ਨਾਮਜ਼ਦਗੀਆਂ ਦੀ ਪੜਤਾਲ ਪਿੱਛੋਂ ਸਰਪੰਚੀ ਲਈ 4169 ਤੇ ਪੰਚੀ ਲਈ 13908 ਉਮੀਦਵਾਰ ਮੈਦਾਨ ’ਚ
ਪੜਤਾਲ ਦੌਰਾਨ ਸਰਪੰਚੀ ਦੇ 1208 ਅਤੇ ਪੰਚਾਂ ਦੇ 3533 ਉਮੀਦਵਾਰਾਂ ਦੇ ਕਾਗਜ ਰੱਦ
ਗੁਰਦਾਸਪੁਰ, 6 ਅਕਤੂਬਰ 2024 (ਦੀ ਪੰਜਾਬ ਵਾਇਰ)। ਗ੍ਰਾਮ ਪੰਚਾਇਤ ਚੋਣਾਂ 2024 ਲਈ ਜ਼ਿਲ੍ਹੇ ਦੀਆਂ 1279 ਪੰਚਾਇਤਾਂ ਵਾਸਤੇ ਨਾਮਜ਼ਦਗੀਆਂ ਦੀ ਪੜਤਾਲ ਪਿੱਛੋਂ ਸਰਪੰਚੀ ਲਈ 4169 ਅਤੇ ਪੰਚੀ ਲਈ 13908 ਉਮੀਦਵਾਰ ਯੋਗ ਪਾਏ ਗਏ ਹਨ। ਬੀਤੇ ਕੱਲ੍ਹ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਸਰਪੰਚੀ ਲਈ 1208 ਅਤੇ ਪੰਚੀ ਲਈ 3533 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੱਖ-ਵੱਖ ਕਾਰਨਾਂ ਕਰਕੇ ਰੱਦ ਹੋ ਗਏ।
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਸ੍ਰੀ ਉੁਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਬਲਾਕ ਦੀਨਾਗਰ ਵਿਚ ਸਰਪੰਚੀ ਲਈ 45 ਪੰਚਾਂ ਲਈ 149, ਦੋਰਾਂਗਲਾ ਬਲਾਕ ਵਿਚ ਸਰਪੰਚੀ ਲਈ 37 ਅਤੇ ਪੰਚਾਂ ਲਈ 110, ਗੁਰਦਾਸਪੁਰ ਬਲਾਕ ਵਿਚ ਸਰਪੰਚੀ ਲਈ 340 ਪੰਚੀ ਲਈ 758, ਧਾਰੀਵਾਲ ਬਲਾਕ ਵਿਚ ਸਰਪੰਚੀ ਲਈ 80 ਅਤੇ ਪੰਚਾਂ ਲਈ 246,ਕਾਹਨੂੰਵਾਨ ਬਲਾਕ ਵਿਚ ਸਰਪੰਚੀ ਲਈ 85 ਅਤੇ ਪੰਚਾਂ ਲਈ 255, ਬਲਾਕ ਬਟਾਲਾ ਵਿਚ ਸਰਪੰਚੀ ਲਈ 178 ਅਤੇ ਪੰਚਾਂ ਲਈ 573, ਕਾਦੀਆਂ ਬਲਾਕ ਵਿਚ ਸਰਪੰਚੀ ਲਈ 89 ਅਤੇ ਪੰਚਾਂ ਲਈ 268, ਸ੍ਰੀ ਹਰਗੋਬਿੰਦਪੁਰ ਸਾਹਿਬ ਬਲਾਕ ਵਿਚ ਸਰਪੰਚੀ ਲਈ 54 ਅਤੇ ਪੰਚਾਂ ਲਈ 190, ਬਲਾਕ ਫਤਿਹਗੜ੍ਹ ਚੂੜੀਆਂ ਵਿਚ ਸਰਪੰਚੀ ਲਈ 150 ਅਤੇ ਪੰਚਾਂ ਲਈ 395, ਡੇਰਾ ਬਾਬਾ ਨਾਨਕ ਬਲਾਕ ਵਿੱਚ ਸਰਪੰਚੀ ਲਈ 108 ਅਤੇ ਪੰਚੀ ਲਈ 411ਅਤੇ ਕਲਾਨੌਰ ਵਿੱਚ ਸਰਪੰਚੀ ਲਈ 42 ਤੇ ਪੰਚੀ ਲਈ 178 ਨਾਮਜ਼ਦਗੀਆ ਰੱਦ ਹੋਈਆਂ।
