ਖੇਡਾਂ ਵਤਨ ਪੰਜਾਬ ਦੀਆਂ 2024 ਜੂਡੋ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ
ਪ੍ਰਿੰਸੀਪਲ ਅਨਿਲ ਭੱਲਾ ਨੇ ਜੇਤੂ ਖਿਡਾਰੀਆਂ ਨੂੰ ਦਿੱਤਾ ਅਸ਼ੀਰਵਾਦ।
ਗੁਰਦਾਸਪੁਰ 26 ਸਤੰਬਰ 2024 (ਦੀ ਪੰਜਾਬ ਵਾਇਰ)। ਜ਼ਿਲ੍ਹਾ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2024 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਸ਼ੁਰੂ ਕਰਵਾਏ ਗਏ। ਅੱਜ ਦੇ ਮੈਚਾਂ ਦੀ ਸ਼ੁਰੂਆਤ ਸਕੂਲ ਆਫ ਐਮੀਨੈਸ ਦੇ ਪ੍ਰਿੰਸੀਪਲ ਸ੍ਰੀ ਅਨਿਲ ਭੱਲਾ ਨੇ ਕੀਤੀ। ਉਹਨਾਂ ਜੂਡੋ ਖਿਡਾਰੀਆਂ ਨੂੰ ਭਰੋਸਾ ਦਿਵਾਇਆ ਕਿ ਜੂਡੋ ਖੇਡ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਗੁਰਦਾਸਪੁਰ ਦੇ ਖਿਡਾਰੀ ਦੇਸ਼ ਵਿਦੇਸ਼ ਵਿੱਚ ਗੁਰਦਾਸਪੁਰ ਦਾ ਨਾਮ ਰੌਸ਼ਨ ਕਰ ਸਕਣ।
ਇਸ ਮੌਕੇ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਸੈਟਰ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਪਿਛਲੇ ਦਿਨੀਂ ਤਰਨਤਾਰਨ ਵਿਖੇ ਹੋਈਆਂ ਪੰਜਾਬ ਸਕੂਲਜ ਖੇਡਾਂ ਅੰਡਰ 14 ਸਾਲ ਗਰੁੱਪ ਵਿਚ ਗੁਰਦਾਸਪੁਰ ਦੇ ਖਿਡਾਰੀਆਂ ਨੇ ਤਿੰਨ ਗੋਲਡ ਮੈਡਲ, ਇੱਕ ਸਿਲਵਰ ਅਤੇ ਤਿੰਨ ਬਰਾਉਨਜ ਮੈਡਲ ਜਿੱਤ ਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਟੁਰਨਾਂਮੈਂਟ ਦੇ ਕਨਵੀਨਰ ਰਵੀ ਕੁਮਾਰ ਜੂਡੋ ਕੋਚ ਅਤੇ ਟੁਰਨਾਂਮੈਂਟ ਡਾਇਰੈਕਟਰ ਦਿਨੇਸ਼ ਕੁਮਾਰ ਜੂਡੋ ਕੋਚ ਨੇ ਦੱਸਿਆ ਕਿ ਇਹਨਾਂ ਦੋ ਰੋਜ਼ਾ ਖੇਡਾਂ ਵਿਚ ਲੜਕਿਆਂ ਦੇ ਅੰਡਰ 14 ਸਾਲ, ਅੰਡਰ 17 ਸਾਲ ਅੰਡਰ 21 ਸਾਲ ਦੇ ਮੁਕਾਬਲੇ ਕਰਵਾਏ ਜਾਣਗੇ। ਇਹਨਾਂ ਖੇਡਾਂ ਵਿਚ
ਗੁਰਦਾਸਪੁਰ ਦੇ ਵੱਖ ਵੱਖ ਇਲਾਕਿਆਂ ਤੋਂ 150 ਦੇ ਲੱਗ ਭੱਗ ਖਿਡਾਰੀ ਭਾਗ ਲੈ ਰਹੇ ਹਨ। ਅੱਜ ਦੇ ਮੁਕਾਬਲਿਆਂ ਵਿੱਚ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਲਈ ਲੈਕਚਰਾਰ ਸੰਜੀਵ ਢੀਂਗਰਾ, ਇੰਦਰਮੋਹਨ, ਰਜਵੰਤ ਕੌਰ, ਗੁਰਮੀਤ ਕੌਰ,ਗਗਨਦੀਪ ਸ਼ਰਮਾ,ਸਤਿੰਦਰ ਕੌਰ, ਪਰਮ ਕੁਲਜੀਤ ਸਿੰਘ, ਤੋਂ ਇਲਾਵਾ ਬਹੁਤ ਸਾਰੇ ਜੂਡੋ ਖੇਡ ਪ੍ਰੇਮੀਆਂ ਨੇ ਜੂਡੋ ਦਾ ਅਨੰਦ ਮਾਣਿਆ। ਟੁਰਨਾਂਮੈਂਟ ਸੰਚਾਲਕ ਅਤੁਲ ਕੁਮਾਰ ਅਨੁਸਾਰ ਅੱਜ ਦੇ ਮੁਕਾਬਲਿਆਂ ਦੇ ਜੇਤੂ ਇਸ ਪ੍ਰਕਾਰ ਹਨ।
45 ਕਿਲੋ ਭਾਰ ਵਰਗ ਦਕਸ ਕੁਮਾਰ ਪਹਿਲੇ ਸਥਾਨ, ਰੋਹਿਤ ਸ਼ਰਮਾ ਦੂਜੇ ਅਤੇ ਬਵਿਸ ਕੁਮਾਰ ਅਤੇ ਆਦਰਸ਼ ਕੁਮਾਰ ਤੀਜੇ ਸਥਾਨ ਤੇ ਰਹੇ। ਇਸੇ ਤਰ੍ਹਾਂ 50 ਕਿਲੋ ਭਾਰ ਵਰਗ ਵਿੱਚ ਰਘੂ ਮਹਿਰਾ ਪਹਿਲੇ ਸਥਾਨ ਤੇ, ਵਰਨੀਤ ਕੁਮਾਰ ਦੂਜੇ ਸਥਾਨ ਤੇ, ਸੂਜਲ ਅਤੇ ਪ੍ਰਦੀਪ ਕੁਮਾਰ ਤੀਜੇ ਸਥਾਨ ਤੇ ਆਏ।