ਗੁਰਦਾਸਪੁਰ

29ਵੇਂ ਰਾਜ ਪੱਧਰੀ ਮੁਫ਼ਤ ਅੰਗਹੀਣ ਕੈਂਪ ਵਿੱਚ 96 ਅੰਗਹੀਣਾਂ ਨੂੰ 103 ਮੁਫ਼ਤ ਬਨਾਵਟੀ ਅੰਗ ਲਗਾਏ ਗਏ

29ਵੇਂ ਰਾਜ ਪੱਧਰੀ ਮੁਫ਼ਤ ਅੰਗਹੀਣ ਕੈਂਪ ਵਿੱਚ 96 ਅੰਗਹੀਣਾਂ ਨੂੰ 103 ਮੁਫ਼ਤ ਬਨਾਵਟੀ ਅੰਗ ਲਗਾਏ ਗਏ
  • PublishedNovember 25, 2024

ਗੁਰਦਾਸਪੁਰ, 25 ਨਵੰਬਰ 2024 (ਦੀ ਪੰਜਾਬ ਵਾਇਰ)। ਗੋਲਡਨ ਗਰੁੱਪ ਆਫ਼ ਇੰਸਟੀਚਿਊਟਸ ਵੱਲੋਂ 29ਵਾਂ ਰਾਜ ਪੱਧਰੀ ਮੁਫ਼ਤ ਅੰਗਹੀਣ ਕੈਂਪ ਲਗਾਇਆ ਗਿਆ | ਜਿਸ ਵਿੱਚ ਅੰਗਹੀਣਾਂ ਨੂੰ ਮੁਫਤ ਨਕਲੀ ਅੰਗ ਲਗਾਏ ਗਏ। ਗੋਲਡਨ ਗਰੁੱਪ ਵੱਲੋਂ ਹੁਣ ਤੱਕ 29 ਕੈਂਪਾਂ ਵਿੱਚ 3057 ਲੋਕਾਂ ਨੂੰ ਮੁਫ਼ਤ ਨਕਲੀ ਅੰਗ ਮੁਹੱਈਆ ਕਰਵਾਏ ਜਾ ਚੁੱਕੇ ਹਨ। ਕੈਂਪ ਦਾ ਉਦਘਾਟਨ ਡਿਵੀਜ਼ਨਲ ਕਮਿਸ਼ਨਰ ਜਲੰਧਰ ਪ੍ਰਦੀਪ ਸੱਭਰਵਾਲ ਨੇ ਕੀਤਾ, ਜਦਕਿ ਸਮਾਗਮ ਦੀ ਪ੍ਰਧਾਨਗੀ ਡੀਸੀ ਉਮਾ ਸ਼ੰਕਰ ਗੁਪਤਾ ਨੇ ਕੀਤੀ।

