ਦੀਨਾਨਗਰ ਵਿਖੇ ਝੋਨੇ ਦੀ ਰਹਿੰਦ ਖੂੰਹਦ ਰੋਕਣ ਸਬੰਧੀ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ
ਸਾਰੇ ਵਿਭਾਗਾਂ ਦੇ ਸਹਿਯੋਗ ਨਾਲ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪੂਰੀ ਮੁਸ਼ਤੈਦੀ ਵਰਤੀ ਜਾਵੇ
ਦੀਨਾਨਗਰ, 24 ਸਤੰਬਰ 2024 (ਦੀ ਪੰਜਾਬ ਵਾਇਰ )। ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸਡੀਐਮ ਦੀਨਾਨਗਰ ਗੁਰਦੇਵ ਸਿੰਘ ਧਾਮ ਦੀ ਰਹਿਨੁਮਾਈ ਹੇਠ ਬਲਾਕ ਖੇਤੀਬਾੜੀ ਅਫਸਰ ਕਮ ਬਲਾਕ ਕੋਆਡੀਨੇਟਰ ਡਾ ਬਲਜਿੰਦਰ ਸਿੰਘ ਬੈਂਸ ਅਤੇ ਖੇਤੀਬਾੜੀ ਵਿਸਥਾਰ ਅਫਸਰ ਮੋਹਣ ਸਿੰਘ ਵਾਹਲਾ ਦੀ ਦੇਖ ਰੇਖ ਵਿੱਚ ਐਸ ਐਸ ਐਮ ਕਾਲਜ ਦੀਨਾਨਗਰ ਵਿਖੇ ਸਟੱਬਲ ਬਰਨਿੰਗ ਰੋਕਣ ਸੰਬੰਧੀ ਸੈਮੀਨਾਰ ਕਰਵਾਇਆ ਗਿਆ।
ਜਿਸ ਵਿਚ ਵੱਖ ਵੱਖ ਮਹਿਕਮਿਆਂ ਨੇ ਹਿੱਸਾ ਲਿਆ ਰੈਵੀਨਿਊ ਮਹਿਕਮੇ ਤੋਂ ਤਹਿਸੀਲਦਾਰ ਗੁਰਮੀਤ ਸਿੰਘ ਮੀਚਰਾ, ਨੈਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਕਾਨੂੰਨਗੋ ਅਸ਼ੋਕ ਕੁਮਾਰ, ਕੇਸ਼ਵ ਪਾਲ, ਜਸਬੀਰ ਸਿੰਘ, ਰੋਸ਼ਨ ਲਾਲ, ਖੇਤੀਬਾੜੀ ਵਿਭਾਗ ਤੋਂ ਡਾ ਬਲਜਿੰਦਰ ਸਿੰਘ ਭੁਲਰ ਟ੍ਰੇਨਿੰਗ ਅਫਸਰ ਗੁਰਦਾਸਪੁਰ,ਖੇਤੀਬਾੜੀ ਵਿਕਾਸ ਅਫਸਰ ਦਿਲਰਾਜ ਸਿੰਘ ਗੁਰਦਾਸਪੁਰ ਟ੍ਰੇਨਿੰਗ, ਡਾ ਮਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਗੁਰਦਾਸਪੁਰ ਸੁਦੇਸ਼ ਕੁਮਾਰ, ਰਾਜੇਸ਼ ਕੁਮਾਰ, ਹਰਮਨਪ੍ਰੀਤ ਸਿੰਘ, ਰਾਵਿੰਦਰ ਸਿੰਘ ਠਾਕੁਰ, ਡਾ ਪ੍ਰਭਦੀਪ ਸਿੰਘ ਗੁਰਦਸਪੁਰ, ਪੁਲਸ ਵਿਭਾਗ ਦੀਨਾਨਗਰ ਤੋਂ ਡੀਐਸਪੀ ਸੁਰਿੰਦਰ ਸਿੰਘ, ਐਸਐਚਓ ਦੋਰਾਂਗਲਾ ਦਵਿੰਦਰ ਸ਼ਰਮਾ, ਐਸਐਚਓ ਬਹਿਰਾਮਪੁਰ ਸਰਬਜੀਤ ਸਿੰਘ, ਐਸਐਚਓ ਪੁਰਾਣਾ ਸਾਲਾ ਮੈਡਮ ਕਰਿਸ਼ਮਾ, ਐਸਐਚਓਦੀਨਾਨਗਰ ਮਨੋਜ ਕੁਮਾਰ, ਬੀਡੀਪੀਓ ਦੋਰਾਂਗਲਾ ਦਿਲਬਾਗ ਸਿੰਘ, ਬੀਡੀਪੀਓ ਦੀਨਾਨਗਰ ਮੈਡਮ ਸੁਕਲਾ ਸ਼ਰਮਾ, ਮੈਡਮ ਸ਼ਸੀ ਬਾਲਾ, ਮੈਡਮ ਸੁਦੇਸ਼ ਕੁਮਾਰੀ, ਜਤਿੰਦਰ ਕੁਮਾਰ ਤਾਲਾਬ ਪੁਰ, ਬਹਿਰਾਮਪੁਰ ਤੋਂ ਰਾਜ ਕੁਮਾਰ, ਦੋਰਾਂਗਲਾ ਤੋਂ ਪਲਵਿੰਦਰ ਸਿੰਘ, ਤੋਂ ਇਲਾਵਾ ਤਹਿਸੀਲ ਦੀਨਾਨਗਰ ਦੇ ਸਮੂਹ ਕਲਸਟਰ ਇਨਚਾਰਜ, ਨੋਡਲ ਅਫਸਰ ਹਾਜਰ ਸਨ।
ਇਸ ਸੈਮੀਨਾਰ ਵਿਚ ਪ੍ਰਭਦੀਪ ਸਿੰਘ ਨੇ ਉੱਨਤ ਕਿਸਾਨ aap ਬਾਰੇ ਜਾਣਕਾਰੀ ਦਿੱਤੀ। ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਸਡੀਐਮ ਦੀਨਾਨਗਰ ਨੇ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੂੰ ਅਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਸਾਰੇ ਮਹਿਕਮਿਆਂ ਦੇ ਸਹਿਯੋਗ ਨਾਲ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਡਾ ਬਲਜਿੰਦਰ ਸਿੰਘ ਭੁੱਲਰ ਨੇ ਅੱਗ ਲੱਗਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਸਟੇਜ ਸਕੱਤਰ ਦੀ ਭੂਮਿਕਾ ਡਾ ਮੋਹਣ ਸਿੰਘ ਵਾਹਲਾ ਨੇ ਨਿਭਾਈ।