ਗੁਰਦਾਸਪੁਰ ਜਿਲ੍ਹਾ, ਅਮੀਰ ਵਿਰਾਸਤ ਨਾਲ ਲਬਰੇਜ਼-ਡਿਪਟੀ ਕਮਿਸ਼ਨਰ, ਉਮਾ ਸ਼ੰਕਰ ਗੁਪਤਾ
ਹੈਰੀਟੇਜ ਸੋਸਾਇਟੀ ਗੁਰਦਾਸਪੁਰ ਨੇ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ
ਗੁਰਦਾਸਪੁਰ, 28 ਸਤੰਬਰ 2024 (ਦੀ ਪੰਜਾਬ ਵਾਇਰ )। ਹੈਰੀਟੇਜ ਸੋਸਾਇਟੀ, ਗੁਰਦਾਸੁਪਰ ਨੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਵਲੋਂ ਗੁਰਦਾਸਪੁਰ ਵਿਖੇ ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਗਿਆ।
ਸ੍ਰੀ ਉਮਾ ਸ਼ੰਕਰ ਗੁਪਤਾ,ਡਿਪਟੀ ਕਮਿਸ਼ਨਰ ਵਲੋਂ ਸਵੇਰੇ 9 ਵਜੇ ਬਟਾਲਾ ਤੋਂ ਆਏ ਸਕੂਲ ਦੇ ਵਿਦਿਆਰਥੀਆਂ ਦੀ ਟੀਮ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਵਿਰਸਾ ਦਰਸ਼ਨਾਂ ਗੁਰਦਾਸਪੁਰ ਲਈ ਵਿਦਾ ਕੀਤਾ ਅਤੇ ਉਹਨਾਂ ਨੇ ਬੱਚਿਆਂ ਨੂੰ ਜਿਲ੍ਹੇ ਦੇ ਅਮੀਰ ਵਿਰਸੇ ਤੋਂ ਜਾਣੂ ਹੋਣ ਲਈ ਪ੍ਰੇਰਨਾ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੁਰਦਾਸਪੁਰ ਜਿਲ੍ਹਾ, ਅਮੀਰ ਵਿਰਾਸਤ ਨਾਲ ਲਬਰੇਜ਼ ਹੈ ਅਤੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਪੱਖ ਤੋਂ ਆਪਣੀ ਨਿਵੇਕਲੀ ਪਹਿਚਾਣ ਰੱਖਦਾ ਹੈ।
ਇਸ ਉਪਰੰਤ ਹੈਰੀਟੇਜ ਸੋਸਾਇਟੀ ਵਲੋਂ ਵਿਦਿਆਰਥੀਆਂ ਲਈ ਪੇਂਟਿੰਗ, ਕਵਿਤਾ ਉਚਾਰਨ ਅਤੇ ਭਾਸ਼ਣ ਪ੍ਰਤੀਯੋਗਤਾਵਾਂ, ਗਲਾ ਕੇਂਦਰ ਵਿਖੇ ਵਕਰਵਾਈਆਂ ਗਈਆਂ। ਜੇਤੁੂ ਵਿਦਿਆਰਥੀਆਂ ਨੂੰ ਨਕਦ ਇਨਾਮ, ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਇਸ ਮੌਕੇ ’ਤੇ ਡਾ.ਪਰਮਜੀਤ ਸਿੰਘ ਕਲਸੀ, ਜਿਲ੍ਹਾ ਭਾਸ਼ਾ ਅਫਸਰ ਅਤੇ ਹਰਜਿੰਦਰ ਸਿੰਘ ਕਲਸੀ, ਜਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ।
ਜਿਲ੍ਹਾਂ ਹੈਰੀਟੇਜ ਸੋਸਾਇਟੀ ਦੇ ਸਕੱਤਰ ਪ੍ਰੋ.ਰਾਜ ਕੁਮਾਰ ਸ਼ਰਮਾ ਨੇ ਵਿਸ਼ਵ ਸੈਰ ਸਪਾਟਾ ਦਿਵਸ ਦੀ ਮਹੱਤਤਾ ਦੱਸਦਿਆਂ ਹੋਇਆ ਜਿਲ੍ਹਾ ਗੁਰਦਾਸਪੁਰ ਦੀ ਸੈਰ ਸਪਾਟੇ ਦੀ ਸੰਭਾਨਾਵਾਂ ਦਾ ਵਰਣਨ ਕੀਤਾ।
ਸੋਸਾਇਟੀ ਦੇ ਜੋਇੰਟ ਸੈਕਟਰੀ ਹਰਮਨਪ੍ਰੀਤ ਸਿੰਘ ਨੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਪਰਮਿੰਦਰ ਸਿੰਘ ਸੈਣੀ, ਜਿਲ੍ਹਾ ਗਾਈਡੈਂਸ ਕਾਉਂਸਲਰ ਅਤੇ ਕਰਮਜੀਤ ਕੌਰ ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ’ਤੇ ਕਨਵਰਜੀਤ ਸਿੰਘ, ਮਨਦੀਪ ਕੌਰ ਕਰਨਜੋਤ, ਵਿਸ਼ੇਸ਼ ਤੌਰ ’ਤੇ ਹਾਜਰ ਹੋਏ। ਜੇਤੂਆਂ ਅਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।