ਸੰਯੁਕਤ ਕਿਸਾਨ ਮੋਰਚੇ ਵੱਲੋਂ ਝੋਨੇ ਦੀ ਖਰੀਦ ਵਿੱਚ ਹ ਰਹੀ ਖੱਜਲ ਖੁਆਰੀ ਵਿਰੁੱਧ ਕਿਸਾਨਾ ਨੇ ਲਾਇਆ ਬਬਰੀ ਚੌਂਕ ਵਿੱਚ ਜਾਮ
ਗੁਰਦਾਸਪੁਰ 13 ਅਕਤੂਬਰ 2024 (ਦੀ ਪੰਜਾਬ ਵਾਇਰ)। ਅੱਜ ਗੁਰਦਾਸਪੁਰ ਦੇ ਬੱਬੀ ਚੌਕ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ 12 ਤੋਂ ਤਿੰ ਵਜੇ ਤੱਕ ਕਿਸਾਨਾਂ ਮਜ਼ਦੂਰਾਂ ਨੇ ਵਿਸ਼ਾਲ ਜਾਮ ਲਾਇਆ। ਇਹ ਜਾਮ ਕੇਂਦਰ ਦੀ ਸਰਕਾਰ ਵੱਲੋਂ ਸਾਜਿਸ਼ ਤਹਿਤ ਅਤੇ ਪੰਜਾਬ ਸਰਕਾਰ ਦੇ ਨਕਾਮੀ ਕਾਰਨ ਚੌਲ ਮਿੱਲਾਂ ਵੱਲੋਂ ਚੌਲ ਨਾ ਚੁੱਕੇ ਜਾਣ ਕਾਰਨ ਅਤੇ ਅੱਗੋਂ ਝੋਨੇ ਦੀ ਖਰੀਦ ਸ਼ੁਰੂ ਨਾ ਕੀਤੇ ਲਈ ਦੇ ਵਿਰੋਧ ਵਿੱਚ ਚੇਤਾਵਨੀ ਵਜੋਂ ਲਾਇਆਗਿਆ। ਇਸ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਮੰਗਤ ਸਿੰਘ ਜੀਵਨ ਚੱਕ ਅਜੀਤ ਸਿੰਘ ਹੁੰਦਲ ਦਿਲਬਾਗ ਸਿੰਘ ਡੋਗਰ ਜਸਬੀਰ ਸਿੰਘ ਕੱਤੋਵਾਲ ਹਰਦੇਵ ਸਿੰਘ ਮਾਲੀਸਮਰਵਾ ਬਲਬੀਰ ਸਿੰਘ ਬਿੱਲਾ ਗੁਰਪ੍ਰੀਤ ਸਿੰਘ ਅਟਵਾਲ ਰਜਿੰਦਰ ਸਿੰਘ ਧੱਕੜ ਤਰਲੋਕ ਸਿੰਘ ਬਹਿਰਾਮਪੁਰ ਲਾਡੀ ਰਾਜ ਗੁਰਵਿੰਦਰ ਸਿੰਘ ਲ ਘੁਮਾਨ ਸੁਰਿੰਦਰ ਸਿੰਘ ਕੋਠੇਨੇ ਨੇ ਕੀਤੀ ।
ਇਸ ਮੌਕੇ ਬੋਲਦਿਆ ਬੁਲਾਰਿਆ ਬਪਲਵਿੰਦਰ ਸਿੰਘ ਔਲਖ ਮੱਖਣ ਸਿੰਘ ਕੁਹਾੜ ਪਲਵਿੰਦਰ ਸਿੰਘ ਮਠੋਲਾ ਸੁਖਦੇਵ ਸਿੰਘ ਭਾ ਗੋਕਾਵਾ ਸਤਬੀਰ ਸਿੰਘ ਸੁਲਤਾਨੀ ਗੁਰਵਿੰਦਰ ਸਿੰਘ ਜੀਵਨਚੱਕ ਬਲਬੀਰ ਸਿੰਘ ਕੱਤੋਵਾਲ ਕਰਨੈਲ ਸਿੰਘ ਸ਼ੇਰਪੁਰ ਬਲਬੀਰ ਸਿੰਘ ਬੈਂਸ ਬਚਨ ਸਿੰਘ ਭੰਬੋਈ ਗਗਨਦੀਪ ਸਿੰਘ ਸਤਨਾਮ ਸਿੰਘ ਦੁਨੀਅਸੰਧੂ ਨੇ ਆਖਿਆ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਕਿਸਾਨਾਂ ਤੋਂ ਦਾਣਾ ਦਾਣਾ ਫਸਲ ਦਾ ਖਰੀਦਣ ਦਾ ਦਾਅਵਾ ਕਰ ਕੇ ਵਾਅਦਾ ਕਰਨ ਵਾਲੀ ਸਰਕਾਰ ਖਮੋਸ ਬੈਠੀ ਹੈ। ਕਿਸਾਨਾਂ ਦੇ ਝੋਨੇ ਕਿਰ ਰਹੇ ਹਨ ਪਰ ਅਜੇ ਤੀਕ ਕੋਈ ਖਰੀਦ ਸ਼ੁਰੂ ਨਹੀਂ ਹੋਈ। ਪੰਜਾਬ ਸਰਕਾਰ ਨੇ ਹੁਣੀ ਤੀਕ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਹਨਾ ਕਿਹਾ ਜੇ ਸਰਕਾਰ ਸੱਚੀ ਹੈ ਤਾਂ ਇਸ ਨੂੰ ਕੇਂਦਰ ਸਰਕਾਰ ਵਿਰੁਧ ਲੜਾਈ ਛੇੜਣੀ ਚਾਹੀਦੀ ਹੈ ।ਇਸ ਦਾ ਕਿਸਾਨ ਸਮਰਥਨ ਕਰਨਗੇ ।
ਆਗੂਆਂ ਕੇਂਦਰ ਦੀ ਮੋਦੀ ਸਰਕਾਰ ਤੇ ਪਲ ਪਲ ਝੂਠ ਬੋਲਣ ਅਤੇ ਲੋਕਾਂ ਨਾਲ ਲਗਾਤਾਰ ਖੱਜਲ ਖੁਆਰੀ ਕਰਨ ਦਾ ਇਲਜ਼ਾਮ ਲਾਇਆ ਕਿ ਸਰਕਾਰ ਪੰਜਾਬ ਵਿਰੁੱਧ ਕੰਮ ਕਰ ਰਹੀ ਹੈ। ਕਿਉਂਕਿ ਪੰਜਾਬ ਦੇ ਕਿਸਾਨਾ ਮਜ਼ਦੂਰਾ ਕੇਂਦਰ ਵਿਰੁਧ ਲੰਬੀ ਲੜਾਈ ਲੜ ਕੇ ਤਿੰਨ ਕਾਲੇ ਕਨੂੰਨ ਰੱਦ ਕਰਾਏ ਹਨ। ਮੋਦੀ ਨੂੰ ਆਪਣੀ ਮੁਆਫੀ ਮੰਗਣੀ ਪਈ ਸੀ। ਅੱਗੋਂ ਵੀ ਪੰਜਾਬ ਦੇ ਲੋਕ ਲਗਾਤਾਰ ਹੱਕਾ ਦੀ ਲੜਾਈ ਲੜ ਰਹੇ ਹਨ ਇਸ ਲਈ ਉਹ ਇਹਨਾਂ ਤੋਂ ਬਦਲਾ ਲੈਣਾ ਚਾਹੁੰਦੀ ਹੈ। ਆਗਆ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਕਿਸਾਨਾ ਮਜ਼ਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਾ ਬਣਾਇਆ ਤਾਂ ਇਸਦੇ ਗੰਭੀਰ ਸਿੱਟੇ ਨਿਕਲਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ ਲਾਡੀ ਅਵਤਾਰ ਸਿੰਘ ਠੱਠਾ ਰਘਬੀਰ ਸਿੰਘ ਚਾਹਦ ਬਲਰਾਜ ਸਿੰਘ ਬਟਾਲਾ ਕੁਲਜੀਤ ਸਿੰਘ ਸਿਵਾ ਜਮੀਤਾਂ ਰਾਜਕੁਮਾਰ ਪੰਡੋਰੀ ਮਜ਼ਦੂਰ ਆਗੂ ਵਿਜੇ ਸੋਹਲ ਅਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