ਗੁਰਦਾਸਪੁਰ, 28 ਦਿਸੰਬਰ 2024 (ਦੀ ਪੰਜਾਬ ਵਾਇਰ)। ਡ੍ੱਲੇਵਾਲ ਦੀ ਜਾਨ ਬਚਾਉਣ ਹਿੱਤ ਐਮਐਸਪੀ ਦਾ ਕਾਨੂੰਨ ਲਾਗੂ ਕਰਨ, ਨਵਾਂ ਮੰਡੀਕਰਨ ਖਰੜਾ ਰੱਦ ਕਰਨ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਿਰੁੱਧ 30 ਦਸੰਬਰ ਨੂੰ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਸੰਯੁਕਤ ਕਿਸਾਨ ਮੋਰਚਾ ਜਿਲਾ ਗੁਰਦਾਸਪੁਰ ਇਸ ਦਾ ਭਰਪੂਰ ਸਮਰਥਨ ਕਰਦਾ ਹੈ ਅਤੇ ਸਮੂਹ ਲੋਕਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦਾ ਹੈ।
ਸੰਯੁਕਤ ਕਿਸਾਨ ਮੋਰਚਾ ਜ਼ਿਲਾ ਗੁਰਦਾਸਪੁਰ ਨਾਲ ਸੰਬੰਧਿਤ ਸਮੂਹ ਜਥੇਬੰਦੀਆਂ ਦੇ ਆਗੂਆਂ ਸਰਵ ਸ਼੍ਰੀ ਮੱਖਣ ਸਿੰਘ ਕੁਹਾੜ, ਰਾਜ ਗੁਰਵਿੰਦਰ ਸਿੰਘ ਲਾਡੀ ਘੁਮਾਣ ਬਲਵਿੰਦਰ ਸਿੰਘ ਔਲਖ ਹਰਜੀਤ ਸਿੰਘ ਕਾਹਲੋ ਬਲਬੀਰ ਸਿੰਘ ਬੈਂਸ ‘ਤਰਲੋਕ ਸਿੰਘ ਬਹਿਰਾਮਪੁਰ, ਦਿਲਬਾਗ ਸਿੰਘ ਡੋਗਰ ਅਜੀਤ ਸਿੰਘ ਠੱਕਰਸੰਧੂ ਅਸ਼ਵਨੀ ਕੁਮਾਰ ਲਖਣ ਕਲਾਂ,ਲਖਵਿੰਦਰ ਸਿੰਘ ਮੰਜਿਆਂਵਾਲੀ, ਕਰਨੈਲ ਸਿੰਘ ਸ਼ੇਰਪੁਰ ,ਗੁਰਵਿੰਦਰ ਸਿੰਘ ਜੀਵਨ ਚੱਕ, ਗੁਰਮੀਤ ਸਿੰਘ ਮਗਰਾਲਾ ਐਸਪੀ ਸਿੰਘ ਗੋਸਲ ਸਤਬੀਰ ਸਿੰਘ ਸੁਲਤਾਨੀ ਸੁਰਿੰਦਰ ਸਿੰਘ ਕੋਠੇ ਗੁਲਜਾਰ ਸਿੰਘ ਬਸੰਤਕੋਟ ਸੁਖਦੇਵ ਸਿੰਘ ਭਾਗੋਕਾਵਾਂ ਕਸ਼ਮੀਰ ਸਿੰਘ ਤੁਗਲਵਾਲ ਮੰਗਤ ਸਿੰਘ ਜੀਵਨ ਚੱਕ ਆਦਿ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਤਬਾਹ ਕਰਨ ਦੇ ਤੁਲੀ ਹੋਈ ਖਾਸ ਕਰਕੇ ਪੰਜਾਬ ਨਾਲ ਉਹ ਮਤਰੇਈ ਮਾਂ ਵਾਲਾ ਸਲੂਕ ਕਰਦਿਆਂ ਇਸ ਨਾਲ ਦੁਸ਼ਮਣਾਂ ਵਾਲਾ ਵਿਹਾਰ ਕਰ ਰਹੀ ਹੈ।
ਕਿਸਾਨੀ ਮਸਲਿਆਂ ਲਈ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 33vਵੇਂ ਦਿਨ ਚ ਪਹੁੰਚ ਗਿਆ ਹੈ ਪਰੰਤੂ ਸਰਕਾਰ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਬਜਾਏ ਇਸ ਦੇ ਕਿ ਡੱਲੇਵਾਲ ਦੀ ਜਾਨ ਬਚਾਉਣ ਵਾਸਤੇ ਫੌਰੀ ਤੌਰ ਤੇ ਐਮਐਸਪੀ ਦਾ ਕਾਨੂੰਨ ਬਣਾਇਆ ਜਾਂਦਾ ਇਸ ਦੇ ਉਲਟ ਨਵਾਂ ਕਾਨੂੰਨ ਬਣਾਉਣ ਲਈ ਖਰੜਾ ਪੇਸ਼ ਕਰ ਦਿੱਤਾ ਹੈ ।ਇਸ ਨਾਲ ਕਾਲੇ ਕਾਨੂੰਨ ਜੋ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਬਾਰਡਰਾਂ ਤੇ ਲੰਬਾ ਸਮਾ ਧਰਨਾ ਦੇ ਕੇ ਰੱਦ ਕਰਾਏ ਸਨ ਉਹ ਫਿਰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਆਗੂਆਂ ਕਿਹਾ ਕਿ 30 ਦਸੰਬਰ ਨੂੰ ਭਾਰਤ ਬੰਦ ਦਾ ਜੋ ਸੱਦਾ ਦਿੱਤਾ ਗਿਆ ਹੈ ਸੰਯੁਕਤ ਕਿਸਾਨ ਮੋਰਚਾ ਜ਼ਿਲਾ ਗੁਰਦਾਸਪੁਰ ਉਸ ਦਾ ਭਰਪੂਰ ਸਮਰਥਨ ਕਰਦਾ ਹੈ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬੰਦ ਵਿੱਚ ਸ਼ਾਮਿਲ ਹੋਣ । ਬੁਲਾਰਿਆ੍ਂ ਚਿਤਵਨੀ ਦਿੱਤੀ ਕਿ ਅਗਰ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨਾ ਬਚਾਈ ਅਤੇ ਕਿਸਾਨੀ ਮਸਲੇ ਹੱਲ ਨਾ ਕੀਤੇ ਤਾਂ ਮੋਦੀ ਸਰਕਾਰ ਨੂੰ ਇਸ ਦੀ ਬਹੁਤ ਮਹਿੰਗੀ ਕੀਮਤ ਅਦਾ ਕਰਨੀ ਪਵੇਗੀ ।