਰਜ
ਗੁਰਦਾਸਪੁਰ, 23 ਜਨਵਰੀ (ਦੀ ਪੰਜਾਬ ਵਾਇਰ)—ਇੱਕ ਰੈਸਟੋਰੈਂਟ ਸਟਾਫ ਨੂੰ ਡਰਾਉਣ ਲਈ ਆਪਣੇ ਸਾਥੀ ਨਾਲ ਮਿਲ ਕੇ ਵਕੀਲ ਵੱਲੋਂ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ 7 ਗੋਲੀ ਦੇ ਖੋਲ ਵੀ ਬਰਾਮਦ ਕੀਤੇ ਹਨ। ਫਿਲਹਾਲ ਅਜੇ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਆਨੰਦ ਪਾਲ ਪੁੱਤਰ ਸੂਮ ਰਾਉਤ ਮੈਨੇਜਰ ਬਾਵਾ ਰੈਸਟੋਰੈਟ ਨੇੜੇ ਨਿਉ ਬੱਸ ਸਟੈਡ ਗੁਰਦਾਸਪੁਰ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਹ ਬਾਵਾ ਰੈਸਟੋਰੈਂਟ ਨੇੜੇ ਨਿਊ ਬੱਸ ਸਟੈਂਡ ਗੁਰਦਾਸਪੁਰ ਵਿਖੇ ਮੈਨੇਜਰ ਲੱਗਾ ਹੋਇਆ ਹੈ। 21 ਜਨਵਰੀ ਨੂੰ ਰਾਤ ਕਰੀਬ 9 ਉਹ ਰੈਸਟੋਰੈਂਟ ਵਿਖੇ ਰਿਸ਼ਪੈਸ਼ਨ ਤੇ ਬੈਠਾ ਸੀ ਕਿ ਨਿਹਾਲ ਸਿੰਘ ਵਕੀਲ ਅਤੇ ਇੱਕ ਨਾਮਲੂਮ ਵਿਅਕਤੀ ਇੱਕ ਗੱਡੀ ਤੇ ਸਵਾਰ ਹੋ ਕੇ ਆਏ। ਉਕਤ ਰੈਸਟੋਰੈਂਟ ਵਿੱਚ ਆਇਆ ਜੋ ਸਰਾਬੀ ਹਾਲਤ ਵਿੱਚ ਸੀ,ਉਕਤ ਨੇ ਆਉਦੇ ਹੀ ਕਾਊਂਟਰ ਤੇ ਪਿਸਟਲ ਰੱਖ ਦਿੱਤਾ ਤੇ ਕਿਹਾ ਕਿ ਅਸੀ ਸਭ ਕੁਝ ਫਰੀ ਖਾਣਾ ਹੈ ਅਤੇ ਪਿਸਟਲ ਕਾਕ ਕਰਕੇ ਰੈਸਟੋਰੈਂਟ ਵਿਚੋ ਬਾਹਰ ਚਲੇ ਗਏ ਤੇ ਰੈਸਟੋਰੈਂਟ ਦੇ ਸਾਹਮਣੇ ਰੈਸਟੋਰੇਟ ਦੇ ਸਟਾਫ ਨੂੰ ਡਰਾਉਣ ਦੀ ਨੀਅਤ ਨਾਲ ਦੋਨਾ ਨੇ ਵਾਰੋ ਵਾਰੀ ਫਾਇਰ ਕਰਨੇ ਸੁਰੂ ਕਰ ਦਿੱਤੇ ਅਤੇ ਮੋਕਾ ਤੋਂ ਚਲੇ ਗਏ। ਪੁਲਿਸ ਪਾਰਟੀ ਨੂੰ ਇਤਲਾਹ ਮਿਲਣ ਤੇ ਤਫਤੀਸੀ ਅਫਸਰ ਨੇ ਮੋਕਾ ਪਰ ਪੁੱਜ ਕੇ ਮੋਕਾ ਤੋਂ 7 ਖੋਲ ਬ੍ਰਾਮਦ ਕੀਤੇ।