18 ਜਨਵਰੀ ਨੂੰ ਇਨ੍ਹਾਂ ਇਲਾਕਿਆਂ ਦੀ ਬਿਜਲੀ ਸਪਲਾਈ ਰਹੇਗੀ ਪ੍ਰਭਾਵਿਤ
ਗੁਰਦਾਸਪੁਰ, 17 ਜਨਵਰੀ (ਦੀ ਪੰਜਾਬ ਵਾਇਰ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਹਰਦੋਛਨੀ ਰੋਡ ਗੁਰਦਾਸਪੁਰ ਤੋਂ ਚੱਲ ਰਹੇ 132 ਕੇਵੀ ਸਬ ਸਟੇਸ਼ਨ ਅਤੇ 11 ਕੇਵੀ ਮੀਰਪੁਰ ਫੀਡਰ ਅਤੇ 11 ਕੇਵੀ ਬਰਨਾਲਾ ਏਪੀ ਫੀਡਰ, 66 ਕੇਵੀ ਸਬਸਟੇਸ਼ਨ ਸਕੀਮ ਨੰਬਰ 7 ਤੋਂ ਚੱਲ ਰਹੇ 11 ਕੇਵੀ ਬਾਬਾ ਟਹਿਲ ਸਿੰਘ ਫੀਡਰ ਨੂੰ ਜ਼ਰੂਰੀ ਮੁਰੰਮਤ ਦੇ ਚੱਲਦਿਆਂ 18 ਜਨਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਜਿਸ ਨਾਲ ਆਲੇਚੱਕ, ਭੁੱਕਰਾ, ਬਰਿਆਰ, ਘੁੱਲਾ, ਧਾਰੋਚੱਕ, ਅਬਲਖੈਰ, ਸਹਿਜਾਦਾ ਨੰਗਲ, ਤਿੱਬੜੀ ਰੋਡ, ਅਰਿਨਾ ਐਨਕਲੇਵ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।