ਸਿਹਤ ਗੁਰਦਾਸਪੁਰ

ਆਯੁਸ਼ਮਾਨ ਬੀਮਾ ਯੋਜਨਾ ਤਹਿਤ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਹਸਪਤਾਲਾਂ ਨੂੰ ਕੀਤਾ ਸਨਮਾਨਤ

ਆਯੁਸ਼ਮਾਨ ਬੀਮਾ ਯੋਜਨਾ ਤਹਿਤ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਹਸਪਤਾਲਾਂ ਨੂੰ ਕੀਤਾ ਸਨਮਾਨਤ
  • PublishedSeptember 25, 2024

ਸਿਹਤ ਬੀਮਾ ਜਾਗਰੁਕਤਾ ਰੈਲੀ ਨੂੰ ਸਿਵਲ ਸਰਜਨ ਨੇ ਦਿੱਤੀ ਹਰੀ ਝੰਡੀ

30 ਸਤੰਬਰ ਤੱਕ ਚਲੇਗਾ ਆਯੁਸ਼ਮਾਨ ਪੰਦਰਵਾੜਾ-ਡਾ.ਭਾਰਤ ਭੂਸ਼ਨ

ਗੁਰਦਾਸਪੁਰ, 25 ਸਤੰਬਰ 2024 (ਦੀ ਪੰਜਾਬ ਵਾਇਰ)। ਮੁੱਖ ਕਾਰਜਕਾਰੀ ਅਫਸਰ ਰਾਜ ਸਿਹਤ ਏਜੰਸੀ ਪੰਜਾਬ ਸ਼੍ਰੀਮਤੀ ਬਬੀਤਾ ਆਈਐਸ ਜੀ ਦੇ ਹੁਕਮਾਂ ਦੀ ਪਾਲਨਾ ਹਿੱਤ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਉਮਾ ਸ਼ੰਕਰ ਜੀ ਦੀ ਰਹਿਨੁਮਾਈ ਹੇਠ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਨ ਜੀ ਨੇ ਅੱਜ ਆਯੁਸ਼ਮਾਨ ਭਾਰਤ ਮੁੱਖਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਮਰੀਜਾਂ ਦੇ ਇਲਾਜ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਹਸਪਤਾਲ ਪ੍ਰਬੰਧਕਾਂ ਨੂੰ ਆਪਣੇ ਦਫ਼ਤਰ ਵਿਖੇ ਸਨਮਾਨਤ ਕੀਤਾ ।ਇਸ ਦੇ ਨਾਲ ਹੀ ਆਯੁਸ਼ਮਾਨ ਪੰਦਰਵਾੜੇ ਦੌਰਾਨ ਲੋਕ ਜਾਗਰੁਕਤਾ ਲਈ ਰੈਲੀ ਵੀ ਕੱਢੀ ਗਈ। ਰੈਲੀ ਨੂੰ ਸਿਵਲ ਸਰਜਨ ਡਾਕਟਰ ਭਾਰਤ ਭੂਸ਼ਨ ਜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।

ਇਸ ਮੌਕੇ ਸਿਵਲ ਸਰਜਨ ਡਾਕਟਰ ਭਾਰਤ ਭੂਸ਼ਨ ਜੀ ਨੇ ਕਿਹਾ ਕਿ ਜਿਲਾ ਹਸਪਤਾਲ ਗੁਰਦਾਸਪੁਰ ਦੇ ਐਸਐਮੳ ਡਾ. ਅਰਵਿੰਦ ਮਹਾਜਨ, ਸਬ ਡਿਵੀਜਨਲ ਹਸਪਤਾਲ ਬਟਾਲਾ ਦੇ ਐਸਐਮੳ ਡਾਕਟਰ ਮਨਿੰਦਰਜੀਤ ਸਿੰਘ , ਸੀਐਚਸੀ ਡੇਰਾ ਬਾਬਾ ਨਾਨਕ ਦੇ ਐਸਐਮੳ ਡਾਕਟਰ ਹਰਪਾਲ ਸਿੰਘ , ਬੀਬੀ ਕੌਲਾ ਹਸਪਤਾਲ ਫਤਿਹਗੜ੍ਹ ਚੂੜੀਆਂ ਦੇ ਪ੍ਰਬੰਧਕ ਡਾਕਟਰ ਅਮਨ , ਆਰਪੀ ਅਰੋੜਾ ਮੈਡੀਸਿਟੀ ਦੇ ਪ੍ਰਬੰਧਕ ਡਾਕਟਰ ਰਾਜਨ ਅਰੋੜਾ , ਸਰਦਾਰ ਰਾਮ ਸਿੰਘ ਬੱਬਰ ਮੈਮੋਰੀਅਲ ਹਸਪਤਾਲ ਦੇ ਪ੍ਰਬੰਧਕ ਡਾਕਟਰ ਅਨੰਨਇਆ ਬੱਬਰ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ ।

