Close

Recent Posts

ਗੁਰਦਾਸਪੁਰ

ਬੱਬੇਹਾਲੀ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਅਕਾਲੀ ਵਰਕਰਾਂ ਤੇ ਆਗੂਆ ਨਾਲ ਕੀਤੀ ਗਈ ਮੀਟਿੰਗ

ਬੱਬੇਹਾਲੀ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਅਕਾਲੀ ਵਰਕਰਾਂ ਤੇ ਆਗੂਆ ਨਾਲ ਕੀਤੀ ਗਈ ਮੀਟਿੰਗ
  • PublishedSeptember 30, 2024

ਗੁਰਦਾਸਪੁਰ, 30 ਸਤੰਬਰ 2024 (ਦੀ ਪੰਜਾਬ ਵਾਇਰ)। ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਵਿਧਾਨ ਸਭਾ ਹਲਕਾ ਗੁਰਦਾਸਪੁਰ ਨਾਲ ਸਬੰਧਤ ਅਕਾਲੀ ਦਲ ਦੇ ਸਮੂਹ ਵਰਕਰਾਂ ਅਤੇ ਆਗੂਆਂ ਦੀ ਮੀਟਿੰਗ ਪਿੰਡ ਬੱਬੇਹਾਲੀ ਦੇ ਇੱਕ ਪੈਲੇਸ ਵਿੱਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਹਲਕਾ ਗੁਰਦਾਸਪੁਰ ਨਾਲ ਸਬੰਧਤ ਅਕਾਲੀ ਦਲ ਦੇ ਇੰਚਾਰਜ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਕੀਤੀ ਗਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਬਚਨ ਸਿੰਘ ਬੱਬੇਹਾਲੀ ਨੇ ਪੰਚਾਇਤੀ ਚੋਣਾਂ ਸਬੰਧੀ ਵਰਕਰਾਂ ਤੇ ਆਗੂਆਂ ਨੂੰ ਲਾਮਬੰਦ ਕੀਤਾ ਅਤੇ ਬਿਨ੍ਹਾ ਕਿਹਾ ਕਿ ਵਰਕਰਾਂ ਨਾਲ ਅਕਾਲੀ ਦਲ ਚੱਟਾਨ ਦੀ ਤਰ੍ਹਾਂ ਖੜ੍ਹਾ ਹੈ। ਇਸ ਮੌਕੇ ਤੇ ਮਾਸਟਰ ਗਿਆਨ ਸਿੰਘ ਜੋੜਾ ਮਨਜੀਤ ਸਿੰਘ ਕੋਟ ਮੋਹਨ ਲਾਲ, ਅਵਤਾਰ ਸਿੰਘ ਕਾਲਾ ਨੰਗਲ, ਮਹਿੰਦਰ ਸਿੰਘ ਸਿੱਧਵਾਂ, ਅਮਰੀਕ ਮਾਨ, ਮਾਸਟਰ ਸੀਤਲ ਸਿੰਘ ਮਾਨ, ਅਮਰਜੋਤ ਸਿੰਘ ਬੱਬੇਹਾਲੀ, ਹਰਦੀਪ ਸਿੰਘ ਮੁਸਤਫਾਬਾਦ ਜੱਟਾਂ, ਮੱਖਣ ਸਿੰਘ ਸਾਧੂਚੱਕ, ਸੁਖਵੰਤ ਸਿੰਘ ਸੇ਼ਖੂਪੁਰ, ਹਰਪਾਲ ਹਰਦੋਛੰਨੀ, ਬਲਦੇਵ ਸਿੰਘ ਜੌੜਾ, ਜਸਬੀਰ ਸਿੰਘ ਪੀ. ਏ. ਜੌੜਾ, ਮੋਹਨ ਲਾਲ ਭਾਗੋਕਾਵਾਂ ਆਦਿ ਹਾਜ਼ਰ ਸਨ।

Written By
The Punjab Wire