ਗੁਰਦਾਸਪੁਰ

ਸਰਹੱਦੀ ਇਲਾਕੇ ਦੇ ਲੋਕ, ਸਰਹੱਦਾਂ ਦੀ ਰਾਖੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ- ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ

ਸਰਹੱਦੀ ਇਲਾਕੇ ਦੇ ਲੋਕ, ਸਰਹੱਦਾਂ ਦੀ ਰਾਖੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ- ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ
  • PublishedSeptember 19, 2024

ਡਿਪਟੀ ਕਮਿਨਸ਼ਰ ਉਮਾ ਸ਼ੰਕਰ ਗੁਪਤਾ ਵੱਲੋਂ ਵਿਲੇਜ਼ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ

ਡੇਰਾ ਬਾਬਾ ਨਾਨਕ,( ਗੁਰਦਾਸਪੁਰ), 19 ਸਤੰਬਰ 2024 (ਦੀ ਪੰਜਾਬ ਵਾਇਰ )।  ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਵੱਲੋਂ ਪਿੰਡਾਂ ਵਿੱਚ ਬਣੀਆਂ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨਾਲ ਵਿਲੇਜ ਡਿਫੈਂਸ ਕਮੇਟੀਆਂ ਨੂੰ ਹੋਰ ਮਜਬੂਤ ਕਰਨ ਲਈ ਕਮੇਟੀ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਐੱਸ.ਐੱਸ.ਪੀ ਗੁਰਦਾਸਪੁਰ, ਸ਼੍ਰੀ ਹਰੀਸ਼ ਦਾਯਮਾ,ਐੱਸ.ਐੱਸ.ਪੀ. ਬਟਾਲਾ ਸ਼੍ਰੀ ਸੁਹੇਲ ਕਾਸਿਮ ਮੀਰ,  ਏ.ਡੀ.ਸੀ.(ਜ) ਸੁਰਿੰਦਰ ਸਿੰਘ ਅਤੇ ਏ.ਡੀ.ਸੀ (ਡੀ) ਗੁਰਪ੍ਰੀਤ ਸਿੰਘ ਗਿੱਲ਼ ਆਦਿ ਮੌਜੂਦ ਸਨ।

ਮੀਟਿੰਗ ਦੌਰਾਨ  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕ, ਸਰਹੱਦਾਂ ਦੀ ਰਾਖੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਇਕ ਟੀਮ ਦੀ ਤਰ੍ਹਾਂ ਸਹਿਯੋਗ ਕਰਦੇ ਹਨ, ਜੋ ਸਲਾਘਾਯੋਗ ਹੈ।

 ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 25 ਸਤੰਬਰ ਨੂੰ ਮਾਣਯੋਗ ਰਾਜਪਾਲ ਪੰਜਾਬ,ਸ਼੍ਰੀ  ਗੁਲਾਬ ਚੰਦ ਕਟਾਰੀਆ,ਡੇਰਾ ਬਾਬਾ ਨਾਨਕ ਵਿਖੇ ਪਹੁੰਚਣਗੇ ਅਤੇ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ  ਕਰਨਗੇ । ਕਮੇਟੀ ਮੈਂਬਰਾਂ ਨਾਲ ਸਰਹੱਦੀ ਏਰੀਏ ਦੇ ਵਿਕਾਸ ਅਤੇ ਵਿਲੇਜ਼ ਡਿਫੈਂਸ ਕਮੇਟੀਆਂ ਨੂੰ ਹੋਰ ਮਜਬੂਤ ਕਰਨ ਲਈ ਗੱਲਬਾਤ ਕਰਨਗੇ।

 ਇਸ ਮੌਕੇ ਐੱਸ.ਐੱਸ.ਪੀ ਗੁਰਦਾਸਪੁਰ ਅਤੇ ਬਟਾਲਾ ਵਲੋਂ ਵੀ ਵਿਲੇਜ਼ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਵੱਲੋਂ ਦਿੱਤੇ  ਜਾ ਰਹੇ ਸਹਿਯੋਗ ਦੀ ਸਰਾਹਨਾ ਕਰਦਿਆ ਕਿਹਾ ਕਿ ਇਨ੍ਹਾਂ ਕਮੇਟੀਆਂ ਦੀ ਬਹੁਤ ਮਹੱਤਤਾ ਹੈ ਅਤੇ ਇਨ੍ਹਾਂ ਵਲੋਂ ਪੂਰੀ ਜਿੰਮੇਵਾਰੀ ਨਾਲ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾ ਰਿਹਾ ਹੈ।

 ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਵਿਲੇਜ਼ ਡਿਫੈਂਸ ਕਮੇਟੀ ਮੈਂਬਰਾਂ ਦੀਆ ਮੁਸ਼ਕਲਾ ਸੁਣੀਆ ਗਈਆਂ ਅਤੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਮੁਸ਼ਕਲਾ ਪਹਿਲ ਦੇ ਅਧਾਰ ਤੇ ਹੱਲ਼ ਕੀਤੀਆਂ ਜਾਣਗੀਆਂ।

ਇਸ ਮੌਕੇ ਐਸਡੀਐਮ, ਡੇਰਾ ਬਾਬਾ ਨਾਨਕ ਵਿਪਨ ਭੰਡਾਰੀ, ਐਸਡੀਐਮ ਗੁਰਦਾਸਪੁਰ ਕਰਮਜੀਤ ਸਿੰਘ, ਐਸਡੀਐਮ ਬਟਾਲਾ, ਡਾ.ਸ਼ਾਇਰੀ ਭੰਡਾਰੀ, ਐਸਡੀਐਮ ਕਲਾਨੌਰ, ਜਯੋਤਸਨਾ ਸਿੰਘ, ਐਸਪੀ ਗੁਰਦਾਸਪੁਰ, ਜੁਗਰਾਜ ਸਿੰਘ, ਡੀਐਸਪੀ ਡੇਰਾ ਬਾਬਾ ਨਾਨਕ ਪ੍ਰੀਤ ਇੰਦਰ ਸਿੰਘ, ਤਹਿਸੀਲਦਾਰ ਬਟਾਲਾ ਜਗਤਾਰ ਸਿੰਘ, ਨਾਇਬ ਤਹਿਸੀਲਦਰ ਅਭਿਸ਼ੇਕ ਵਰਮਾਂ, ਲਖਵਿੰਦਰ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ, ਡੀਐਫਐਸਸੀ, ਸੁਖਜਿੰਦਰ ਸਿੰਘ,ਐਕਸੀਅਨ ਬਲਦੇਵ ਸਿੰਘ, ਡਾ.ਅਨਿਲ ਸ਼ਰਮਾ ਡਿਪਟੀ ਡੀਈਓ, ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰਜੀਤ ਧਾਲੀਵਾਲ, ਸਮੇਤ ਵੱਖ- ਵੱਖ ਵਿਭਾਗਾਂ ਦੇ ਅਧਿਅਕਾਰੀ ਤੇ ਕਰਮਚਾਰੀ ਮੌਜੂਦ ਸਨ।

Written By
The Punjab Wire