Close

Recent Posts

ਗੁਰਦਾਸਪੁਰ ਮੁੱਖ ਖ਼ਬਰ

ਡੀਸੀ ਦਫ਼ਤਰ ਗੁਰਦਾਸਪੁਰ ਚ ਕਾਂਗਰਸੀ ਆਗੂਆਂ ਦਾ ਪ੍ਰਸ਼ਾਸ਼ਨ ਖਿਲਾਫ਼ ਤਲਖ਼ ਰਵਇਆ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਡੀਸੀ ਦਫ਼ਤਰ ਗੁਰਦਾਸਪੁਰ ਚ ਕਾਂਗਰਸੀ ਆਗੂਆਂ ਦਾ ਪ੍ਰਸ਼ਾਸ਼ਨ ਖਿਲਾਫ਼ ਤਲਖ਼ ਰਵਇਆ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
  • PublishedOctober 1, 2024

ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦਾ ਕਹਿਣਾ, ਡੀਸੀ ਨੇ ਬਾਹਰ ਜਾਣ ਲਈ ਕਿਹਾ, ਇਹ ਜਨਤਾ ਦਾ ਦਫ਼ਤਰ ਬਾਹਰ ਨਹੀਂ ਕੱਢ ਸਕਦੇ ਡੀਸੀ- ਡੀਸੀ ਖਿਲਾਫ਼ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਕਰਨਗੇ ਸ਼ਿਕਾਇਤ

ਪ੍ਰਸ਼ਾਸ਼ਨ ਤੇ ਦਬਾਅ ਬਣਾਉਣ ਦੀ ਕੀਤੀ ਜਾ ਰਹੀ ਕੌਸ਼ਿਸ਼, ਕਿਸੇ ਵੀ ਦਬਾਅ ਤਲੇ ਕੰਮ ਨਹੀਂ ਕਰੇਗਾ ਪ੍ਰਸ਼ਾਸ਼ਨ-ਡੀਸੀ ਉਮਾ ਸ਼ੰਕਰ ਗੁਪਤਾ

ਗੁਰਦਾਸਪੁਰ, 1 ਅਕਤੂਬਰ 2024 (ਦੀ ਪੰਜਾਬ ਵਾਇਰ)। ਮਿੰਨੀ ਸਕੱਤਰੇਤ ਗੁਰਦਾਸਪੁਰ ਸਥਿਤ ਡੀਸੀ ਦਫ਼ਤਰ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਬਰਿੰਦਰਮੀਤ ਸਿੰਘ ਪਾਹੜਾ ਦੀ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋ ਗਈ। ਇਸ ਮੌਕੇ ਕਾਂਗਰਸੀ ਆਗੂਆ ਵੱਲੋਂ ਸ਼ਬਦਾਂ ਰਾਹੀਂ ਡੀਸੀ ਗੁਰਦਾਸਪੁਰ ਤੇ ਤਿੱਖੇ ਹਮਲੇ ਕੀਤੇ ਗਏ ਅਤੇ ਤਲਖ਼ ਰਵਇਆ ਅਪਣਾਇਆ ਗਿਆ। ਇਸ ਵਿਵਾਦ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਕਾਂਗਰਸੀ ਆਗੂਆ ਵੱਲੋਂ ਪ੍ਰਸ਼ਾਸ਼ਨ ਤੇ ਪੰਚਾਇਤਾ ਚੌਣਾਂ ਸੰਬੰਧੀ ਦੋਸ਼ ਲਗਾਏ ਗਏ ਸਨ।

ਇਸ ਸੰਬੰਧੀ ਗੱਲ ਕਰਦੇ ਹੋਏ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਡੀਸੀ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਨੂੰ ਮਿਲਣ ਗਏ ਸਨ। ਉਨ੍ਹਾਂ ਨੂੰ ਪੰਚਾਇਤ ਚੋਣਾ ਦੌਰਾਨ ਕਾਂਗਰਸੀ ਉਮੀਦਵਾਰਾ ਨੂੰ ਚੁੱਲਾ ਟੈਕਸ ਅਤੇ ਐਨਓਸੀ ਨਾ ਮਿਲਣ ਸੰਬੰਧੀ ਦੱਸਿਆ ਗਿਆ। ਇਸ ਦੌਰਾਨ ਡੀਸੀ ਗੁਰਦਾਸਪੁਰ ਵੱਲੋਂ ਆਗੂਆ ਨੂੰ ਦਫ਼ਤਰ ਤੋਂ ਜਾਣ ਦੀ ਗੱਲ ਕਹੀ ਗਈ ਗਈ। ਜੋ ਇੱਕ ਉੱਚ ਕੁਰਸੀ ਤੇ ਬੈਠੇ ਅਧਿਕਾਰੀ ਨੂੰ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਦਫ਼ਤਰ ਲੋਕਾਂ ਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਨੁਮਾਇਦਿਆ ਨਾਲ ਇੰਜ ਗੱਲ ਨਹੀਂ ਕਰਨੀ ਚਾਹੀਦੀ। ਇਸ ਸੰਬੰਧੀ ਉਹ ਡੀਸੀ ਗੁਰਦਾਸਪੁਰ ਖਿਲਾਫ਼ ਲੋਕ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਲਿਖਣਗੇਂ ਅਤੇ ਸ਼ਿਕਾਇਤ ਕਰਨਗੇ ਜਿਸ ਵਿੱਚ ਚਾਰੇ ਨੁਮਾਇੰਦੇ ਗਵਾਹੀ ਦੇਣਗੇਂ ।

ਉਧਰ ਇਸ ਸੰਬੰਧੀ ਡੀਸੀ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਾਂਗਰਸੀ ਆਗੂਆ ਦੀ ਸਾਰੀ ਗੱਲ ਧਿਆਨ ਨਾਲ ਸੁਣੀ ਗਈ ਪਰ ਕਾਂਗਰਸੀ ਆਗੂਆ ਵੱਲੋਂ ਪ੍ਰਸ਼ਾਸਨ ਤੇ ਦਬਾਅ ਬਣਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਪ੍ਰਸ਼ਾਸ਼ਨ ਕਿਸੇ ਵੀ ਦਬਾਅ ਤਲੇ ਕੰਮ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਾਨੂੰਨ ਅਨੁਸਾਰ ਪੂਰਾ ਕੰਮ ਕਰ ਰਿਹਾ ਹੈ

ਇਥੇ ਇਹ ਵੀ ਦੱਸਣਯੋਗ ਹੈ ਕਿ ਵਾਇਰਲ ਹੋਈ ਵੀਡੀਓ ਦੀ ਇੱਕ ਕਲਿੱਕ ਪੂਰੀ ਪ੍ਰਸ਼ਾਸਨਿਕ ਅਮਲੇ ਅੰਦਰ ਵੀ ਪਹੁੰਚੀ ਜਿਸ ਨੂੰ ਵੇਖ ਕੇ ਪ੍ਰਸ਼ਾਸ਼ਨਿਕ ਅਮਲੇ ਅੰਦਰ ਵੀ ਚਰਚਾ ਛਿੱੜ ਗਈ ਹੈ।

ਜਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵੱਲੋਂ ਪਿੰਡਾਂ ਵਿੱਚ ਚੋਣ ਲੜਨ ਦੇ ਇੱਛੁਕ ਉਮੀਦਵਾਰਾਂ ਨੂੰ ਐਨ.ਓ.ਸੀ ਅਤੇ ਚੁੱਲਾ ਟੈਕਸ ਦੀਆਂ ਪਰਚੀਆਂ ਨਾ ਮਿਲਣ ਦੇ ਦੋਸ਼ਾ ਤਲੇ ਵਿਰੋਧ ਵਿੱਚ ਰੋਸ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਕਾਰਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Written By
The Punjab Wire