ਸ੍ਰੀ ਸੱਤਿਆ ਸਾਈਂ ਬਾਬਾ ਦੇ 99ਵੇਂ ਜਨਮ ਦਿਨ ਮੌਕੇ 96 ਅੰਗਹੀਣ ਵਿਅਕਤੀਆਂ ਨੂੰ 103 ਮੁਫ਼ਤ ਬਨਾਵਟੀ ਅੰਗ ਲਗਾਏ ਗਏ। ਗੋਲਡਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਅਤੇ ਸ੍ਰੀ ਸਤਿਆਸਾਈ ਸੇਵਾ ਸੰਮਤੀ ਵੱਲੋਂ ਕੈਂਪ ਲਗਾਇਆ ਗਿਆ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਪ੍ਰਦੀਪ ਸੱਭਰਵਾਲ ਪੁੱਜੇ ਤਾਂ ਸੰਸਥਾ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇੰਜੀ. ਰਾਘਵ ਮਹਾਜਨ, ਵਿਨਾਇਕ ਮਹਾਜਨ, ਮਨਿੰਦਰ ਸਿੰਘ ਅਤੇ ਡਾ: ਅਸ਼ੋਕ ਮਹਾਜਨ ਨੇ ਉਨ੍ਹਾਂ ਨੂੰ ਹਾਰ ਪਹਿਨਾਏ | ਉਪਰੰਤ ਮੁੱਖ ਮਹਿਮਾਨ ਨੇ ਸ਼ਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ। ਡੀਸੀ ਅਤੇ ਮੁੱਖ ਮਹਿਮਾਨ ਨੇ ਗੋਲਡਨ ਗਰੁੱਪ ਦੇ ਸੰਸਥਾਪਕ ਦੀਨਾਨਾਥ ਮਹਾਜਨ ਅਤੇ ਕ੍ਰਿਸ਼ਨਕਾਂਤਾ ਮਹਾਜਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਮੌਕੇ ਰਣਬੀਰ ਨੇ ਸਾਈਂ ਸੰਮਤੀ ਦੀ ਤਰਫੋਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸੰਮਤੀ ਵੱਲੋਂ ਕੀਤੇ ਜਾ ਰਹੇ ਸੇਵਾ ਅਤੇ ਧਾਰਮਿਕ ਕਾਰਜਾਂ ਬਾਰੇ ਚਰਚਾ ਕੀਤੀ। ਇਸ ਉਪਰੰਤ ਕਮੇਟੀ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਨਾ ਸਿਰਫ਼ ਅੰਗਹੀਣਾਂ ਲਈ ਸਹਾਈ ਹੁੰਦੇ ਹਨ ਸਗੋਂ ਸਮਾਜ ਦੇ ਹੋਰ ਲੋਕਾਂ ਨੂੰ ਵੀ ਸੇਵਾ ਕਾਰਜ ਕਰਨ ਲਈ ਸੇਧ ਦਿੰਦੇ ਹਨ। ਕੈਂਪ ਦੇ ਸੰਚਾਲਕ ਅਤੇ ਸੰਸਥਾ ਦੇ ਚੇਅਰਮੈਨ ਡਾ: ਮਹਾਜਨ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਸੱਤਿਆ ਸਾਈਂ ਬਾਬਾ ਦੀ ਪ੍ਰੇਰਨਾ ਅਤੇ ਆਸ਼ੀਰਵਾਦ ਸਦਕਾ ਇੰਨੇ ਵੱਡੇ ਪੱਧਰ ‘ਤੇ ਦਿਵਯਾਂਗ ਕੈਂਪ ਦਾ ਆਯੋਜਨ ਕਰਨ ਦਾ ਬਲ ਮਿਲਿਆ ਹੈ। ਕੈਂਪ ਦਾ ਮੁੱਖ ਉਦੇਸ਼ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨਾ ਹੈ ਤਾਂ ਜੋ ਉਹ ਨਕਲੀ ਅੰਗ ਪ੍ਰਾਪਤ ਕਰਕੇ ਆਤਮ ਨਿਰਭਰ ਬਣ ਸਕਣ। ਹੁਣ ਤੱਕ 29 ਕੈਂਪਾਂ ਵਿੱਚ 3057 ਲੋਕਾਂ ਨੂੰ ਨਕਲੀ ਅੰਗ ਫਿੱਟ ਕੀਤੇ ਜਾ ਚੁੱਕੇ ਹਨ। ਕੈਂਪ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ ਆਦਿ ਸੂਬਿਆਂ ਤੋਂ ਵੀ ਲੋਕ ਬਨਾਵਟੀ ਅੰਗ ਫਿੱਟ ਕਰਵਾਉਣ ਲਈ ਆਉਂਦੇ ਹਨ।

ਮੁੱਖ ਮਹਿਮਾਨ ਪ੍ਰਦੀਪ ਸੱਭਰਵਾਲ ਨੇ ਕਿਹਾ ਕਿ ਡਾ: ਮਹਾਜਨ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਸੇਵਾ ਕਾਰਜਾਂ ਵਿਚ ਲੱਗਾ ਹੋਇਆ ਹੈ | ਇਸ ਲਈ ਸਾਨੂੰ ਅਜਿਹੇ ਯਤਨਾਂ ਦੀ ਹਮੇਸ਼ਾ ਸ਼ਲਾਘਾ ਕਰਨੀ ਚਾਹੀਦੀ ਹੈ। ਸੇਵਾ ਕਾਰਜਾਂ ਲਈ ਡਾ: ਮਹਾਜਨ ਅਤੇ ਕਮੇਟੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਡਾ: ਮਹਾਜਨ ਨੇ ਸਮੂਹ ਡਾਕਟਰਾਂ ਅਤੇ ਤਕਨੀਕੀ ਸਟਾਫ਼ ਨੂੰ ਸਨਮਾਨਿਤ ਕੀਤਾ |

