ਗੁਰਦਾਸਪੁਰ

ਗੁਰਦਾਸਪੁਰ ਅੰਦਰ ਕਾਂਗਰਸੀਆਂ ਨੇ ਮੋਦੀ ਤੇ ਬਿੱਟੂ ਦੇ ਫੂਕੇ ਪੁਤਲੇ

ਗੁਰਦਾਸਪੁਰ ਅੰਦਰ ਕਾਂਗਰਸੀਆਂ ਨੇ ਮੋਦੀ ਤੇ ਬਿੱਟੂ ਦੇ ਫੂਕੇ ਪੁਤਲੇ
  • PublishedSeptember 18, 2024

ਕਾਂਗਰਸ ਸਰਕਾਰਾਂ ‘ਚ ਵੱਡੇ ਅਹੁਦੇ ਲੈਣ ਵਾਲਾ ਬਿੱਟੂ ਹੁਣ ਭਾਜਪਾ ਆਕਾਵਾਂ ਨੂੰ ਖੁਸ਼ ਕਰਨ ‘ਚ ਲੱਗਾ – ਪਾਹੜਾ

ਗੁਰਦਾਸਪੁਰ, 18 ਸਤੰਬਰ 2024 (ਦੀ ਪੰਜਾਬ ਵਾਇਰ)। ਕਾਂਗਰਸ ਕਾਰਨ ਲੰਬਾ ਸਮਾਂ ਸੱਤਾ ਵਿੱਚ ਰਹਿਣ ਤੋਂ ਬਾਅਦ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਰਹੇ ਹਨ। ਜਿਸ ਕਾਰਨ ਕਾਂਗਰਸੀ ਧੜੇ ਵਿੱਚ ਭਾਰੀ ਰੋਸ ਹੈ। ਜਿਸ ਦੇ ਚੱਲਦਿਆਂ ਗੁਰਦਾਸਪੁਰ ਦੇ ਭਾਈ ਲਾਲੋ ਜੀ ਚੌਕ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਵਨੀਤ ਸਿੰਘ ਬਿੱਟੂ ਦੇ ਪੁਤਲੇ ਫੂਕੇ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਨਗਰ ਕੌਾਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕੀਤੀ।

ਐਡਵੋਕੇਟ ਪਾਹੜਾ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਕਾਂਗਰਸ ਪਾਰਟੀ ਵੱਲੋਂ ਕਈ ਉੱਚ ਅਹੁਦੇ ਦਿੱਤੇ ਗਏ ਸਨ। ਜਦੋਂਕਿ ਹੁਣ ਬਿੱਟੂ ਨੇ ਕਾਂਗਰਸ ਦੀ ਪਿੱਠ ਵਿੱਚ ਛੁਰਾ ਮਾਰ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਪਣੇ ਭਾਜਪਾ ਆਕਾਵਾਂ ਨੂੰ ਖੁਸ਼ ਕਰਨ ਲਈ ਬਿੱਟੂ ਰਾਹੁਲ ਗਾਂਧੀ ਨੂੰ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਕਹਿ ਕੇ ਇਨਾਮ ਰੱਖਣ ਦੀ ਗੱਲ ਕਰ ਰਿਹਾ ਹੈ। ਬਿੱਟੂ ਆਪਣੇ ਅਹੁਦੇ ਨੂੰ ਬਚਾਉਣ ਲਈ ਇਹ ਸਭ ਕੁਝ ਕਰ ਰਿਹਾ ਹੈ ਪਰ ਇਸ ਨਾਲ ਬਿੱਟੂ ਦੀ ਘਟੀਆ ਮਾਨਸਿਕਤਾ ਦਾ ਪਰਦਾਫਾਸ਼ ਹੋ ਗਿਆ ਹੈ।

ਪਾਹੜਾ ਨੇ ਕਿਹਾ ਕਿ ਬਿੱਟੂ ਨੇ ਲੰਮੇ ਸਮੇਂ ਤੋਂ ਸਤਿਕਾਰ ਕਰਨ ਵਾਲੀ ਕਾਂਗਰਸ ਪਾਰਟੀ ਦਾ ਜੇ ਸਨਮਾਨ ਨਹੀਂ ਕੀਤਾ ਤਾਂ ਭਾਜਪਾ ਦਾ ਕੀ ਕਰੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਵਿੱਚ ਹਾਰ ਕੇ ਬਿੱਟੂ ਨੂੰ ਸਬਕ ਸਿਖਾ ਦਿੱਤਾ ਹੈ ਪਰ ਭਾਜਪਾ ਨੇ ਹਾਰੇ ਹੋਏ ਆਗੂ ਨੂੰ ਰਾਜ ਸਭਾ ਵਿੱਚ ਲਿਆ ਕੇ ਸੱਤਾ ਸੌਂਪ ਦਿੱਤੀ ਹੈ। ਜਿਸ ਕਾਰਨ ਹੁਣ ਬਿੱਟੂ ਵੀ ਭਾਜਪਾ ਨੂੰ ਖੁਸ਼ ਕਰਨ ਵਿੱਚ ਰੁੱਝੇ ਹੋਏ ਹਨ। ਜਿਸ ਕਾਰਨ ਕਾਂਗਰਸੀਆਂ ਵਿੱਚ ਬਿੱਟੂ ਅਤੇ ਭਾਜਪਾ ਪ੍ਰਤੀ ਭਾਰੀ ਗੁੱਸਾ ਹੈ।

Written By
The Punjab Wire