ਡਾਕਟਰ ਭਾਰਤ ਭੂਸ਼ਨ ਜੀ ਨੇ ਇਸ ਮੌਕੇ ਕਿਹਾ ਕਿ ਆਯੁਸ਼ਮਾਨ ਭਾਰਤ ਮੁੱਖਮੰਤਰੀ ਸਿਹਤ ਬੀਮਾ ਯੋਜਨਾ ਨੂੰ ਸਰਕਾਰ ਨੇ ਮਜ਼ਬੂਤ ਕੀਤਾ ਹੈ । ਜਿਨ੍ਹਾਂ ਲੋਕਾਂ ਦੇ ਆਯੁਸ਼ਮਾਨ ਕਾਰਡ ਬਨਣੇ ਰਹਿ ਗਏ ਹਨ ਉਨ੍ਹਾਂ ਦੇ ਕਾਰਡ ਬਣਾਏ ਜਾ ਰਿਹੇ ਹਨ। 20ਸਤੰਬਰ ਤੋਂ 30 ਸਤੰਬਰ ਤੱਕ ਆਯੁਸ਼ਮਾਨ ਪੰਦਰਵਾੜਾ ਚਕ ਰਿਹਾ ਹੈ। ਪੰਦਰਵਾੜੇ ਦੌਰਾਨ ਜਿਲੇ ਵਿੱਚ , ਆਯੁਸ਼ਮਾਨ ਰੈਲੀਆਂ, ਕੈਂਪ ,ਸੈਮੀਨਾਰ ਆਦਿ ਕਰਵਾਏ ਜਾ ਰਿਹੇ ਹਨ ਤੇ ਲੋਕਾਂ ਦੇ ਆਯੁਸ਼ਮਾਨ ਭਾਰਤ ਮੁੱਖਮੰਤਰੀ ਸਿਹਤ ਬੀਮਾ ਕਾਰਡ ਬਣਾਏ ਜਾ ਰਿਹੇ ਹਨ। ਜੇ ਫਾਰਮ ਵਾਲੇ ਕਿਸਾਨ , ਜੀਅੇਸਟੀ ਵਾਲੇ ਛੋਟੇ ਦੁਕਾਨਦਾਰ, ਰਾਸ਼ਨ ਕਾਰਡ ਧਾਰਕ , ਪੀਲੇ ਕਾਰਡ ਧਾਰਕ ਪੱਤਰਕਾਰ , ਲੇਬਰ ਕਾਰਡ ਧਾਰਕ ਮਜ਼ਦੂਰ ਆਦਿ ਦੇ ਕਾਰਡ ਬਣਾਏ ਜਾ ਰਿਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ਤੇ ਪੰਚਾਇਤਾਂ ਅਤੇ ਸ਼ਹਿਰਾਂ ਵਿੱਚ ਨਗਰਪਾਲਿਕਾ ਦੇ ਸਹਿਯੋਗ ਨਾਲ ਕੈੰਪ ਲਾ ਕੇ ਕਾਮਨ ਸਰਵਿਸ ਸੈੰਟਰਾਂ ਦੇ VLE ਅਤੇ ਆਸ਼ਾ ਵਰਕਰਾਂ ਵੱਲੋਂ ਬਣਾਏ ਜਾ ਰਿਹੇ ਹਨ । ਲੋਕ ਆਯੁਸ਼ਮਾਨ ਐਪ ਤੋਂ ਸਕੈਨ ਕਰਕੇ ਖੁੱਦ ਵੀ ਇਹ ਕਾਰਡ ਬਣਾ ਸਕਦੇ ਹਨ। ਮੰਜੁਰਸ਼ੁਦਾ 26 ਨਿਜੀ ਅਤੇ 12 ਸਰਕਾਰੀ ਹਸਪਤਾਲਾਂ ਵਿੱਚ ਵੀ ਅਰੋਗਿਆ ਮਿੱਤਰਾਂ ਵੱਲੋਂ ਕਾਰਡ ਬਣਾ ਰਹੇ ਹਨ ।

ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੋਮੀ ਰਾਜਾ ਮਹਾਜਨ ਨੇ ਕਿਹਾ ਕਿ ਪੰਦਰਵਾੜੇ ਸਬੰਧੀ ਫੀਲਡ ਸਟਾਫ ਜੋਰ ਸ਼ੋਰ ਨਾਲ ਕੈਂਪ ਲਾਏ ਜਾ ਰਹੇ ਹਨ।ਉਨ੍ਹਾਂ ਜਿਲੇ ਵਾਸੀਆਂ ਨੂੰ ਅਪੀਲ ਕੀਤੀ ਕਿ ਸਮੂਹ ਯੋਗ ਲਾਭਪਾਤਰੀ ਆਪਣੇ ਆਯੁਸ਼ਮਾਨ ਬੀਮਾ ਕਾਰਡ ਬਨਵਾਉਣ। ਇਸ ਮੌਕੇ ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ , ਜਿਲਾ ਟੀਕਾਕਰਨ ਅਫਸਰ ਡਾਕਟਰ ਭਾਵਨਾ ਸ਼ਰਮਾ, ਜਿਲਾ ਐਪੀਡਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ , ਮਾਸ ਮੀਡੀਆ ਅਫਸਰ ਰੁਪਿੰਦਰਜੀਤ ਕੌਰ , ਪਰਮਿੰਦਰ ਸਿੰਘ ,ਸਟੇਟ ਹੈਲਥ ਏਜੰਸੀ ਦੇ ਜਿਲਾ ਕੋਆਰਡੀਨੇਟਰ ਮਊਰ ਸ਼ਰਮਾ, ਟੀਪੀਏ ਦੇ ਗੁਰਪ੍ਰੀਤ ਸੈਣੀ , ਰੋਸ਼ਨ ਮਸੀਹ ਆਦਿ ਹਾਜਰ ਸਨ

Written By
The Punjab Wire