ਇਸ ਮੌਕੇ ਏਡੀਸੀ ਸੁਰਿੰਦਰ ਸਿੰਘ, ਐਸਡੀਐਮ ਕਰਮਜੀਤ ਸਿੰਘ, ਸਹਾਇਕ ਕਮਿਸ਼ਨਰ ਅਦਿੱਤਿਆ ਗੁਪਤਾ, ਵਿਧਾਇਕ ਮੁਕੇਰੀਆ ਜੰਗੀ ਲਾਲ ਮਹਾਜਨ, ਸਿਵਲ ਸਰਜਨ ਭਾਰਤ ਭੂਸ਼ਣ, ਸ੍ਰੀ ਸੱਤਿਆ ਸਾਈਂ ਸੇਵਾ ਸੰਗਠਨ ਪੰਜਾਬ ਦੇ ਪ੍ਰਧਾਨ ਮਨਿੰਦਰ ਸਿੰਘ, ਡਾਇਰੈਕਟਰ ਇੰਜੀ. ਰਾਘਵ ਮਹਾਜਨ, ਡਾਇਰੈਕਟਰ ਵਿਨਾਇਕ ਮਹਾਜਨ, ਅਨੂ ਮਹਾਜਨ, ਆਯੂਸ਼ੀ ਮਹਾਜਨ, ਡਾ: ਅਸ਼ੋਕ ਮਹਾਜਨ, ਡਾ: ਮੀਨਾ ਮਹਾਜਨ, ਦੀਪਕ ਮਹਾਜਨ, ਰਾਜੀਵ ਮਹਾਜਨ, ਰਣਬੀਰ, ਜੇ.ਐੱਸ.ਠਾਕੁਰ, ਐੱਸ.ਐੱਚ.ਓ ਗੁਰਮੀਤ ਸਿੰਘ, ਡੀ.ਐੱਸ.ਪੀ ਮੋਹਨ ਲਾਲ, ਵਿਨੈ ਮਹਾਜਨ, ਰਘੁਬੀਰ ਸਿੰਘ, ਰਾਕੇਸ਼ ਗੁਪਤਾ, ਸੁਭਾਸ਼ ਮਹਾਜਨ, ਸਤੀਸ਼ ਮਹਾਜਨ, ਸੁਭਾਸ਼ ਮਹੰਤ, ਅਨਿਲ ਸ਼ਰਮਾ, ਭਰਤ ਅਗਰਵਾਲ, ਨਵੀਨ ਸ਼ਰਮਾ, ਵਿਕਰਮ ਮਹਾਜਨ, ਹੀਰਾ ਅਰੋੜਾ, ਕੇ.ਕੇ.ਸ਼ਰਮਾ, ਡਾ: ਰਾਜੀਵ ਅਰੋੜਾ, ਡਾ: ਅਨਿਲ ਸ਼ਰਮਾ, ਸ਼ਿਵਦਿਆਲ, ਪ੍ਰਵੀਨ ਕੁਮਾਰ, ਦੀਪਕ ਕੁਮਾਰ, ਪੰਕਜ ਗੁਪਤਾ, ਸ਼ਵੇਤਾ ਗੁਪਤਾ, ਸੀਮਾ ਗੁਪਤਾ, ਵਿਨੋਦ ਗੁਪਤਾ, ਭਾਰਤ ਭੂਸ਼ਣ, ਅਨਿਲ ਸ਼ਰਮਾ, ਜ਼ਿਲ੍ਹਾ ਸੰਤ ਸਮਾਜ ਪ੍ਰਧਾਨ ਮਾਤਾ ਫੁੱਲਾਂਵਾਲੀ, ਰਾਕੇਸ਼. ਜੋਤੀ, ਰਮੇਸ਼ ਪਰਾਸ਼ਰ, ਡਾ: ਨਰਿੰਦਰ ਕੋਹਲੀ, ਲਲਿਤ ਮੋਹਨ, ਗਾਬਾ, ਰਜਤ ਮਹਾਜਨ, ਮਦਨ ਗੁਪਤਾ, ਅਜੈ ਕੁਮਾਰ ਪੁਰੀ, ਨਵਕਿਰਨ ਮਹਾਜਨ, ਡਾ. ਮਨੀਸ਼ ਬਮੂਤਰਾ, ਸੁਰਿੰਦਰ ਮਹਾਜਨ, ਰਾਜੇਸ਼ ਸ਼ਰਮਾ, ਪਵਨ, ਅਨੂ ਗੰਡੋਤਰਾ, ਅਰਜੁਨ ਮਹਾਜਨ, ਵਿਜੇ ਮਹਾਜਨ, ਪਿ੍ੰਸੀਪਲ ਜਤਿੰਦਰ ਗੁਪਤਾ, ਪਿ੍ੰਸੀਪਲ ਡਾ: ਸੁਰਿੰਦਰ ਸਿੰਘ, ਪਿ੍ੰਸੀਪਲ ਡਾ: ਨਿਧੀ ਮਹਾਜਨ, ਪਿ੍ੰਸੀਪਲ ਸ਼ਿਖਾ ਮਹਾਜਨ, ਪਿ੍ੰਸੀਪਲ ਡਾ: ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਇਸ ਤੋਂ ਇਲਾਵਾ ਸਨਾਤਨ ਚੇਤਨਾ ਮੰਚ, ਆਰ.ਐਸ.ਐਸ., ਸੇਵਾ ਭਾਰਤੀ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਮਾਨਵ ਧਰਮ ਕਥਾ ਪ੍ਰਚਾਰ ਮੰਡਲ, ਭਾਰਤ ਵਿਕਾਸ ਪ੍ਰੀਸ਼ਦ, ਪਤੰਜਲੀ ਯੋਗਪੀਠ, ਚਿਨਮਯ ਮਿਸ਼ਨ, ਰੋਟਰੀ ਕਲੱਬ, ਲਾਇਨਜ਼ ਕਲੱਬ ਆਦਿ ਦੇ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire