ਐਸਡੀਐਮ ਬਟਾਲਾ ਵਲੋਂ ਪਰਾਲੀ ਨਾ ਸਾੜਨ ਦੇ ਸਬੰਧ ਵਿੱਚ ਰੈਵੀਨਿਊ ਵਿਭਾਗ ਦੇ ਅਧਿਕਾਰੀਆਂ ਨਾਲ
ਬਟਾਲਾ, 27 ਸਤੰਬਰ 2024 (ਦੀ ਪੰਜਾਬ ਵਾਇਰ)। ਐਸ ਡੀ ਐਮ ਬਟਾਲਾ, ਵਿਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਤਹਿਸੀਲਦਾਰ ਚ, ਨਾਇਬ ਤਹਿਸੀਲ, ਪਟਵਾਰੀਆਂ/ਕਾਨੂੰਗੋਆਂ ਅਤੇ ਨੰਬਰਦਾਰਾਂ ਨਾਲ ਉਨ੍ਹਾਂ ਦੇ ਦਫਤਰ ਵਿਖੇ ਸਟੱਬਲ ਬਰਨਿੰਗ ਨਾਲ ਸਬੰਧਤ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਐਸ ਡੀ ਐਮ ਵੱਲੋਂ ਨੰਬਰਦਾਰ ਅਤੇ ਪਟਵਾਰੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਵੱਖ ਵੱਖ ਮਾਧਿਅਮ ਰਾਹੀਂ ਲੋਕਾਂ ਨੂੰ ਝੋਨੇ ਦੀ ਰਹਿੰਦ ਖੂੰਹਦ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਜੇਕਰ ਕੋਈ ਕਿਸਾਨ ਝੋਨੇ ਦੀ ਰਹਿੰਦ ਖੂੰਹਦ ਨੂੰ ਸਾੜਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਕੀਤੀ ਜਾਵੇ।
ਮੀਟਿੰਗ ਵਿੱਚ ਅਭਿਸ਼ੇਕ ਵਰਮਾ ਨਾਇਬ ਤਹਿਸੀਲਦਾਰ,ਬਟਾਲਾ, ਨਾਇਬ ਤਹਿਸੀਲਦਾਰ ਮਨਜੋਤ ਸਿੰਘ, ਸੁੰਦਰ ਕੁਮਾਰ ਸੁਪਰਡੰਟ, ਰਾਜਵਿੰਦਰ ਸਿੰਘ ਸਟੈਨੋ, ਸਮੂਹ ਪਟਵਾਰੀ ਤਹਿਸੀਲ ਬਟਾਲਾ, ਨੰਬਰਦਾਰ ਹੀਰਾ ਸਿੰਘ ਪਿੰਡ ਦਾਲਮ ਨੰਗਲ,ਨੰਬਰਦਾਰ ਸੁਖਵਿੰਦਰ ਸਿੰਘ ਪਿੰਡ ਸੰਗਰਾਏ, ਨੰਬਰਦਾਰ ਜਸਵੰਤ ਸਿੰਘ ਪਿੰਡ ਫੈਜਪੁਰਾ, ਨੰਬਰਦਾਰ ਸੁਖਵਿੰਦਰ ਸਿੰਘ ਕੁੱਤਬੀ ਨੰਗਲ, ਨੰਬਰਦਾਰ ਰਣਜੀਤ ਸਿੰਘ ਪਿੰਡ ਸ਼ੇਰਪੁਰ ਆਦਿ ਹਾਜਰ ਸਨ।