ਵਧੀਆ ਕਾਰਗੁਜ਼ਾਰੀ ਕਰਨ ਤੇ 108 ਡਰਾਈਵਰਾਂ ਨੂੰ ਸਿਵਲ ਸਰਜਨ ਨੇ ਕੀਤਾ ਸਨਮਾਨਤ
ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ 108ਐਬੁਲੇੰਸ ਸਟਾਫ ਦਾ ਅਹਿਮ ਯੋਗਦਾਨ -ਡਾ.ਭਾਰਤ ਭੂਸ਼ਨ
ਗੁਰਦਾਸਪੁਰ, 26 ਸਤੰਬਰ 2024 (ਦੀ ਪੰਜਾਬ ਵਾਇਰ)। ਵਧੀਆ ਕਾਰਗੁਜ਼ਾਰੀ ਪੇਸ਼ ਕਰਨ ਤੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਨ ਜੀ ਨੇ ਅੱਜ 108 ਐੰਬੁਲੇੰਸ ਦੇ 2 ਡਰਾਈਵਰਾਂ ਨੁੰ ਆਪਣੇ ਦਫ਼ਤਰ ਵਿਖੇ ਸਨਮਾਨਤ ਕੀਤਾ । ਸਨਮਾਨਤ ਹੋਣ ਵਾਲੇ ਡਰਾਇਵਰਾੰ ਵਿੱਚ ਸੀਐਚਸੀ ਕਾਹਨੂੰਵਾਨ ਦੇ 108 ਡਰਾਈਵਰ ਕਮਲ ਜੋਤੀ , ਸਬ ਡਿਵੀਜ਼ਨਲ ਹਸਪਤਾਲ ਬਟਾਲਾ ਦੇ 108 ਡਰਾਈਵਰ ਵਿਜੇ ਕੁਮਾਰ ਸ਼ਾਮਲ ਹਨ। ਇਸ ਮੌਕੇ ਸਿਵਲ ਸਰਜਨ ਡਾਕਟਰ
ਭਾਰਤ ਭੂਸ਼ਨ ਜੀ ਨੇ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ 108 ਐੰਬੁਲੇੰਸ ਸਟਾਫ ਦਾ ਯੋਗਦਾਨ ਅਹਿਮ ਹੈ।108 ਐੰਬੁਲੇੰਸ ਦੀਆਂ ਸੇਵਾਵਾਂ ਲੈ ਕੇ ਲੋਕ ਸਮੇਂ ਸਿਰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਵਿੱਚ ਇਲਾਜ ਕਰਵਾ ਰਹੇ ਹਨ। ਜੇਐਸਐਸਕੇ, ਫਰਿਸ਼ਤੇ,ਐਮਰਜੈਂਸੀ ਆਦਿ ਯੋਜਨਾ ਨੂੰ ਸਰਕਾਰ ਨੇ 108 ਐੰਬੁਲੇੰਸ ਨਾਲ ਮਜ਼ਬੂਤ ਕੀਤਾ ਹੈ ।
ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੋਮੀ ਰਾਜਾ ਮਹਾਜਨ ਨੇ ਕਿਹਾ ਕਿ ਇਨ੍ਹਾਂ ਡਰਾਈਵਰਾਂ ਨੂੰ ਲੋਕਾਂ ਵੱਲੋਂ ਫਾਈਵ ਸਟਾਰ ਰੇਟਿੰਗ ਦਿੱਤੀ ਗਈ ਸੀ ਜਿਸ ਤੇ ਇਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ।
ਇਸ ਮੌਕੇ ਜਿਲਾ ਸਿਹਤ ਅਫਸਰ ਡਾਕਟਰ ਅੰਕੁਰ ਕੌਸ਼ਲ, ਜਿਲਾ ਐਪੀਡਮੋਲੋਜਿਸਟ ਡਾਕਟਰ ਵੰਦਨਾ , ਮਾਸ ਮੀਡੀਆ ਅਫਸਰ ਰੁਪਿੰਦਰਜੀਤ ਕੌਰ , ਪਰਮਿੰਦਰ ਸਿੰਘ , 108 ਐੰਬੁਲੇੰਸ ਦੇ ਜਿਲਾ ਕੋਆਰਡੀਨੇਟਰ ਜੋਗਿੰਦਰ ਆਦਿ ਹਾਜਰ ਸਨ