ਵਿਜੀਲੈਂਸ ਬਿਉਰੋ ਵਿਭਾਗ ਵਿੱਚ ਤੈਨਾਤ ਇੰਸਪੈਕਟਰ ਤੋਂ ਕਾਰ ਖੋਹਣ ਦੀ ਕੋਸ਼ਿਸ਼
ਅਣਪਛਾਤਿਆਂ ਖਿਲਾਫ ਮਾਮਲਾ ਦਰਜ
ਗੁਰਦਾਸਪੁਰ, 19 ਜਨਵਰੀ (ਦੀ ਪੰਜਾਬ ਵਾਇਰ)—ਡਿਊਟੀ ਤੋਂ ਵਾਪਸ ਰਿਹੇ ਬਿਉਰੋ ਪਠਾਨਕੋਟ (ਰੇਂਜ ਅੰਮ੍ਰਿਤਸਰ) ਵਿੱਚ ਬਤੌਰ ਇਂਸਪੈਕਟਰ ਤੋਂ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ ਵਿੱਚ ਥਾਣਾ ਦੀਨਾਨਗਰ ਦੀ ਪੁਲਸ ਨੇ 3 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵਿਕਰਾਂਤ ਸਲਾਰੀਆ ਪੁੱਤਰ ਰਣਬੀਰ ਸਿੰਘ ਸਲਾਰੀਆ ਵਾਸੀ ਹਾਉਸ ਨੰਬਰ 459 ਮੁੱਹਲਾ ਪ੍ਰੇਮ ਨਗਰ ਗੁਰਦਾਸਪੁਰ ਨੇ ਦੱਸਿਆ ਕਿ ਉਹ ਵਿਜੀਲੈਂਸ ਬਿਉਰੋ ਪਠਾਨਕੋਟ (ਰੇਂਜ ਅੰਮ੍ਰਿਤਸਰ)ਵਿਖੇ ਬਤੌਰ ਇਂਸਪੈਕਟਰ ਤਾਇਨਾਤ ਹੈ। 15 ਜਨਵਰੀ ਨੂੰ ਉਹ ਆਪਣੀ ਡਿਉਟੀ ਤੋ ਰਾਤ ਕਰੀਬ 8.50 ਵਜੇ ਨੈਸਨਲ ਹਾਈਵੇ ਬਾਈਪਾਸ ਦੀਨਾਨਗਰ ਕੇ.ਐਫ.ਸੀ ਤੋ ਥੋੜਾ ਪਿੱਛੇ ਆਪਣੀ ਕਾਰ ਤੇ ਆ ਰਿਹਾ ਸੀ ਤਾ ਪਿੱਛੇ ਤੋ ਇਕ ਕਾਰ ਨੇ ਉਸਦੀ ਕਾਰ ਨੂੰ ੳਵਰਟੇਕ ਕਰਕੇ 3 ਅਣਪਛਾਤੇ ਵਿਅਕਤੀ ਨੇ ਕਾਰ ਦੇ ਅੱਗੇ ਕਾਰ ਖੜੀ ਕਰਕੇ ਕਾਰ ਦੇ ਫਰੰਟ ਸ਼ੀਸ਼ੇ ਉੱਪਰ ਬੇਸਬਾਲ ਨਾਲ ਹਮਲਾ ਕਰਕੇ ਕਾਰ ਖੋਹਣ ਦੀ ਕੋਸ਼ਿਸ਼ ਕੀਤੀ ਗਈ।
ਏ.ਐਸ.ਆਈ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੀੜ੍ਹਤ ਦੇ ਬਿਆਨ ਦਰਜ ਕਰਕੇ ਅਣਪਛਾਤੇ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।