ਹਾਰਡਵੇਅਰ ਦਾ ਸਮਾਨ ਸਪਲਾਈ ਕਰਨ ਦੇ ਨਾਮ ਤੇ ਲੱਖਾਂ ਰੂਪਏ ਦੀ ਮਾਰੀ ਠੱਗੀ, 3 ਖਿਲਾਫ ਮਾਮਲਾ ਦਰਜ
ਗੁਰਦਾਸਪੁਰ, 20 ਜਨਵਰੀ (ਦੀ ਪੰਜਾਬ ਵਾਇਰ)– ਹਾਰਡਵੇਅਰ ਦਾ ਸਮਾਨ ਸਪਲਾਈ ਕਰਨ ਦੇ ਨਾਮ ਤੇ ਲੱਖਾਂ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਥਾਣਾ ਸਿਟੀ ਦੀ ਪੁਲਸ ਨੇ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਰਮੇਸ਼ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਮੁਹੱਲਾ ਇਸਲਾਮਾਬਾਦ ਗੁਰਦਾਸਪੁਰ ਨੇ ਦੱਸਿਆ ਕਿ ਆਰੋਪੀ ਰਾਜਨ ਵਰਮਾ ਪੁੱਤਰ ਕਿਸ਼ੋਰ ਕੁਮਾਰ ਵਾਸੀ ਮੇਹਰ ਚੰਦ ਰੋਡ ਗੁਰਦਾਸਪੁਰ, ਅਕਾਸ਼ ਉਰਫ ਗੋਲੂ ਪੁੱਤਰ ਜੰਗ ਬਹਾਦਰ ਅਤੇ ਜੰਗ ਬਹਾਦਰ ਵਾਸੀਆਂਨ ਸੁਲਤਾਨ ਵਿੰਡ ਰੋਡ ਅੰਮ੍ਰਿਤਸਰ ਨੇ ਉਸ ਨਾਲ ਹਾਰਡਵੇਅਰ ਦਾ ਸਮਾਨ ਸਪਲਾਈ ਕਰਨ ਦੇ ਨਾਮ ਤੇ ਕਰੀਬ 9 ਲੱਖ 23 ਹਜਾਰ 700 ਰੁਪਏ ਦੀ ਠੱਗੀ ਮਾਰੀ ਹੈ।
ਸਬ ਇੰਸਪੈਕਟਰ ਹਰਮੇਸ਼ ਕੁਮਾਰ ਨੇ ਦੱਸਿਆ ਕੀ ਪੀੜਤ ਦੇ ਬਿਆਨ ਦੇ ਆਧਾਰ ਤੇ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।