ਬਟਾਲਾ, 24 ਅਕਤੂਬਰ 2024 (ਦੀ ਪੰਜਾਬ ਵਾਇਰ)। ਐਨ.ਡੀ.ਏ. (ਨੈਸ਼ਨਲ ਡਿਫੈਂਸ ਅਕੈਡਮੀ) ਅਤੇ ਐਨ.ਏ. (ਨੇਵਲ ਅਕੈਡਮੀ) ਲਈ ਅਪ੍ਰੈਲ ਮਹੀਨੇ ਵਿਚ ਯੂ.ਪੀ.ਐਸ.ਸੀ. ਵਲੋਂ ਲਿਆਂਦੀਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਹੋਏ ਹਨ, ਜਿਨ੍ਹਾਂ ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਲਾਨੌਰ ਖੇਤਰ ਦੇ ਨੌਜਵਾਨ ਅਰਮਾਨਪ੍ਰੀਤ ਸਿੰਘ ਨੇ ਸਿੱਖਰ ਸਥਾਨ ਪ੍ਰਾਪਤ ਕੀਤਾ।
ਅਰਮਾਨਪ੍ਰੀਤ ਨੇ ਪੂਰੇ ਭਾਰਤ ਵਿੱਚੋਂ ਐਨ.ਡੀ.ਏ. ਦੇ ਨਤੀਜਿਆਂ ਦੀ ਮੈਰਿਟ ਲਿਸਟ ਵਿੱਚ 641 ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਉਨ੍ਹਾਂ ਦੀ ਇਸ ਵੱਡੀ ਕਾਮਯਾਬੀ ਨੂੰ ਲੈ ਕੇ ਸਿਰਫ਼ ਗੁਰਦਾਸਪੁਰ ਹੀ ਨਹੀਂ, ਸਗੋਂ ਸਾਰੇ ਪੰਜਾਬ ਵਿਚ ਖੁਸ਼ੀ ਦੀ ਲਹਿਰ ਹੈ।
ਮਾਤਾ-ਪਿਤਾ ਲਈ ਮਾਣ ਦਾ ਪਲ
ਅਰਮਾਨਪ੍ਰੀਤ ਦੇ ਇਸ ਯੋਗਦਾਨ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਗਹਿਰਾ ਮਾਣ ਮਹਿਸੂਸ ਹੋ ਰਿਹਾ ਹੈ। ਇਸ ਕਾਮਯਾਬੀ ਦੇ ਮੌਕੇ ‘ਤੇ ਉਨ੍ਹਾਂ ਦੇ ਮਾਤਾ-ਪਿਤਾ ਸਤਬੀਰ ਸਿੰਘ ਅਤੇ ਰੁਪਿੰਦਰ ਕੌਰ ਨੇ ਕਿਹਾ, “ਅਰਮਾਨਪ੍ਰੀਤ ਨੇ ਘਰ ਦੇ ਨਾਲ ਨਾਲ ਸਾਰੇ ਪੰਜਾਬ ਦਾ ਮਾਣ ਵਧਾਇਆ ਹੈ। ਸਾਡੀ ਖੁਸ਼ੀ ਦੀ ਕੋਈ ਸੀਮਾ ਨਹੀਂ ਹੈ।”
ਅਰਮਾਨਪ੍ਰੀਤ ਸਿੰਘ ਦੀ ਇਹ ਕਾਮਯਾਬੀ ਨਾ ਸਿਰਫ ਉਹਨਾਂ ਦੇ ਲਈ, ਸਗੋਂ ਹਰ ਸਿੱਖ ਨੌਜਵਾਨ ਲਈ ਪ੍ਰੇਰਣਾ ਹੈ, ਜੋ ਮੁਲਕ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੁਪਨਾ ਦੇਖਦਾ ਹੈ। ਉਨ੍ਹਾਂ ਦੀ ਇਸ ਕਾਮਯਾਬੀ ਨਾਲ ਪੰਜਾਬ ਦੇ ਯੁਵਕਾਂ ਵਿੱਚ ਉਤਸ਼ਾਹ ਦਾ ਨਵਾਂ ਜੋਸ਼ ਹੈ।
ਇਸ ਅਹਿਮ ਮੌਕੇ ‘ਤੇ ਸਾਰੇ ਪੰਜਾਬ ਵਿੱਚ ਅਰਮਾਨਪ੍ਰੀਤ ਸਿੰਘ ਦੇ ਜਜਬੇ ਅਤੇ ਮਿਹਨਤ ਨੂੰ ਸਲਾਮ ਕੀਤੀ ਜਾ ਰਹੀ ਹੈ, ਜੋ ਕਿ ਅਗਲੇ ਸਿਹਣੇ ਪੰਜਾਬੀ ਨੌਜਵਾਨਾਂ ਨੂੰ ਐਨ.ਡੀ.ਏ. ਵਰਗੀਆਂ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ।