ਗੁਰਦਾਸਪੁਰ

ਚਾਰ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਬਲਾਕ ਪੱਧਰੀ ਟ੍ਰੇਨਿੰਗਾਂ ਸੰਪੰਨ-ਪੁਰੇਵਾਲ

ਚਾਰ ਵਿਸ਼ਿਆਂ ਦੇ ਅਧਿਆਪਕਾਂ ਦੀਆਂ ਬਲਾਕ ਪੱਧਰੀ ਟ੍ਰੇਨਿੰਗਾਂ ਸੰਪੰਨ-ਪੁਰੇਵਾਲ
  • PublishedSeptember 28, 2024

ਗੁਰਦਾਸਪੁਰ, 28 ਸਤੰਬਰ 2024 (ਦੀ ਪੰਜਾਬ ਵਾਇਰ)। ਐਸ.ਸੀ.ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀਮਤੀ ਪਰਮਜੀਤ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ 19 ਬਲਾਕਾਂ ਦੇ ਪੰਜਾਬੀ, ਸਾਇੰਸ, ਸੋਸ਼ਲ ਸਟੱਡੀਜ ਅਤੇ ਹਿਸਾਬ ਦੇ 04 ਵਿਸ਼ਾਵਾਰ ਅਧਆਿਪਕਾਂ ਨੂੰ ਸੀ.ਈ.ਪੀ ਪ੍ਰਤੀ ਹੋਰ ਜਾਗਰੂਕ ਕਰਨ ਲਈ ਬਲਾਕ ਪੱਧਰੀ ਇੱਕ ਰੋਜਾ ਟ੍ਰੇਨਿੰਗਾਂ ਦਾ ਆਯੋਜਨ ਕਰਵਾਇਆ ਗਿਆ, ਜਿਸ ਅਧੀਨ ਪੂਰੇ ਜਿਲੇ ਦੇ ਇਨਾਂ 04 ਵਿਸ਼ਿਆਂ ਦੇ ਅਧਿਆਪਕਾਂ ਨੂੰ 02 ਦਿਨਾਂ ਵਿੱਚ ਕਵਰ ਕੀਤਾ ਗਿਆ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਰਿਸੋਰਸ ਕੋਆਰਡੀਨੇਟਰ ਸ: ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਪਹਿਲੇ ਦਿਨ ਪੰਜਾਬੀ ਅਤੇ ਗਣਿਤ ਵਿਸ਼ੇ ਅਤੇ ਦੂਸਰੇ ਦਿਨ ਸਾਇੰਸ ਅਤੇ ਸੋਸ਼ਲ ਸਟੱਡੀਜ ਦੇ ਅਧਿਆਪਕਾਂ ਦੀ ਟ੍ਰੇਨਿੰਗ ਕਰਵਾਈ ਗਈ। ਟ੍ਰੇਨਿੰਗ ਵਿੱਚ ਜ਼ਿਲੇ ਦੇ ਕੁੱਲ 19 ਬਲਾਕਾਂ ਵਿੱਚੋਂ ਪੰਜਾਬੀ ਵਿਸ਼ੇ ਦੇ 423, ਗਣਿਤ ਵਿਸ਼ੇ ਦੇ 648, ਸਾਇੰਸ ਵਿਸ਼ੇ ਦੇ 689 ਅਤੇ ਸੋਸ਼ਲ਼ ਸਟੱਡੀਜ ਵਿਸ਼ੇ ਦੇ 563 ਅਧਿਆਪਕਾਂ ਨੇ ਹਿੱਸਾ ਲਿਆ । ਵੱਖ ਵੱਖ ਬਲਾਕਾਂ ਵਿੱਚ ਨਿਯੁਕਤ 76 ਰਿਸੋਰਸ ਪਰਸਨਜ ਵਲੋਂ ਇਹ ਟ੍ਰੇਨਿੰਗ ਬਹੁਤ ਹੀ ਵਧੀਆਂ ਤਰੀਕੇ ਨਾਲ ਕੰਡਕਟ ਕਰਵਾਈ ਗਈ ਅਤੇ ਅਧਿਆਪਕਾਂ ਨੇ ਸੰਬੰਧਿਤ ਵਿਸ਼ਿਆਂ ਦੇ ਪ੍ਰਸ਼ਨ ਮੌਕੇ ਤੇ ਤਿਆਰ ਕਰਦੇ ਹੋਏ ਵੱਧ ਤੋਂ ਵੱਧ ਆਪਣੀ ਭਾਗੀਦਾਰੀ ਬਣਾਈ ।

ਟ੍ਰੇਨਿੰਗ ਦੌਰਾਨ ਉੱਪ ਜਿਲਾ ਸਿੱਖਿਆ ਅਫਸਰ ਸ: ਲਖਵਿੰਦਰ ਸਿੰਘ ਵਲੋਂ ਸਸਸਸ ਧੁੱਪਸੜੀ ਬਲਾਕ ਬਟਾਲਾ-2 ਅਤੇ ਸਸਸਸ ਖੁੰਡਾ, ਬਲਾਕ ਧਾਰੀਵਾਲ-1 ਅਤੇ ਜਿਲਾ ਰਿਸੋਰਸ ਕੋਆਰਡੀਨੇਟਰ ਪੁਰੇਵਾਲ ਵਲੋਂ ਸਸਸਸ ਲੜਕੀਆਂ ਕਾਹਨੂੰਵਾਨ,ਬਲਾਕ ਕਾਹਨੂੰਵਾਨ-1 ਸਹਸ ਕਾਲਾ ਬਾਲਾ, ਬਲਾਕ ਕਾਹਨੂੰਵਾਨ-2, ਸਸਸਸ ਕਾਦੀਆਂ, ਬਲਾਕ ਕਾਦੀਆਂ-2, ਸਸਸਸ ਹਰਪੁਰਾ ਧੰਦੋਈ, ਬਲਾਕ ਕਾਦੀਆਂ-2 ਅਤੇ ਸਸਸਸ ਧਰਮਕੋਟ ਰੰਧਾਵਾ,ਬਲਾਕ ਡੇਰਾ ਬਾਬਾ ਨਾਨਕ ਆਦਿ ਸੈਮੀਨਾਰ ਕੇਂਦਰਾਂ ਦਾ ਦੌਰਾ ਕੀਤਾ ਗਿਆ । ਉਨਾਂ ਦੱਸਿਆ ਕਿ ਇਹ ਸੈਮੀਨਾਰ ਅਧਿਆਪਕਾਂ ਨੂੰ ਨਵੀਂ ਵਿਦਆ ਨੀਤੀ 2020 ਲਾਗੂ ਹੋਣ ਤੋਂ ਅਗਾਂਹ ਤੋਂ ਹੀ ਬੱਚਿਆਂ ਨੂੰ ਟਰੇਂਡ ਕਰਨਗੇ, ਜਿਸ ਨਾਲ ਬੱਚਿਆਂ ਵਿੱਚ ਕੰਪੀਟੈਂਸੀ ਦੀ ਭਾਵਨਾ ਪੈਦਾ ਹੋਵੇਗੀ ।

ਉਨਾਂ ਦੱਸਿਆ ਕਿ ਭਵਿੱਖ ਵਿੱਚ ਬੱਚਿਆਂ ਨੂੰ ਕੰਟੈਂਟ ਬੇਸਡ ਲਰਨਿੰਗ ਤੋਂ ਹਟਾ ਕੇ ਕੁਆਲਟੀ ਲਰਨਿੰਗ ਲਈ ਤਿਆਰ ਕੀਤਾ ਜਾਵੇਗਾ । ਇਸ ਮੌਕੇ ਬੀ.ਐਨ.ੳ ਪ੍ਰਿੰਸੀਪਲ ਬਲਵਿੰਦਰ ਸਿੰਘ, ਪ੍ਰਿੰਸੀਪਲ ਸੁਖਜਿੰਦਰਜੀਤ ਸਿੰਘ, ਡਾ: ਸੁਨੀਤਾ ਕੌਸ਼ਲ, ਸਤਨਾਮ ਸਿੰਘ, ਪਰਮਿੰਦਰ ਸਿੰਘ ਬੇਦੀ, ਨਵਜੋਤ ਸਿੰਘ ਕਾਲਾ ਬਾਲਾ ਆਦਿਵੀ ਹਾਜਰ ਸਨ ।

Written By
The Punjab Wire