ਉਦੇਵੀਰ ਸਿੰਘ ਰੰਧਾਵਾ ਦੀ ਅਗਵਾਈ ਚ ਕਲਾਨੌਰ ਪੁਲਿਸ ਸਟੇਸ਼ਨ ਦੇ ਸਾਹਮਣੇ ਦਿੱਤਾ ਧਰਨਾ
ਕਲਾਨੌਰ (ਗੁਰਦਾਸਪੁਰ), 17 ਸਤੰਬਰ 2024 (ਰਾਜਨ ਸ਼ਰਮਾ)। ਪੰਜਾਬ ਵਿੱਚ ਦਿਨੋ ਦਿਨ ਵੱਧ ਰਹੀ ਗੁੰਡਾਗਰਦੀ ਅਤੇ ਕਾਨੂੰਨ ਵਿਵਸਥਾ ਠੀਕ ਨਾ ਹੋਣ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪੂਰੇ ਪੰਜਾਬ ਚ ਡੀਐਸਪੀ ਦਫਤਰਾਂ ਅਤੇ ਪੁਲਿਸ ਸਟੇਸ਼ਨਾਂ ਅੱਗੇ ਧਰਨੇ ਲਾਉਣ ਦਾ ਐਲਾਨ ਕੀਤਾ ਗਿਆ ਸੀ ਇਸ ਦੇ ਚਲਦਿਆਂ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੇਵੀਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਵੀ ਪੁਲਿਸ ਸਟੇਸ਼ਨ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਅਤੇ ਉਦੇਵੀਰ ਸਿੰਘ ਰੰਧਾਵਾ ਨੇ ਬੋਲਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਦੇਵੀਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਦਿਨੋ ਦਿਨ ਗੁੰਡਾਗਰਦੀ ਵੱਧ ਜਾ ਰਹੀ ਹੈ ਦਿਨ ਦਿਹਾੜੇ ਹੀ ਘਰਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ। ਅਤੇ ਗੁੰਡਾਗਰਦੀ ਕਰਨ ਵਾਲੇ ਲੋਕ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਸ਼ਰੇਆਮ ਘੁੰਮਦੇ ਨਜ਼ਰ ਆਉਂਦੇ ਹਨ ਇਸ ਮੌਕੇ ਉਨਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਕਲਾਨੌਰ ਪੁਲਿਸ ਦੀ ਮਿਲੀ ਭੁਗਤ ਨਾਲ ਸਾਰੀ ਗੁੰਡਾਗਰਦੀ ਹੋ ਰਹੀ ਹੈ।
ਇਸ ਮੌਕੇ ਬਲਾਕ ਪ੍ਰਧਾਨ ਸੁਰਿੰਦਰ ਸਿੰਘ ਗੋਗੋਵਾਲੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਭੰਮਰਾ,ਸਾਬਕਾ ਚੇਅਰਮੈਨ ਨਰਿੰਦਰ ਸਿੰਘ ਬਾਜਵਾ,ਸਾਬਕਾ ਚੇਅਰਮੈਨ ਗੁਰਦੀਪ ਸਿੰਘ, ਅਮਰਜੀਤ ਖੁੱਲਰ, ਸਾਬਕਾ ਚੇਅਰਮੈਨ ਅਮਰੀਕ ਸਿੰਘ,ਰਜੇਸ਼ ਕੁਮਾਰ ਸੱਚਰ,ਕਾਕਾ ਮਹਾਦੇਵ,ਹਰਵਿੰਦਰ ਸਿੰਘ ਅਲਾਵਲਪੁਰ, ਬਲਵਿੰਦਰ ਸਿੰਘ ਉਧੋਵਾਲੀ,ਗੁਰਨਾਮ ਸਿੰਘ ਬਰੀਲਾ,ਸਤਨਾਮ ਸਿੰਘ,ਸੁਨੀਲ ਕੁਮਾਰ,ਹਰਵਿੰਦਰ ਸਿੰਘ ਬੰਟੀ ਦਲੇਰਪੁਰ, ਨਰਿੰਦਰਪਾਲ ਸਿੰਘ, ਪ੍ਰਭਸ਼ਰਨ ਸਿੰਘ,ਸੁਖਜਿੰਦਰ ਸਿੰਘ ਮੱਲੀ ਸਰਬਜੀਤ ਸਿੰਘ ਮੱਲੀ ਬਲਦੇਵ ਸਿੰਘ ਠੀਕਰੀਵਾਲ, ਰਮੇਸ਼ ਕੁਮਾਰ,ਕਸ਼ਮੀਰੀ ਲਾਲ,ਧਰਮਿੰਦਰ ਸਿੰਘ ਕੰਗ,ਪਾਲੀ ਡੇਰਾ ਬਾਬਾ ਨਾਨਕ,ਤਜਿੰਦਰ ਕੁਮਾਰ ਜਿੰਦ, ਸੁਰਿੰਦਰ ਕੁਮਾਰ ਸੱਚਰ,ਕਮਲ ਕੁਮਾਰ, ਨਿਰਮਲ ਸਿੰਘ, ਆਦੀ ਵੱਡੀ ਗਿਣਤੀ ਵਿੱਚ ਸਾਰੇ ਹੀ ਕਾਂਗਰਸੀ ਹਾਜ਼ਰ ਸਨ