ਸਕੂਲ ਬੱਸ ਦੀ ਚਪੇਟ ਵਿੱਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ
ਆਪਣੇ ਦੋਸਤ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਮ੍ਰਿਤਕ
ਗੁਰਦਾਸਪੁਰ, 18 ਜਨਵਰੀ (ਦੀ ਪੰਜਾਬ ਵਾਇਰ)— ਪਿੰਡ ਤਿੱਬੜ ਦੇ ਕੋਲ ਸਕੂਲ ਬੱਸ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਤਿੱਬੜ ਦੀ ਪੁਲਸ ਨੇ ਸਕੂਲ ਬੱਸ ਦੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਰਮਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਬੱਬੇਹਾਲੀ ਨੇ ਦੱਸਿਆ ਕਿ ਉਸਦਾ ਭਰਾ ਕਮਲਜੀਤ ਸਿੰਘ ਆਪਣੇ ਦੋਸਤ ਰਮੇਸ਼ ਕੁਮਾਰ ਪੁੱਤਰ ਕਰਤਾਰ ਚੰਦ ਵਾਸੀ ਬੱਬੇਹਾਲੀ ਨਾਲ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਬੱਬੇਹਾਲੀ ਤੋਂ ਪਿੰਡ ਮਾਨ ਚੋਪੜਾ ਨੂੰ ਜਾ ਰਹੇ ਸੀ। ਜਦੋਂ ਉਹ ਅਕਾਲ ਅਕੈਡਮੀ ਤਿੱਬੜ ਦੇ ਸਾਹਮਣੇ ਪੁੱਜੇ ਤਾਂ ਕਾਹਨੂੰਵਾਂਨ ਸਾਇਡ ਤੋਂ ਇੱਕ ਸਕੂਲ ਬੱਸ ਦੇ ਅਣਪਛਾਤੇ ਡਰਾਇਵਰ ਨੇ ਬੱਸ ਨੂੰ ਸਕੂਲ ਵੱਲ ਮੋੜ ਦਿੱਤਾ। ਜਿਸ ਕਰਕੇ ਕਮਲਜੀਤ ਸਿੰਘ ਦਾ ਮੋਟਰਸਾਇਕਲ ਬੱਸ ਦੇ ਅਗਲੇ ਪਾਸੇ ਜੋਰ ਨਾਲ ਵੱਜਾ। ਜਿਸ ਨਾਲ ਕਮਲਜੀਤ ਸਿੰਘ ਦੇ ਗੰਭੀਰ ਸੱਟਾਂ ਲੱਗ ਗਈਆਂ। ਜਦੋਂ ਕਿ ਰਮੇਸ਼ ਕੁਮਾਰ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ। ਜਿੰਨਾ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਕਮਲਜੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।
ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਸਕੂਲ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।