ਗੁਰਦਾਸਪੁਰ

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੀਤਾ ਸਿਵਲ ਸਰਜਨ ਗੁਰਦਾਸਪੁਰ ਨੂੰ ਸਨਮਾਨਤ

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੀਤਾ ਸਿਵਲ ਸਰਜਨ ਗੁਰਦਾਸਪੁਰ ਨੂੰ ਸਨਮਾਨਤ
  • PublishedSeptember 6, 2024

ਗੁਰਦਾਸਪੁਰ, 6 ਅਗਸਤ 2024 (ਦੀ ਪੰਜਾਬ ਵਾਇਰ)। ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਪ੍ਰਾਈਵੇਟ ਡਾਕਟਰ ਐਸੋਸੀਏਸ਼ਨ ਦੀ ਜਿਲਾ ਇਕਾਈ ਵੱਲੋਂ ਅੱਜ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਨ ਜੀ ਨੂੰ ਸਨਮਾਨਤ ਕੀਤਾ ਗਿਆ । ਉਕਤ ਜੱਥੇਬੰਦੀਆਂ ਦੀ ਮੀਟਿੰਗ ਅੱਜ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਹੋਈ। ਮੀਟਿੰਗ ਚ ਜਿਲੇ ਵਿੱਚ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ।

ਇਸ ਮੌਕੇ ਜੱਥੇਬੰਦੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਕੁੱਝ ਲੋਕਾਂ ਵੱਲੋਂ ਬਿਨਾ ਰਜਿਸਟ੍ਰੇਸ਼ਨ ਅਤੇ ਕਿਸੇ ਸਬੰਧਤ ਸੰਸਥਾ ਦੀ ਮੰਜੂਰੀ ਦੇ ਕਲੀਨਿਕ ਅਤੇ ਹਸਪਤਾਲ ਖੋਲੇ ਜਾ ਰਿਹੇ ਹਨ। ਇਨ੍ਹਾਂ ਕਲੀਨਿਕ ਜਾ ਹਸਪਤਾਲ ਵਿੱਚ ਅਜਿਹਾ ਮੈਡੀਕਲ ਸਟਾਫ ਲੋਕਾਂ ਦਾ ਇਲਾਜ ਕਰ ਰਿਹਾ ਹੈ ਜਿਨ੍ਹਾਂ ਕੋਲ ਇਸ ਸਬੰਧੀ ਲੋੜੀਂਦੀ ਯੋਗਤਾ ਨਹੀਂ ਹੈ। ਇਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ।

ਇਸ ਤੇ ਸਿਵਲ ਸਰਜਨ ਡਾਕਟਰ ਭਾਰਤ ਭੂਸ਼ਨ ਜੀ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕ ਦੀਆਂ ਸਮਸਿਆਵਾਂ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ । ਜੋ ਵੀ ਨਿਜੀ ਕਲੀਨਿਕ – ਹਸਪਤਾਲ ਬਿਨਾ ਮਾਨਤਾ ਜਾ ਰਜਿਸਟ੍ਰੇਸ਼ਨ ਦਾ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ । ਬਿਨਾ ਰਜਿਸਟ੍ਰੇਸ਼ਨ ਨਿਜੀ ਸੰਸਥਾਵਾਂ ਸਬੰਧੀ ਵਿਸਤਾਰ ਨਾਲ ‍ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ ।

ਉਨ੍ਹਾਂ ਕਿਹਾ ਕਿ ਸਮੂਹ ਨਿਜੀ ਹਸਪਤਾਲ ਜਿਥੇ ਜਣੇਪਾ ਜਾ ਬਚਿਆਂ ਦਾ ਟੀਕਾਕਰਨ ਹੁੰਦਾ ਹੈ ਉਥੇ ਹੈਪੇਟਾਇਟਿਸ ਜੀਰੋ ਡੋਜ ਅਤੇ ਬੀਸੀਜੀ , ਪੋਲਿੳ ਜੀਰੋ ਡੋਜ ਜਰੂਰ ਦਿੱਤੀ ਜਾਵੇ । ਨਿਜੀ ਹਸਪਤਾਲ ਵੀ ਟੀਕਾਕਰਨ ਸ਼ੈਸ਼ਨ ਦਾ ਰਿਕਾਰਡ ਆਨਲਾਈਨ ਕਰਨ ।
ਇਸ ਮੌਕੇ ਏਸੀਐਸ ਡਾਕਟਰ ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ, ਜਿਲਾ ਸਿਹਤ ਅਫਸਰ ਡਾ. ਅੰਕੁਰ , ਆਈਐਮਏ ਦੇ ਜਿਲਾ ਪ੍ਰਧਾਨ ਡਾ.ਬੀ.ਐਸ ਬਾਜਵਾ, ਡਾਕਟਰ ਐਚ.ਐਸ. ਢਿੱਲੋਂ , ਡਾ. ਸੁਰਿੰਦਰ ਕੌਰ ਪੰਨੂੰ, ਡਾ. ਕੇ. ਅੇਸ ਬੱਬਰ, ਡਾ. ਐਚਐਸ ਕਲੇਰ, ਡਾ. ਰਮੇਸ਼ ਮਹਾਜਨ, ਡਾ ਰਾਜਨ ਅਰੋੜਾ, ਡਾ ਪ੍ਰਭਜੋਤ ਕਲਸੀ, ਡਾ. ਅਜੇ ਮਹਾਜਨ, ਡਾ. ਸੁਨੀਲ ਮਹਾਜਨ, ਡਾ. ਮਨਜੀਤ ਬੱਬਰ, ਡਾ. ਨੰਦਾ, ਡਾ. ਬੇਦੀ , ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ ਆਦਿ ਹਾਜਰ ਸਨ

Written By
The Punjab Wire