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਬਲਾਕ ਦੀਨਾਗਰ ਵਿਚ ਸਰਪੰਚੀ ਲਈ 488 ਪੰਚਾਂ ਲਈ 1194, ਦੋਰਾਂਗਲਾ ਬਲਾਕ ਵਿਚ ਸਰਪੰਚੀ ਲਈ 222 ਅਤੇ ਪੰਚਾਂ ਲਈ 572, ਗੁਰਦਾਸਪੁਰ ਬਲਾਕ ਵਿਚ ਸਰਪੰਚੀ ਲਈ 487 ਪੰਚੀ ਲਈ 1672 , ਧਾਰੀਵਾਲ ਬਲਾਕ ਵਿਚ ਸਰਪੰਚੀ ਲਈ 407 ਅਤੇ ਪੰਚਾਂ ਲਈ 1461,ਕਾਹਨੂੰਵਾਨ ਬਲਾਕ ਵਿਚ ਸਰਪੰਚੀ ਲਈ 466 ਅਤੇ ਪੰਚਾਂ ਲਈ 1557 ਬਲਾਕ ਬਟਾਲਾ ਵਿਚ ਸਰਪੰਚੀ ਲਈ , 477 ਅਤੇ ਪੰਚਾਂ ਲਈ 1661, ਕਾਦੀਆਂ ਬਲਾਕ ਵਿਚ ਸਰਪੰਚੀ ਲਈ 248 ਅਤੇ ਪੰਚਾਂ ਲਈ 1037, ਸ੍ਰੀ ਹਰਗੋਬਿੰਦਪੁਰ ਸਾਹਿਬ ਬਲਾਕ ਵਿਚ ਸਰਪੰਚੀ ਲਈ 337ਅਤੇ ਪੰਚਾਂ ਲਈ 1502, ਬਲਾਕ ਫਤਿਹਗੜ੍ਹ ਚੂੜੀਆਂ ਵਿਚ ਸਰਪੰਚੀ ਲਈ 277 ਅਤੇ ਪੰਚਾਂ ਲਈ 998, ਡੇਰਾ ਬਾਬਾ ਨਾਨਕ ਬਲਾਕ ਵਿੱਚ ਸਰਪੰਚੀ ਲਈ 460 ਅਤੇ ਪੰਚੀ ਲਈ 1372 ਅਤੇ ਕਲਾਨੌਰ ਵਿੱਚ ਸਰਪੰਚੀ ਲਈ 300 ਤੇ ਪੰਚੀ ਲਈ 882 ਨਾਮਜ਼ਦਗੀਆ ਪੱਤਰ ਸਹੀ ਪਾਏ ਗਏ।
ਉਨ੍ਹਾਂ ਇਹ ਵੀ ਦੱਸਿਆ ਕਿ ਉਮੀਦਵਾਰਾਂ ਵਲੋਂ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ 15 ਅਕਤੂਬਰ ਨੂੰ ਵੋਟਿੰਗ ਪ੍ਰਕਿਰਿਆ ਹੋਵੇਗੀ, ਜਿਸਦਾ ਨਤੀਜਾ ਉਸੇ ਦਿਨ ਐਲਾਨਿਆ ਜਾਵੇਗਾ।
ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ, ਲਾਲਚ, ਭੈਅ ਤੋਂ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਵੱਧ ਚੜ੍ਹ ਕੇ ਵੋਟਿੰਗ ਵਿਚ ਹਿੱਸਾ ਲੈਣ ਤਾਂ ਜੋ ਲੋਕਤੰਤਰ ਦੀ ਮੁੱਢਲੀਆਂ ਇਕਾਇਆਂ ਪੰਚਾਇਤਾਂ ਦੀ ਸਫਲਤਾਪੂਰਵਕ ਚੋਣ ਨਾਲ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।