ਗੁਰਦਾਸਪੁਰ

ਬਟਾਲਾ ਹਲਕੇ ਅਧੀਨ ਆਉਂਦੀਆਂ 82 ਪੰਚਾਇਤਾਂ ਵਿੱਚੋਂ 75 ਦੇ ਕਰੀਬ ਪੰਚਾਇਤਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਨਵਾਂ ਇਤਿਹਾਸ ਸਿਰਜਿਆ-ਵਿਧਾਇਕ ਕਲਸੀ

ਬਟਾਲਾ ਹਲਕੇ ਅਧੀਨ ਆਉਂਦੀਆਂ 82 ਪੰਚਾਇਤਾਂ ਵਿੱਚੋਂ 75 ਦੇ ਕਰੀਬ ਪੰਚਾਇਤਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਨਵਾਂ ਇਤਿਹਾਸ ਸਿਰਜਿਆ-ਵਿਧਾਇਕ ਕਲਸੀ
  • PublishedOctober 16, 2024

ਵਿਧਾਇਕ ਸ਼ੈਰੀ ਕਲਸੀ ਨੇ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਦਿੱਤੀ ਵਧਾਈ

ਬਟਾਲਾ, 16 ਅਕਤੂਬਰ 2024 (ਦੀ ਪੰਜਾਬ ਵਾਇਰ) । ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿਚ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਾਂ ਨੇ ਜੋ ਪੰਚਾਇਤਾਂ ਚੁਣੀਆਂ ਹਨ। ਉਹ ਹਰ ਵੋਟਰ ਨੂੰ ਵਧਾਈ ਦਿੰਦੇ ਹਨ। ਉਹਨਾਂ ਕਿਹਾ ਕਿ ਬਟਾਲਾ ਹਲਕੇ ਅਧੀਨ ਆਉਂਦੀਆਂ 82 ਪੰਚਾਇਤਾਂ ਵਿੱਚੋਂ 75 ਦੇ ਕਰੀਬ ਪੰਚਾਇਤਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਨਵਾਂ ਇਤਿਹਾਸ ਸਿਰਜਿਆ ਹੈ।

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਆਧਾਰ ਲਗਾਤਾਰ ਵੱਧ ਰਿਹਾ ਹੈ ਅਤੇ ਜੋ ਪੰਚਾਇਤੀ ਚੋਣਾਂ ਵਿੱਚ ਸਪੱਸ਼ਟ ਨਜ਼ਰ ਵੀ ਆਇਆ ਹੈ।

ਉਹਨਾਂ ਅੱਗੇ ਕਿਹਾ ਕਿ ਪੰਚਾਇਤੀ ਚੋਣਾਂ ਬੜੇ ਹੀ ਅਮਨ ਅਮਾਨ ਅਤੇ ਸ਼ਾਂਤੀ ਪੂਰਨ ਢੰਗ ਨਾਲ ਨੇਪਰੇ ਚੜੀਆਂ ਅਤੇ ਮੈਨੂੰ ਇਸ ਗੱਲ ਦਾ ਪੂਰਾ ਮਾਣ ਹੈ ਕਿ ਬਟਾਲਾ ਹਲਕੇ ਅੰਦਰ ਆਉਂਦੀਆਂ ਪੰਚਾਇਤਾਂ ਵਿਚ ਕਿਤੇ ਵੀ ਕੋਈ ਝਗੜਾ ਨਹੀਂ ਹੋਇਆ ਅਤੇ ਲੋਕਾਂ ਨੇ ਅਮਨ ਅਮਾਨ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਬਹੁਤ ਹੱਥ ਕੰਢੇ ਵਰਤੇ ਅਤੇ ਅਦਾਲਤਾਂ ਤੱਕ ਪਹੁੰਚ ਗਏ ਪਰੰਤੂ ਮਾਣਯੋਗ ਹਾਈਕੋਰਟ ਨੇ ਵਿਰੋਧੀਆਂ ਦੇ ਝੂਠ ਨੂੰ ਸਿਰੇ ਤੋਂ ਨਕਾਰਿਆ ਜਿਸਦੇ ਚੱਲਦਿਆਂ ਹੀ ਪੰਚਾਇਤੀ ਚੋਣਾਂ ਅਮਨ ਅਮਾਨ ਨਾਲ ਮੁਕੰਮਲ ਹੋ ਸਕੀਆਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਤਾਕਤ ਅਤੇ ਜਨ ਆਧਾਰ ਪਹਿਲਾ ਨਾਲੋਂ ਕਿਤੇ ਵੱਧ ਗਿਆ ਹੈ। ਜਿਸ ਦੇ ਚੱਲਦਿਆਂ ਹੀ ਵੱਡੀ ਗਿਣਤੀ ਵਿਚ ਪਿੰਡ ਅੰਦਰ ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣੀਆਂ ਹਨ।

ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਵੱਡੇ ਪੱਧਰ ’ਤੇ ਗ੍ਰਾਂਟਾ ਦਿੱਤੀਆਂ ਜਾਂਣਗੀਆਂ ਅਤੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾ।

Written By
The Punjab Wire